Udaan News24

Latest Online Breaking News

ਦੰਦਾਂ ਦੀ ਤਕਲੀਫ਼ ਤੋਂ ਕਿਵੇਂ ਰਾਹਤ ਪਾਈਏ?

ਦੰਦਾ ਦੇ ਦਰਦਾਂ ਨੂੰ  ਅਸਥਾਈ ਰੂਪ ਵਿੱਚ ਹੇਠ ਲਿਖੇ ਤਰੀਕਿਆਂ ਨਾਲ ਦੂਰ ਕਰ ਸਕਦੇ ਹਾਂ। ਪਰ ਜੇ ਤਕਲੀਫ਼ ਜਿਆਦਾ ਹੋਵੇ ਤਾਂ ਦੰਦਾਂ ਦੇ ਮਾਹਿਰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।

ਓ.ਪੀ.ਐੱਮ (ਔਰਲ ਪੇਨ ਮੈਡੀਕੇਸ਼ਨ) ਜਿਵੇਂ ਕਿ ਅਸੀਟਾਮੀਨੋਫੇਨ ਲੈਣਾ, ਦੰਦਾਂ ਦੇ ਦਰਦਾਂ ਲਈ ਇੱਕ ਸੌਖਾ ਤਰੀਕਾ ਹੈ।

ਓ.ਟੀ.ਸੀ.(ਓਵਰ ਦ ਕਾਉਂਟਰ) ਜੈਲ ਜਿਸ ਵਿੱਚ ਬੈਂਜ਼ੋਕੇਨ ਤੱਤ ਮੌਜੂਦ ਹੋਵੇ, ਨੂੰ ਵੀ ਦਰਦ ਵਾਲੇ ਭਾਗ ਨੂੰ ਸੁੰਨ ਕਰਨ ਲਈ ਵਰਤਿਆ ਜਾ ਸਕਦਾ ਹੈ।

ਕੋਲਡ ਕੰਪ੍ਰੈਸ- ਬਰਫ਼ ਦਾ ਟਕੜਾ ਇੱਕ ਤੌਲੀਏ ਵਿੱਚ ਰੱਖੋ ਅਤੇ ਇਸ ਨੂੰ ਦਰਦ ਵਾਲੀ ਸਾਈਡ ਗੱਲ੍ਹ ਨਾਲ ਲਗਾ ਕੇ ਰੱਖੋ। ਇਸ ਨਾਲ ਦੰਦਾਂ ਦੀਆਂ ਖੂਨ ਦੀਆਂ ਨਾੜੀਆਂ ਸੁੰਗੜ ਜਾਂਦੀਆਂ ਹਨ ਅਤੇ ਦਰਦ ਤੋਂ ਰਾਹਤ ਮਿਲਦੀ ਹੈ।

ਨਮਕ ਵਾਲੇ ਪਾਣੀ ਦੇ ਗਰਾਰੇ ਕਰਨਾ- ਨਮਕ ਇੱਕ ਕੁਦਰਤੀ ਐਂਟੀ-ਬੈਕਟੀਰੀਅਲ ਪਦਾਰਥ ਹੈ ਜੋ ਦਰਦਾਂ ਨੂੰ ਘੱਟ ਕਰਨ ਵਿੱਚ ਸਹਾਇਕ ਹੈ। ਇਸ ਤੋਂ ਇਲਾਵਾ ਇਹ ਨੁਕਸਾਨੇ ਗਏ ਦੰਦਾਂ ਨੂੰ ਇਨਫ਼ੈਕਸ਼ਨ ਤੋਂ ਬਚਾਉਂਦਾ ਹੈ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!