Udaan News24

Latest Online Breaking News

ਗੁਣਾਂ ਨਾਲ ਭਰਪੂਰ-ਤਰਬੂਜ਼

ਤਰਬੂਜ਼ ਇੱਕ ਗਰਮੀਆਂ ਦਾ ਫਲ ਹੈ ਇਹ ਸੁਆਦੀ ਅਤੇ ਸੁੰਦਰ ਹੋਣ ਦੇ ਨਾਲ ਨਾਲ ਸਿਹਤ ਲਈ ਫਾਇਦਿਆਂ ਨਾਲ ਭਰਪੂਰ ਹੈ।

ਇਸ ਨੂੰ ਖਾਣ ਨਾਲ ਸਾਡੇ ਸ਼ਰੀਰ ਦਾ ਤਾਪਮਾਨ ਠੀਕ ਰਹਿੰਦਾ ਹੈ ਅਤੇ ਸ਼ਰੀਰ ਵਿੱਚ ਪਾਣੀ ਦੀ ਮਾਤਰਾ ਠੀਕ ਰਹਿੰਦੀ ਹੈ ਅਤੇ ਇਹ ਪਾਚਨ ਕਿਰਿਆ ਨੂੰ ਠੀਕ ਰੱਖਣ ਵਿੱਚ ਸਹਾਈ ਹੁੰਦਾ ਹੈ।

ਇਸ ਵਿੱਚੋਂ ਪ੍ਰਾਪਤ ਹੋਣ ਵਾਲੇ ਵਿਟਾਮਿਨ ਏ ਅਤੇ ਵਿਟਾਮਿਨ ਸੀ ਨਾਲ ਜਿੱਥੇ ਰੋਗ ਪ੍ਰਤੀਰੋਗੀ ਸਮਰੱਥਾ ਵਧਦੀ ਹੈ ਉੱਥੇ ਨਾਲ-ਨਾਲ ਚਮੜੀ ਨੂੰ ਵੀ ਸੁੰਦਰ ਬਣਾਉਣ ਵਿੱਚ ਉਪਯੋਗੀ ਹੈ।

ਸਾਡੇ ਸ਼ਰੀਰ ਵਿੱਚ ਪੈਦਾ ਹੋਣ ਵਾਲੇ ਫਰੀ-ਰੈਡੀਕਲਜ਼ ਸ਼ੂਗਰ ਅਤੇ ਦਿਲ ਸਬੰਧੀ ਰੋਗਾਂ ਨੂੰ ਪੈਦਾ ਕਰਦੇ ਹਨ। ਤਰਬੂਜ਼ ਵਿੱਚ ਅਜਿਹੇ ਤੱਤ ਮਿਲਦੇ ਹਨ ਜੋ ਸਾਡੇ ਸ਼ਰੀਰ ਵਿੱਚ ਪੈਦਾ ਹੋਣ ਵਾਲੇ ਫ਼ਰੀ-ਰੈਡੀਕਲਜ਼ ਦੀ ਮਾਤਰਾ ਨੂੰ ਘਟਾਉਂਦੇ ਹਨ ਇਸ ਤਰਾਂ ਇਹ ਇੱਕ ਐਂਟੀ-ਔਕਸੀਡੈਂਟ ਵਜੋਂ ਕੰਮ ਕਰਦਾ ਹੈ।

ਇਸ ਵਿੱਚ ਮਿਲਣ ਵਾਲੇ ਐਲ-ਸਿਟਰੂਲਿਨ ਨਾਂ ਦਾ ਤੱਤ ਧਮਣੀਆਂ ਨੂੰ ਆਰਾਮ ਦੇ ਕੇ ਉਹਨਾਂ ਦੀ ਕਾਰਜ ਸਮਰੱਥਾ ਵਿੱਚ ਵਾਧਾ ਕਰਦਾ ਹੈ ਅਤੇ ਖੂਨ ਦਾ ਦਬਾਅ ਨੂੰ ਘੱਟ ਰੱਖਣ ਵਿੱਚ ਸਹਾਈ ਹੋਣ ਦੇ ਨਾਲ ਨਾਲ ਖੂਨ ਦੇ ਵਹਾਅ ਵਿੱਚ ਸੁਧਾਰ ਲਿਆਉਂਦਾ ਹੈ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!