ਫ਼ਿਰੋਜ਼ਪੁਰ ਨਹਿਰ ਦੇ ਕਿਨਾਰੇ ਨੌਜਵਾਨ ਲੜਕੇ ਅਤੇ ਲੜਕੀ ਦੀਆਂ ਲਾਸ਼ਾਂ ਲਟਕਦੀਆਂ ਮਿਲੀਆਂ

ਫ਼ਿਰੋਜ਼ਪੁਰ ਦੇ ਪਿੰਡ ਹਸਤੇ ਕੇ ਤੋਂ ਸੂਬਾ ਕਦੀਮ ਲਿੰਕ ਰੋਡ ‘ਤੇ ਨਹਿਰ ਦੇ ਕਿਨਾਰੇ ਇੱਕ ਨੌਜਵਾਨ ਲੜਕੇ ਅਤੇ ਲੜਕੀ ਦੀਆਂ ਲਾਸ਼ਾਂ ਲਟਕਦੀਆਂ ਮਿਲੀਆਂ ਹਨ। ਮਾਮਲਾ ਖੁਦਕੁਸ਼ੀ ਜਾਂ ਕਤਲ ਦਾ ਹੈ, ਫਿਲਾਹਲ ਇਸ ਬਾਰੇ ਕੁੱਝ ਨਹੀਂ ਪਤਾ ਹਾ ਪਰ ਇਸ ਸਬੰਧੀ ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।