Udaan News24

Latest Online Breaking News

ਮੁੱਖ ਮੰਤਰੀ ਵੱਲੋਂ ਕਿਸਾਨਾਂ ਨੂੰ ਦਿੱਲੀ ਖਾਲੀ ਕਰਨ ਦੀ ਕੀਤੀ ਅਪੀਲ

ਗਣਤੰਤਰ ਦਿਵਸ ਮੌਕੇ ਜਿੱਥੇ ਫੌਜ ਦੇ ਜਵਾਨਾਂ ਵੱਲੋਂ ਦਿੱਲੀ ਵਿਖੇ ਪਰੇਡ ਕੀਤੀ ਗਈ ਉਥੇ ਕਿਸਾਨਾਂ ਵੱਲੋਂ ਦਿੱਲੀ ਦੀਆਂ ਸੜਕਾਂ ਤੇ ਟ੍ਰੈਕਟਰ ਪਰੇਡ ਕੀਤੀ ਗਈ। ਸਰਕਾਰ ਅਤੇ ਕਿਸਾਨ ਜਥੇਬੰਦੀਆਂ ਵਿਚਕਾਰ ਹੋਏ ਸਮਝੌਤੇ ਮੁਤਾਬਕ, ਟ੍ਰੈਕਟਰ ਮਾਰਚ ਲਈ ਰੂਟ ਨਿਸ਼ਚਿਤ ਕੀਤੇ ਗਏ ਸਨ, ਟ੍ਰੈਕਟਰ ਮਾਰਚ ਤਹਿ ਕੀਤੇ ਰੂਟਾਂ ਤੋਂ ਦੀ ਸ਼ਾਂਤਮਈ ਢੰਗ ਨਾਲ ਕੀਤਾ ਗਿਆ, ਇਸ ਟ੍ਰੈਕਟਰ ਮਾਰਚ ਦੌਰਾਨ ਹੋਈ ਹਿੰਸਾ ਬਾਰੇ  ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦੱਸਿਆ ਗਿਆ ਕਿ ਕਿਸਾਨ ਪਰੇਡ ਵਿੱਚ ਸ਼ਾਮਿਲ ਕੁਝ ਅਸਮਾਜਿਕ ਤੱਤਾਂ ਵੱਲੋਂ ਪਰੇਡ ਦਾ ਮਾਹੌਲ ਖਰਾਬ ਕੀਤਾ ਗਿਆ ਅਤੇ ਕਿਸਾਨਾਂ ਵੱਲੋਂ ਚੱਲ ਰਹੇ ਸ਼ਾਂਤਮਈ ਆਂਦੋਲਨ ਵਿੱਚ ਵਿਘਨ ਪਾਇਆ। ਉਹਨਾਂ ਨੇ ਇਸ ਮੌਕੇ ਹੋਣ ਵਾਲੀਆਂ ਹਿੰਸਕ ਘਟਨਾਵਾਂ ਦੀ ਨਿੰਦਾ ਕੀਤਾ ਹੈ ਅਤੇ ਇਸ ਨੂੰ ਮੰਦਭਾਗਾ ਦੱਸਿਆਂ ਹੈ। ਉਹਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਤੁਰੰਤ ਦਿੱਲੀ ਖਾਲੀ ਕਰਨ ਅਤੇ ਵਾਪਸ ਸਰਹੱਦਾਂ ਤੇ ਚਲੇ ਜਾਣ ਅਤੇ ਕੇਂਦਰ ਨਾਲ ਗੱਲ-ਬਾਤ ਜਾਰੀ ਰੱਖਣ। ਓਧਰ ਕਿਸਾਨ ਆਗੂ ਪੂਰੀ ਤਰਾਂ ਨਾਲ ਇਹਨਾਂ ਸ਼ਰਾਰਤੀ ਅਨਸਰਾਂ ਤੋਂ ਆਪਣੇ ਆਪ ਨੂੰ ਵੱਖ ਕੀਤਾ ਹੈ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!