ਭਾਰਤੀ ਜਨਤਾ ਪਾਰਟੀ, ਪੰਜਾਬ ਵੱਲੋਂ ਦੋ ਦਿਨਾਂ ਬੈਠਕਾਂ ਦਾ ਦੌਰ ਸ਼ੁਰੂ

22 ਨਵੰਬਰ2021 -ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਤਿੰਨ ਖੇਤੀ ਕਾਨੂੰਨ ਰੱਦ ਕਰਨ ਦੇ ਐਲਾਨ ਪਿੱਛੋਂ ਪੰਜਾਬ ਵਿਚ ਭਾਜਪਾ ਨੇ ਆਪਣੀਆਂ ਸਿਆਸੀ ਸਰਗਰਮੀਆਂ ਵਧਾ ਦਿੱਤੀਆਂ ਹਨ। ਭਾਰਤੀ ਜਨਤਾ ਪਾਰਟੀ, ਪੰਜਾਬ ਵੱਲੋਂ ਦੋ ਦਿਨਾਂ ਬੈਠਕਾਂ ਦਾ ਦੌਰ ਸ਼ੁਰੂ ਕੀਤਾ ਗਿਆ ਹੈ। ਸਾਰੇ 117 ਵਿਧਾਨ ਸਭਾ ਹਲਕਿਆਂ ਦੇ ਮੰਡਲ ਪ੍ਰਧਾਨ, ਜਨਰਲ ਸਕੱਤਰ ਇਹਨਾਂ ਬੈਠਕਾਂ ਵਿੱਚ ਸ਼ਾਮਲ ਹੋਣਗੇ। ਪਾਰਟੀ ਦੇ ਚੋਣ ਇੰਚਾਰਜ ਗਜੇਂਦਰ ਸਿੰਘ ਸ਼ੇਖਾਵਤ, ਸਹਿ ਇੰਚਾਰਜ ਮੀਨਾਕਸ਼ੀ ਲੇਖੀ, ਕੌਮੀ ਉੱਪ ਪ੍ਰਧਾਨ ਮਾਨਯੋਗ ਸੌਦਾਨ ਸਿੰਘ, ਸਹਿ ਪ੍ਰਭਾਰੀ ਡਾ. ਨਰੇਂਦਰ ਸਿੰਘ ਰੈਣਾ ਬੈਠਕਾਂ ਵਿੱਚ ਹਾਜਰ ਰਹਿਣਗੇ।ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਪ੍ਰਧਾਨਗੀ ਵਿੱਚ ਬੈਠਕਾਂ ਹੋਣਗੀਆਂ। ਵਿਧਾਨ ਸਭਾ ਚੋਣਾਂ ਲਈ ਪਾਰਟੀ ਦੀ ਰਣਨੀਤੀ ਬਣੇਗੀ। ਬੂਥ ਲੈਵਲ ਉਤੇ ਸੰਗਠਨ ਦਾ ਢਾਂਚਾ ਮਜਬੂਤ ਕਰਨ ਉਤੇ ਚਰਚਾ ਕੀਤੀ ਜਾਵੇਗੀ।