Udaan News24

Latest Online Breaking News

ਭਾਰਤ ਨੇ ਬ੍ਰਿਸਬੇਨ ਵਿਖੇ ਆਖਰੀ ਟੈਸਟ ਮੈਚ ‘ਚ ਆਸਟ੍ਰੇਲੀਆ ਨੂੰ ਤਿੰਨ ਵਿਕਟਾਂ ਨਾਲ ਹਰਾ ਕੇ ਸੀਰੀਜ਼ 2-1 ਨਾਲ ਜਿੱਤੀ

ਭਾਰਤੀ ਟੀਮ ਦੇ ਕਾਰਜਕਾਰੀ ਕਪਤਾਨ ਅਜਿੰਕੇ ਰਹਾਣੇ ਆਸਟ੍ਰੇਲੀਆ ‘ਤੇ ਜਿੱਤ ਹਾਸਿਲ ਕਰਨ ਦੇ ਬਾਅਦ ਵੀਰਵਾਰ ਨੂੰ ਜਦੋਂ ਕੋਚ ਰਵੀ ਸ਼ਾਸਤਰੀ ਸਮੇਤ ਕੁਝ ਹੋਰ ਖਿਡਾਰੀਆਂ ਦੇ ਨਾਲ ਦੇਸ਼ ਪਰਤੇ ਤਾਂ ਲੋਕਾਂ ਵੱਲੋਂ ਉਹਨਾਂ ਦਾ ਬਹੁਤ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਖਿਡਾਰੀ ਵੀ ਲੋਕਾਂ ਦਾ ਪਿਆਰ ਵੇਖ ਕੇ ਖੂਬ ਉਤਸ਼ਾਹਿਤ ਹੋਏ ਅਜਿੰਕੇ ਰਹਾਣੇ ਅਤੇ  ਮੁੱਖ ਕੋਚ ਰਵੀ ਸ਼ਾਸਤਰੀ ਤੋਂ ਇਲਾਵਾ ਸਟਾਰ ਬੱਲੇਬਾਜ਼ ਰੋਹਿਤ ਸ਼ਰਮਾ, ਤੇਜ਼ ਗੇਂਦਬਾਜ਼ ਸ਼ਾਰਦੁਲ ਠਾਕੁਰ ਤੇ ਸਲਾਮੀ ਬੱਲੇਬਾਜ਼ ਪਿ੍ਥਵੀ ਸ਼ਾਹ ਵੀ ਮੁੰਬਈ ਪਹੁੰਚੇ। ਭਾਰਤ ਨੇ ਮੰਗਲਵਾਰ ਨੂੰ ਬਿ੍ਸਬੇਨ ‘ਚ ਚੌਥੇ ਤੇ ਆਖਰੀ ਟੈਸਟ ਮੈਚ ‘ਚ ਆਸਟ੍ਰੇਲੀਆ ਨੂੰ ਤਿੰਨ ਵਿਕਟਾਂ ਨਾਲ ਹਰਾ ਕੇ ਸੀਰੀਜ਼ 2-1 ਨਾਲ ਜਿੱਤੀ ਤੇ ਬਾਰਡਰ-ਗਾਵਸਕਰ ਟਰਾਫੀ ਆਪਣੇ ਕੋਲ ਬਰਕਰਾਰ ਰੱਖੀ |

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!