ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਆਈ ਵੱਡੀ ਗਿਰਾਵਟ

22 ਨਵੰਬਰ2021 -ਅੱਜ ਸੋਨੇ-ਚਾਂਦੀ ਦੇ ਭਾਅ ‘ਚ ਗਿਰਾਵਟ ਦਰਜ ਕੀਤੀ ਗਈ ਹੈ। ਮਲਟੀ ਕਮੋਡਿਟੀ ਐਕਸਚੇਂਜ (MCX) ‘ਤੇ ਸੋਨਾ 286 ਰੁਪਏ ਸਸਤਾ ਹੋ ਗਿਆ ਹੈ। ਇਸ ਗਿਰਾਵਟ ਨਾਲ ਅੱਜ ਸਵੇਰੇ ਸੋਨਾ 48,959.00 ਰੁਪਏ ‘ਤੇ ਕਾਰੋਬਾਰ ਕਰ ਰਿਹਾ ਹੈ। ਇਸ ਦੇ ਨਾਲ ਹੀ ਚਾਂਦੀ ਦੀਆਂ ਕੀਮਤਾਂ ‘ਚ ਵੀ ਗਿਰਾਵਟ ਆਈ ਹੈ। ਅੱਜ ਚਾਂਦੀ ਦੀ ਕੀਮਤ ‘ਚ 759.00 ਰੁਪਏ ਦੀ ਗਿਰਾਵਟ ਦਰਜ ਕੀਤੀ ਗਈ ਹੈ। ਚਾਂਦੀ 65,727.00 ‘ਤੇ ਕਾਰੋਬਾਰ ਕਰ ਰਹੀ ਹੈ।ਸਰਾਫਾ ਬਾਜ਼ਾਰ ‘ਚ 22 ਕੈਰੇਟ ਸੋਨੇ ਦੀ ਕੀਮਤ ਕਰੀਬ 262 ਰੁਪਏ ਡਿੱਗ ਕੇ 44,837 ਰੁਪਏ ‘ਤੇ ਕਾਰੋਬਾਰ ਕਰਦੀ ਨਜ਼ਰ ਆਈ। ਇਸ ਦੇ ਨਾਲ ਹੀ 24 ਕੈਰੇਟ ਸੋਨੇ ਦੀ ਕੀਮਤ 48,949 ਰੁਪਏ ‘ਤੇ ਖੁੱਲ੍ਹੀ। ਇਸ ਤੋਂ ਇਲਾਵਾ 23 ਕੈਰੇਟ ਸੋਨੇ ਦੀ ਔਸਤ ਕੀਮਤ 48,753 ਰੁਪਏ ਰਹੀ।ਇਸ ਦੇ ਨਾਲ ਹੀ 18 ਕੈਰੇਟ ਦੀ ਕੀਮਤ 36,712 ਰੁਪਏ ਅਤੇ 14 ਕੈਰੇਟ ਸੋਨੇ ਦੀ ਕੀਮਤ 28635 ਰੁਪਏ ਹੋ ਗਈ। ਸਰਾਫਾ ਬਾਜ਼ਾਰ ‘ਚ ਇਕ ਕਿਲੋ ਚਾਂਦੀ ਦੀ ਕੀਮਤ 65,727 ਰੁਪਏ ਰਹੀ।