ਬਠਿੰਡਾ-ਸੰਗਤ ਮੰਡੀ ਚ ਮਜ਼ਦੂਰਾਂ ਦੀ ਖੂਨੀ ਝੜਪ, ਇੱਕ ਦੀ ਮੌਤ

ਬਠਿੰਡਾ ਦੇ ਸੰਗਤ ਮੰਡੀ ਉਸ ਵੇਲੇ ਦਹਿਸ਼ਤ ਫੈਲ ਗਈ ਜਦੋਂ ਅਨਾਜ ਮੰਡੀ ਵਿਖੇ ਇੱਕ ਆੜ੍ਹਤ ਦੀ ਦੁਕਾਨ ਤੇ ਮਜ਼ਦੂਰੀ ਦਾ ਕੰਮ ਕਰਦੇ ਮਜ਼ਦੂਰਾਂ ਦੀ ਆਪਸ ਵਿੱਚ ਝੜਪ ਹੋ ਗਈ। ਝੜਪ ਇੰਨੀ ਗੰਭੀਰ ਰੂਪ ਧਾਰਨ ਕਰ ਗਈ ਕਿ ਖੂਨੀ ਲੜਾਈ ਵਿੱਚ ਇੱਕ ਮਜ਼ਦੂਰ ਦੀ ਮੌਤ ਵੀ ਹੋ ਗਈ । ਜਾਣਕਾਰੀ ਦਿੰਦੇ ਹੋਏ ਆੜਤੀਆ ਮਹੇਸ਼ ਕੁਮਾਰ ਮੇਸ਼ੀ ਅਤੇ ਉਸ ਦੇ ਮੁਨੀਮ ਨੇ ਦੱਸਿਆ ਕਿ ਸਾਡੀ ਦੁਕਾਨ ਤੇ ਦੋ ਲੇਬਰਾਂ ਕਣਕ ਦੀ ਲੁਹਾਈ ਅਤੇ ਤੁਲਾਈ ਦਾ ਕੰਮ ਕਰਦੀਆਂ ਹਨ, ਲੇਕਿਨ ਅੱਜ ਜਦੋਂ ਗੁਰਦੀਪ ਸਿੰਘ ਉਮਰ 37 ਸਾਲ ਦੂਸਰੀ ਲੇਬਰ ਨੂੰ ਟਰਾਲੀ ਵਿੱਚੋਂ ਕਣਕ ਲਾਹੁਣ ਲਈ ਕਹਿਣ ਗਿਆ ਤਾਂ ਦੋਵਾਂ ਦਾ ਆਪਸ ਵਿੱਚ ਝਗੜਾ ਹੋ ਗਿਆ ,ਜਿਸ ਕਾਰਨ ਦੂਸਰੀ ਲੇਬਰ ਜੋ ਕਿ ਗਿੱਦੜਬਾਹਾ ਤੋਂ ਆਈ ਹੋਈ ਸੀ ਉਨ੍ਹਾਂ ਗੁਰਦੀਪ ਸਿੰਘ ਤੇ ਸੋਟੀਆਂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਗੁਰਦੀਪ ਸਿੰਘ ਦੀ ਮੌਤ ਹੋ ਗਈ। ਥਾਣਾ ਸੂਚਨਾ ਮਿਲਦੇ ਹੀ ਮੌਕੇ ਤੇ ਥਾਣਾ ਸੰਗਤ ਦੀ ਪੁਲੀਸ ਨੇ ਮੌਕੇ ਉਤੇ ਪੁੱਜ ਕੇ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਮ੍ਰਿਤਕ ਦੀ ਲਾਸ਼ ਪੋਸਟਮਾਰਟਮ ਲਈ ਹਸਪਤਾਲ ਪਹੁੰਚਾਈ ਅਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਤੇ ਕਤਲ ਦਾ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ ।