Udaan News24

Latest Online Breaking News

ਆਪ ਵੱਲੋਂ ਬਠਿੰਡਾ ਨਗਰ ਨਿਗਮ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ

ਬਠਿੰਡਾ 22 ਜਨਵਰੀ 2021 – ਪੰਜਾਬ ਵਿੱਚ 14 ਫ਼ਰਵਰੀ ਨੂੰ ਹੋਣ ਜਾ ਰਹੀਆਂ ਨਗਰ ਨਿਗਮ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਲਈ ਸਾਰੀਆਂ ਪਾਰਟੀਆਂ ਵੱਲੋਂ ਆਪਣੇ ਆਪਣੇ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰਨੇ ਸ਼ੁਰੂ ਕਰ ਦਿੱਤੇ ਹਨ। ਆਮ ਆਦਮੀ ਪਾਰਟੀ ਵੱਲੋ ਵੀ ਇਹਨਾਂ ਚੋਣਾਂ ਲਈ ਉਮੀਦਵਾਰਾਂ ਦੀਆਂ ਲਿਸਟਾਂ ਜਾਰੀ ਕੀਤੀਆਂ ਜਾ ਰਹੀਆਂ ਹਨ ਅਤੇ ਕੱਲ ਆਪ ਵੱਲੋਂ ਬਠਿੰਡਾ ਨਗਰ ਨਿਗਮ ਲਈ ਆਪਣੇ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਗਈ ਹੈ ਇਸ ਦੀ ਜਾਣਕਾਰੀ ਅੱਜ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਆਪ ਦੀ ਚੋਣ ਕਮੇਟੀ ਵੱਲੋਂ ਦਿੱਤੀ ਗਈ। ਬਠਿੰਡਾ ਨਗਰ ਨਿਗਮ ਲਈ ਆਪਣੀ ਪਹਿਲੀ ਲਿਸਟ ਵਿੱਚ ਆਪ ਵੱਲੋਂ 39 ਉਮੀਦਵਾਰਾਂ ਦੇ ਨਾਵਾਂ ਦੀ ਘੋਸ਼ਣਾ ਕੀਤੀ ਗਈ ਹੈ। ਇਸ ਲਿਸਟ ਵਿੱਚ ਵਾਰਡ ਨੰਬਰ 1ਤੋਂ ਹਰਜੀਤ ਕੌਰ, ਵਾਰਡ ਨੰਬਰ 2 ਤੋਂ ਚੜ੍ਹਤ ਸਿੰਘ, ਵਾਰਡ ਨੰਬਰ 3 ਤੋਂ ਸਰਬਜੀਤ ਕੌਰ, ਵਾਰਡ ਨੰਬਰ 5 ਤੋਂ ਨਸੀਬ ਕੌਰ, ਵਾਰਡ ਨੰਬਰ 6 ਤੋਂ ਜਸਪਾਲ ਸਿੰਘ, ਵਾਰਡ ਨੰਬਰ 7 ਤੋਂ ਅਮਰਜੀਤ ਕੌਰ,ਵਾਰਡ ਨੰਬਰ 8ਤੋਂ ਕੁਲਵੰਤ ਸਿੰਘ, ਵਾਰਡ ਨੰਬਰ 9ਤੋਂ ਰੁਪਿੰਦਰ ਮਾਹੀਓ, ਵਾਰਡ ਨੰਬਰ 10 ਤੋਂ ਰਵਿੰਦਰ ਕੁਮਾਰ, ਵਾਰਡ ਨੰਬਰ 11 ਤੋਂ ਰੇਣੂ ਦੇਵੀ, ਵਾਰਡ ਨੰਬਰ 14 ਤੋਂ ਸੰਦੀਪ ਗੁਪਤਾ, ਵਾਰਡ ਨੰਬਰ 15 ਤੋਂ ਸਿਮਰ ਕੌਰ, ਵਾਰਡ ਨੰਬਰ 17 ਤੋਂ ਪਰਮਜੀਤ ਕੌਰ, ਵਾਰਡ ਨੰਬਰ 18 ਤੋਂ ਦੀਪਕ ਕੁਮਾਰ, ਵਾਰਡ ਨੰਬਰ 19ਤੋਂ ਪਰਮਜੀਤ ਕੌਰ, ਵਾਰਡ ਨੰਬਰ 21 ਤੋਂ ਸੁਨੀਤਾ ਰਾਣੀ,ਵਾਰਡ ਨੰਬਰ 22ਤੋਂ ਸੰਜੀਵ ਅੰਬੇਦਕਰ, ਵਾਰਡ ਨੰਬਰ 23ਤੋਂ ਰੀਟਾ ਰਾਣੀ, ਵਾਰਡ ਨੰਬਰ 24 ਤੋਂ ਅਸ਼ੋਕ ਕੁਮਾਰ, ਵਾਰਡ ਨੰਬਰ 25ਤੋਂ ਅਮਨਦੀਪ ਕੌਰ, ਵਾਰਡ ਨੰਬਰ 26ਤੋਂ ਮੀਨਾਕਸ਼ੀ ਜਿੰਦਲ, ਵਾਰਡ ਨੰਬਰ 27 ਤੋਂ ਰਾਧਾ ਅਰੋੜਾ, ਵਾਰਡ ਨੰਬਰ 29 ਸੰਤੋਸ਼ ਕੁਮਾਰੀ, ਵਾਰਡ ਨੰਬਰ 31 ਤੋਂ ਪ੍ਰੇਮ ਲਤਾ, ਵਾਰਡ ਨੰਬਰ 32 ਤੋਂ ਜਨਕ ਰਾਜ ਸ਼ਰਮਾ, ਵਾਰਡ ਨੰਬਰ 33 ਤੋਂ ਮਨਦੀਪ ਕੌਰ,ਵਾਰਡ ਨੰਬਰ 34 ਤੋਂ ਭੂਸ਼ਣ ਅਰੋੜਾ, ਵਾਰਡ ਨੰਬਰ 35 ਤੋਂ ਮੀਨਾਕਸ਼ੀ ਸ਼ਰਮਾ, ਵਾਰਡ ਨੰਬਰ 36 ਤੋਂ ਗੁਰਮੋਹਨ ਸਿੰਘ, ਵਾਰਡ ਨੰਬਰ 37 ਤੋਂ ਰਮੇਸ਼ ਕੁਮਾਰ, ਵਾਰਡ ਨੰਬਰ38 ਰੈਨਾ ਸ਼ਰਮਾ, ਵਾਰਡ ਨੰਬਰ 39 ਤੋਂ ਰਿੰਕੂ, ਵਾਰਡ ਨੰਬਰ 42 ਸੁਖਚਰਨ ਸਿੰਘ ਬਰਾੜ, ਵਾਰਡ ਨੰਬਰ 43 ਅਮਰਪਾਲ ਕੌਰ, ਵਾਰਡ ਨੰਬਰ 44 ਅਲਾਮਜੀਤ ਸਿੰਘ, ਵਾਰਡ ਨੰਬਰ 46 ਦੀਪਕ ਕੁਮਾਰ,ਵਾਰਡ ਨੰਬਰ 47 ਬਬੀਤਾ ਰਾਣੀ, ਵਾਰਡ ਨੰਬਰ 48ਜੀਵਨ ਕੁਮਾਰ ਅਤੇ ਵਾਰਡ ਨੰਬਰ 50ਤੋਂ ਲਾਲ ਚੰਦ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਆਮ ਆਦਮੀ ਪਾਰਟੀ ਵੱਲੋ ਇਹ ਚੋਣਾਂ ਅਮਨ ਸ਼ਾਂਤੀ, ਭਾਈਚਾਰਕ ਸਾਂਝ, ਖੁਸ਼ਹਾਲੀ ਅਤੇ ਸ਼ਹਿਰ ਦੀ ਤਰੱਕੀ ਲਈ ਲੜੀਆਂ ਜਾਣਗੀਆਂ।ਇਸ ਮੌਕੇ ਤੇ ਆਮ ਆਦਮੀ ਪਾਰਟੀ ਦੀ ਚੋਣ ਕਮੇਟੀ ਵਿੱਚੋ ਪ੍ਰੋ. ਬਲਜਿੰਦਰ ਕੌਰ ਐਮ ਐਲ ਏ ਤਲਵੰਡੀ ਸਾਬੋ, ਰੁਪਿੰਦਰ ਕੌਰ ਰੂਬੀ ਐਮ ਐਲ ਏ ਬਠਿੰਡਾ ਦਿਹਾਤੀ, ਗੁਰਜੰਟ ਸਿੰਘ ਸਿਵੀਆਂ ਜਿਲ੍ਹਾ ਪ੍ਰਧਾਨ ਬਠਿੰਡਾ ਦਿਹਾਤੀ, ਨਵਦੀਪ ਸਿੰਘ ਜੀਦਾ ਜ਼ਿਲ੍ਹਾ ਪ੍ਰਧਾਨ ਬਠਿੰਡਾ ਸ਼ਹਿਰੀ, ਰਕੇਸ਼ ਪੁਰੀ ਜ਼ਿਲ੍ਹਾ ਜਨਰਲ ਸਕੱਤਰ, ਅਨਿਲ ਠਾਕੁਰ, ਅਮ੍ਰਿਤ ਅਗਰਵਾਲ, ਅਮਰਦੀਪ ਰਾਜਨ, ਬਲਜਿੰਦਰ ਕੌਰ ਤੁੰਗਵਾਲੀ, ਮਾਸਟਰ ਜਗਸੀਰ ਸਿੰਘ, ਸ਼ਿੰਦਰਪਾਲ ਸਿੰਘ, ਨਛੱਤਰ ਸਿੰਘ, ਤੋਂ ਇਲਾਵਾ ਬਲਕਾਰ ਸਿੰਘ ਭੋਖੜਾ ਜ਼ਿਲ੍ਹਾ ਮੀਡੀਆ ਇੰਚਾਰਜ, ਵਿਕਰਮ ਲਵਲੀ ਜ਼ਿਲ੍ਹਾ ਇਵੇਂਟ ਇੰਚਾਰਜ, ਬਲਜਿੰਦਰ ਸਿੰਘ ਬਰਾੜ ਜ਼ਿਲ੍ਹਾ ਦਫ਼ਤਰ ਇੰਚਾਰਜ, ਸੁਖਵੀਰ ਬਰਾੜ ਜ਼ਿਲ੍ਹਾ ਸੋਸ਼ਲ ਮੀਡੀਆ ਇੰਚਾਰਜ, ਪ੍ਰਦੀਪ ਕਾਲੀਆ ਬਲਾਕ ਪ੍ਰਧਾਨ, ਗੋਬਿੰਦਰ ਸਿੰਘ ਬਲਾਕ ਪ੍ਰਧਾਨ, ਪ੍ਰਦੀਪ ਮਿਤਲ ਬਲਾਕ ਪ੍ਰਧਾਨ, ਬਲਜੀਤ ਸਿੰਘ ਬੱਲੀ ਬਲਾਕ ਪ੍ਰਧਾਨ ਆਦਿ ਹਾਜ਼ਰ ਸਨ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!