Udaan News24

Latest Online Breaking News

ਸੰਤ ਫ਼ਤਿਹ ਸਿੰਘ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਨੇ ਖੇਡ ਮੁਕਾਬਲਿਆਂ ਵਿੱਚ ਮਾਰੀ ਬਾਜ਼ੀ

UDAANNEWS24@

MAUR MANDI

ਸੰਤ ਫ਼ਤਿਹ ਸਿੰਘ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਨੇ ਖੇਡ ਮੁਕਾਬਲਿਆਂ ਵਿੱਚ ਮਾਰੀ ਬਾਜ਼ੀ
ਮੌੜ / ਪਿਛਲੇ ਦਿਨੀਂ ਸਿੱਖਿਆ ਵਿਭਾਗ ਵੱਲੋਂ ਕਰਵਾਏ ਗਏ ਜ਼ੋਨ ਪੱਧਰੀ ਮੁਕਾਬਲਿਆਂ ਅਤੇ 66ਵੀਂ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਵਿੱਚ ਸੰਤ ਫ਼ਤਿਹ ਸਿੰਘ ਕੌਨਵੈਂਟ ਸਕੂਲ ਦੇ ਵਿਦਿਆਰਥੀਆਂ ਨੇ ਖੇਡਾਂ ਵਿੱਚ ਮੱਲਾਂ ਮਾਰੀਆਂ । ਪੰਜਾਬ ਸਰਕਾਰ ਵੱਲੋਂ ਕਰਵਾਏ ਗਏ 66ਵੀਂ ਜ਼ਿਲ੍ਹਾ ਪੱਧਰੀ ਖੇਡਾਂ- ਕੁਸ਼ਤੀ ਮੁਕਾਬਲਿਆਂ ਵਿੱਚ ਅੰਡਰ-14,ਅੰਡਰ-17 ਅਤੇ ਅੰਡਰ-19 (ਲੜਕੇ ਅਤੇ ਲੜਕੀਆਂ) ਨੇ ਚਾਰ ਗੋਲਡ, ਪੰਜ ਸਿਲਵਰ ਮੈਡਲ ਅਤੇ ਸੱਤ ਤਾਂਬੇ ਦੇ ਮੈਡਲ, ਬਾਕਸਿੰਗ ਵਿੱਚ ਅੰਡਰ-14, ਅੰਡਰ-17 ਅਤੇ ਅੰਡਰ-19 (ਲੜਕੇ ਅਤੇ ਲੜਕੀਆਂ) ਨੇ ਛੇ ਗੋਲਡ ਮੈਡਲ ਅਤੇ ਇੱਕ ਸਿਲਵਰ ਮੈਡਲ ਅਤੇ ਕਿੱਕ ਬਾਕਸਿੰਗ ਵਿੱਚ ਅੰਡਰ-14 ਅਤੇ ਅੰਡਰ-17 (ਲੜਕੇ ਅਤੇ ਲੜਕੀਆਂ ) ਨੇ ਦੋ ਗੋਲਡ ਮੈਡਲ, ਤਿੰਨ ਸਿਲਵਰ ਮੈਡਲ ਅਤੇ ਦਸ ਬ੍ਰੋਨਜ਼ ਮੈਡਲ ਪ੍ਰਾਪਤ ਕੀਤੇ। ਇਨ੍ਹਾਂ ਖੇਡ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਸਕੂਲ ਦੇ ਮਿਹਨਤੀ ਅਤੇ ਹੋਣਹਾਰ ਅਧਿਆਪਕਾਂ ਵਰਿੰਦਰ ਸਿੰਘ ਡੀ ਪੀ ਸੁਖਜੀਤ ਕੌਰ , ਕੋਮਲ ਰਾਣੀ ਨੇ ਬੱਚਿਆਂ ਨੂੰ ਖੇਡ ਮੁਕਾਬਲਿਆਂ ਲਈ ਤਿਆਰ ਕੀਤਾ‌।
ਸਕੂਲ ਦੇ ਚੇਅਰਮੈਨ ਡਾ. ਸਵਰਨ ਪ੍ਰਕਾਸ਼ ਗਰਗ ਅਤੇ ਡਾਇਰੈਕਟਰ ਸ੍ਰੀਮਤੀ ਕਿਰਨ ਵਰਮਾ ਨੇ ਖੇਡਾਂ ਵਿੱਚ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਖੇਡ ਗਤੀਵਿਧੀਆਂ ਦੇ ਫਾਇਦੇ ਵੀ ਦੱਸੇ। ਸਕੂਲ ਦੇ ਪ੍ਰਿੰਸੀਪਲ ਮੋਹਿਤ ਅਨੇਜਾ ਅਤੇ ਵਾਇਸ ਚੇਅਰਮੈਨ ਹਰੀਸ਼ ਗਰਗ ਨੇ ਬੱਚਿਆਂ ਨੂੰ ਵਧਾਈ ਦਿੱਤੀ ਅਤੇ ਬੱਚਿਆਂ ਨੂੰ ਸਟੇਟ ਪੱਧਰੀ ਖੇਡ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਉਤਸ਼ਾਹਿਤ ਕੀਤਾ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!