ਪੰਜਾਬ ਭਾਜਪਾ ਇੰਚਾਰਜ ਨੇ ਕਿਹਾ ਕਿ ਪਹਿਲਾਂ ਪੰਜਾਬ ਚ ਗਠਜੋੜ ਅਕਾਲੀ ਦਲ ਦੇ ਨਿਯਮਾਂ ਅਨੁਸਾਰ ਹੁੰਦਾ ਸੀ ਪਰ ਹੁਣ ਸਾਡੀਆਂ ਸ਼ਰਤਾਂ ਤੇ ਗਠਜੋੜ ਹੋਵੇਗਾ।

Breaking news police lights blue and red concept illustration. EPS 10 file. Transparency effects used on highlight elements.
ਚੰਡੀਗੜ੍ਹ 23 ਨਵੰਬਰ 2021- ਪੰਜਾਬ ਭਾਜਪਾ ਦੇ ਇੰਚਾਰਜ ਦੁਸ਼ਯੰਤ ਗੌਤਮ ਨੇ ਸ੍ਰੋਮਣੀ ਅਕਾਲੀ ਦਲ ਨਾਲ ਗਠਜੋੜ ਨੂੰ ਲੈ ਕੇ ਕਿਹਾ ਕਿ ਅਸੀਂ ਰਾਸ਼ਟਰਵਾਦੀ ਦਲ ਹਾਂ। ਪੰਜਾਬ ਵਿਚ ਰਾਸ਼ਟਰਵਾਦ ਨੂੰ ਮੰਨਣ ਵਾਲਾ ਕੋਈ ਵੀ ਦਲ ਸਾਡੇ ਨਾਲ ਗਠਜੋੜ ਕਰਦਾ ਹੈ ਤਾਂ ਉਸ ਦਾ ਸਵਾਗਤ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨਾਲ ਗਠਜੋੜ ਕਰ ਸਕਦੇ ਹੈ ਲੇਕਿਨ ਗਠਜੋੜ ਹੁਣ ਸਾਡੀਆਂ ਸ਼ਰਤਾਂ ਤੇ ਹੋਵੇਗਾ। ਉਨ੍ਹਾਂ ਕਿਹਾ ਕਿ ਪਹਿਲਾਂ ਪੰਜਾਬ ਵਿਚ ਗਠਜੋੜ ਅਕਾਲੀ ਦਲ ਦੇ ਨਿਯਮਾਂ ਅਨੁਸਾਰ ਹੁੰਦਾ ਸੀ ਪਰ ਹੁਣ ਸਾਡੀਆਂ ਸ਼ਰਤਾਂ ਤੇ ਗਠਜੋੜ ਹੋਵੇਗਾ।