ਟਿਕੈਤ ਨੇ ਖੋਲ੍ਹਿਆ ਅਜੈ ਮਿਸ਼ਰਾ ਖਿਲਾਫ਼ ਮੋਰਚਾ,ਕਿਹਾ ਜੇਕਰ ਅਜੈ ਮਿਸ਼ਰਾ ਖੰਡ ਮਿੱਲ ਦਾ ਉਦਘਾਟਨ ਕਰਨ ਆਉਂਦੇ ਹਨ ਤਾਂ ਉਸ ਖੰਡ ਮਿੱਲ ਚ ਕੋਈ ਗੰਨਾ ਨਹੀਂ ਲਿਜਾਇਆ ਜਾਵੇਗਾ
ਤਿੰਨੋਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੇ ਐਲਾਨ ਤੋਂ ਬਾਅਦ ਹੁਣ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੇਨੀ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ ਹੈ । ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਵੱਡਾ ਐਲਾਨ ਕੀਤਾ ਹੈ। ਜਿਸ ਵਿੱਚ ਉਨ੍ਹਾਂ ਨੇ ਅਜੈ ਮਿਸ਼ਰਾ ਦਾ ਵਿਰੋਧ ਕਰਦੇ ਹੋਏ ਕਿਹਾ ਹੈ ਕਿ ਜੇਕਰ ਲਖੀਮਪੁਰ ਵਿੱਚ ਖੰਡ ਮਿੱਲ ਦੇ ਉਦਘਾਟਨ ਵਿੱਚ ਟੇਨੀ ਪਹੁੰਚਦੇ ਹਨ ਤਾਂ ਅੰਦੋਲਨ ਕੀਤਾ ਜਾਵੇਗਾ। ਦੱਸ ਦੇਈਏ ਕਿ ਲਖੀਮਪੁਰ ਵਿੱਚ ਇੱਕ ਖੰਡ ਮਿੱਲ ਦਾ ਉਦਘਾਟਨ ਹੋਣਾ ਹੈ ਜਿਸ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ।
ਖੰਡ ਮਿੱਲ ਦੇ ਪ੍ਰਸਤਾਵਿਤ ਉਦਘਾਟਨ ਦਾ ਜ਼ਿਕਰ ਕਰਦਿਆਂ ਰਾਕੇਸ਼ ਟਿਕੈਤ ਨੇ ਕਿਹਾ ਕਿ ਜੇਕਰ ਅਜੈ ਮਿਸ਼ਰਾ ਖੰਡ ਮਿੱਲ ਦਾ ਉਦਘਾਟਨ ਕਰਨ ਆਉਂਦੇ ਹਨ ਤਾਂ ਉਸ ਖੰਡ ਮਿੱਲ ਵਿੱਚ ਕੋਈ ਗੰਨਾ ਨਹੀਂ ਲਿਜਾਇਆ ਜਾਵੇਗਾ । ਸਗੋਂ ਕਿਸਾਨ ਗੰਨਾ ਲੈ ਕੇ ਜਿਲ੍ਹਾ ਮੈਜਿਸਟਰੇਟ ਦੇ ਦਫਤਰ ਜਾਣਗੇ, ਚਾਹੇ ਉਨ੍ਹਾਂ ਨੂੰ ਕਿੰਨਾ ਵੀ ਨੁਕਸਾਨ ਕਿਉਂ ਨਾ ਝੱਲਣਾ ਪਵੇ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਰਾਕੇਸ਼ ਟਿਕੈਤ ਨੇ ਸੋਮਵਾਰ ਨੂੰ ਲਖੀਮਪੁਰ ਖੀਰੀ ਹਿੰਸਾ ਵਿੱਚ ਚਾਰ ਕਿਸਾਨਾਂ ਦੀ ਮੌਤ ਦੇ ਮਾਮਲੇ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਅਤੇ ਉਸ ਦੀ ਤੁਲਨਾ ਅੱਤਵਾਦੀ ਨਾਲ ਕੀਤੀ।