Udaan News24

Latest Online Breaking News

ਸਿੱਧੂ ਨੇ ਸੀ ਐੱਮ ਚੰਨੀ ਇਸ਼ਾਰਿਆਂ ‘ਚ ਸਾਧਿਆ ਨਿਸ਼ਾਨਾ , ਰੇਤ ਅਜੇ ਵੀ ਮਹਿੰਗੀ, ਸਸਤੀ ਨਾ ਹੋਈ ਤਾਂ ਦੇਵਾਂਗਾ ਅਸਤੀਫਾ

22 ਨਵੰਬਰ 2021-ਕਾਂਗਰਸ ਹਾਈਕਮਾਂਡ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਅਤੇ ਪਾਰਟੀ ਦੇ ਸੂਬਾ ਪ੍ਰਧਾਨ ਨਵਜੋਤ ਸਿੱਧੂ ਵਿਚਾਲੇ ਕੁੱਝ ਠੀਕ ਨਹੀਂ ਚੱਲ ਰਿਹਾ। ਲੁਧਿਆਣਾ ‘ਚ ਹੋਈ ਪੰਜਾਬ ਕਾਂਗਰਸ ਦੀ ਪਹਿਲੀ ਚੋਣ ਰੈਲੀ ‘ਚ ਇੱਕੋ ਸੋਫੇ ‘ਤੇ ਬੈਠੇ  ਦੋਵਾਂ ਆਗੂਆਂ ਵਿਚਾਲੇ‘ ਦੂਰੀ’ ਸਾਫ਼ ਨਜ਼ਰ ਆ ਰਹੀ ਸੀ।ਇੰਨਾ ਹੀ ਨਹੀਂ ਸਿੱਧੂ ਆਪਣੇ ਭਾਸ਼ਣ ‘ਚ ਇਕ ਤਰ੍ਹਾਂ ਨਾਲ ਚੰਨੀ ਸਰਕਾਰ ਨੂੰ ਧਮਕੀਆਂ ਦਿੰਦੇ ਵੀ ਨਜ਼ਰ ਆਏ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਰੇਤ ਅਜੇ ਵੀ ਮਹਿੰਗੀ ਵਿਕ ਰਹੀ ਹੈ। ਉਨ੍ਹਾਂ ਕਿਹਾ ਇਹ ਸਸਤੇ ਕਰਵਾ ਕੇ ਦਮ ਲੈਣਗੇ ਜੇਕਰ ਅਜਿਹਾ ਨਾ ਹੋਇਆ ਤਾਂ ਉਹ ਅਸਤੀਫਾ ਦੇ ਦੇਣਗੇ। ਦੂਜੇ ਪਾਸੇ ਸਿੱਧੂ ਤੋਂ ਬਾਅਦ ਭਾਸ਼ਣ ਦੇਣ ਪਹੁੰਚੇ ਚੰਨੀ ਨੇ ਕਿਹਾ ਕਿ ਰੇਤ ਸਸਤੀ ਕਰ ਦਿੱਤੀ ਗਈ ਹੈ।ਪੰਜਾਬ ਵਿਧਾਨ ਸਭਾ ਚੋਣਾਂ ਤੋਂ ਸਾਢੇ ਤਿੰਨ ਮਹੀਨੇ ਪਹਿਲਾਂ, ਕਾਂਗਰਸ ਨੇ ਸੋਮਵਾਰ ਨੂੰ ਲੁਧਿਆਣਾ ਦੇ ਆਤਮਨਗਰ ਵਿਧਾਨ ਸਭਾ ਹਲਕੇ ਵਿੱਚ ਰੈਲੀ ਕਰਕੇ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ। ਰੈਲੀ ‘ਚ ਪ੍ਰਮੁੱਖ ਨੇਤਾਵਾਂ ਦੇ ਭਾਸ਼ਣਾਂ ਤੋਂ ਬਾਅਦ ਜਦੋਂ ਸਿੱਧੂ ਦੀ ਵਾਰੀ ਆਈ ਤਾਂ ਉਨ੍ਹਾਂ ਪੰਜਾਬ ਸਰਕਾਰ ਅਤੇ ਸੀ ਐੱਮ ਚੰਨੀ ‘ਤੇ ਕਈ ਵਾਰ ਇਸ਼ਾਰਿਆਂ ‘ਚ ਨਿਸ਼ਾਨਾ ਸਾਧਿਆ। ਆਪਣੇ 19 ਮਿੰਟ ਦੇ ਭਾਸ਼ਣ ਵਿੱਚ ਸਿੱਧੂ ਨੇ ਚਾਰ ਵਾਰ ਚੰਨੀ ਦਾ ਨਾਂ ਲਿਆ। ਸਿੱਧੂ ਨੇ ਕਿਹਾ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਥਾਂ ਦੀ ਕਠਪੁਤਲੀ ਹਨ, ਜਿਨ੍ਹਾਂ ਨੂੰ ਬਾਹਾਂ ਮਰੋੜ ਕੇ ਨੱਚਿਆ ਜਾ ਰਿਹਾ ਹੈ। ਹੁਣ ਕਾਂਗਰਸ ਹਾਈਕਮਾਂਡ ਨੇ ਚੰਨੀ ਨੂੰ ਸੀ.ਐੱਮ. ਬਣਾਇਆ ਹੈ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!