ਬਜਟ 2021

ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੋਮਵਾਰ ਨੂੰ ਲੋਕ ਸਭਾ ’ਚ ਬਜਟ ਪੇਸ਼ ਕੀਤਾ। ਇਹ ਬਜਟ ਪਹਿਲੀ ਵਾਰ ਪੇਪਰ ਤੇ ਛਪਿਆ ਨਾ ਹੋ ਕੇ ਟੈਬਲੇਟ ਤੇ ਪੜਿਆ ਗਿਆ। ਬਜਟ ਲਈ ਯੂਨੀਅਨ ਬਜਟ ਨਾਂ ਦੀ ਮੋਬਾਇਲ ਐਪ ਵੀ ਜਾਰੀ ਕੀਤੀ ਗਈ ਹੈ। ਇਸ ਐਪ ਦੇ ਦੁਆਰਾ ਇਹ ਬਜਟ ਆਮ ਲੋਕਾਂ ਲਈ ਉਪਲਬਧ ਹੈ।ਇਸ ਬਜਟ ਦੀਆਂ ਕੁਝ ਮੁੱਖ ਗੱਲਾਂ ਇਸ ਪ੍ਰਕਾਰ ਹਨ-
ਛੋਟੇ ਸ਼ਹਿਰਾਂ ਲਈ ਮੈਟਰੋ ਟ੍ਰੇਨਾਂ ਚਲਾਈਆਂ ਜਾਣਗੀਆਂ
ਸਿਹਤ ਸਹੂਲਤਾਂ ਦੇ ਵਿਕਾਸ ਲਈ ‘ਪੀ.ਐਮ ਆਤਮਨਿਰਭਰ ਸਵਾਸਥ ਭਾਰਤ ਯੋਜਨਾ’ ਚਲਾਈ ਜਾਵੇਗੀ।
ਸ਼ਹਿਰੀ ਇਲਾਕਿਆਂ ਚ 20 ਹਜ਼ਾਰ ਨਵੀਆਂ ਬੱਸਾਂ ਚਲਾਈਆਂ ਜਾਣਗੀਆਂ।
ਬਰੋਡ ਗੇਜ ਰੇਲ ਲਾਈਨਾਂ ਦਾ 2023 ਤੱਕ ਬਿਜਲੀਕਰਨ ਹੋਵੇਗਾ।
ਕੈਪੀਟਲ ਖਰਚਿਆਂ ਲਈ 5.54 ਲੱਖ ਕਰੋੜ ਦਾ ਐਲਾਨ
ਸਸਤਾ: ਸੋਨਾ-ਚਾਂਦੀ ਦੇ ਗਹਿਣੇ, ਬਰਤਨ,ਲੈਦਰ ਅਤੇ ਇਲੈਕਟ੍ਰਾਨਿਕ ਦਾ ਸਮਾਨ
ਮਹਿੰਗਾ:ਕਾਰਾਂ, ਪੈਟ੍ਰੋਲ ਡੀਜ਼ਲ, ਮੋਬਾਈਲ ਅਤੇ ਮੋਬਾਈਲ ਅਸੈਂੱਸਰੀਜ਼