Udaan News24

Latest Online Breaking News

ਕਾਂਗਰਸ  ਸੈਕਟਰੀ ਪੰਜਾਬ ਪਰਮਜੀਤ ਕੌਰ ਪੀਰਜਾਦਾ ਨੇ ਪਿੰਡ ਪੀਰਕੋਟ ਵਿਖੇ ਬੱਸ ਅੱਡੇ ਦਾ ਉਦਘਾਟਨ

23 ਨਵੰਬਰ 2021-ਜਿਵੇਂ ਜਿਵੇਂ ਚੋਣਾਂ ਦਾ ਸਮਾਂ ਨਜ਼ਦੀਕ ਆ ਰਿਹਾ ਵੱਖ ਵੱਖ ਪਾਰਟੀਆਂ ਨੁੰਮਾਇੰਦਿਆਂ ਵੱਲੋ. ਪਬਲਿਕ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਗਿਆ।  ਇਸੇ ਲੜੀ ਤਹਿਤ ਕਾਂਗਰਸੀ ਆਗੂਆਂ ਵੱਲੋਂ ਆਪਣੇ ਆਪਣੇ ਹਲਕੇ ਚ ਨੁੱਕੜ ਮੀੱਟੰਗਾ ਕੀਤੀਆਂ ਜਾ ਰਹੀਆਂ। ਹਲਕਾ ਮੌੜ ਤੋਂ  ਮਹਿਲਾ ਆਗੂ ਅਤੇ ਕਾਂਗਰਸ  ਸੈਕਟਰੀ ਪੰਜਾਬ ਪਰਮਜੀਤ ਕੌਰ ਪੀਰਜਾਦਾ ਨੇ ਪਿੰਡ ਪੀਰਕੋਟ ਵਿਖੇ ਪਿੰਡ ਵਾਸੀਆਂ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣੀਆਂ ਪਰਮਜੀਤ ਕੌਰ ਪੀਰਜ਼ਾਦਾ ਨੇ ਲੋਕਾਂ ਨੂੰ ਵਿਸ਼ਵਾਸ ਦੁਆਇਆ ਕਿ ਉਨ੍ਹਾਂ ਦੀਆਂ ਮੁਸ਼ਕਲਾ ਦਾ ਹੱਲ ਜ਼ਲਦ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਲੋਕਾਂ ਦੇ ਨੁਮਾਇੰਦੇ ਹਨ ਹਲਕਾ ਵਾਸੀਆਂ ਕਰਕੇ ਹੀ ਉਹ ਇਸ ਮੁਕਾਮ ਤੱਕ ਪਹੰੁਚੇ ਹਨ ਅਤੇ ਹੁਣ ਉਹ ਹਮੇਸ਼ਾਂ ਹਲਕਾ ਵਾਸੀਆਂ ਦੇ ਸੇਵਾਦਾਰ ਬਣਕੇ ਉਨ੍ਹਾਂ ਦੀ ਸੇਵਾ ਚ ਹਮੇਸ਼ਾਂ ਹਾਜ਼ਰ ਰਹਿੰਦੇ ਹਨ ਅਤੇ ਰਭਵਿੱਖ ਚ ਵੀ ਰਹਿਣਗੇ। ਇਸ ਮੌਕੇ ਉਨ੍ਹਾਂ ਪਿੰਡ ਪੀਰਕੋਟ ਦੇ ਬੱਸ ਅੱਡੇ ਦਾ ਉਦਘਾਟਨ ਕੀਤਾ ਅਤੇ ਬੱਸ ਅੱਡੇ, ਪਾਰਕ ਅਤੇ ਹੋਰ ਥਾਵਾਂ ਤੇ ਪੰਚਾਇਤ ਵੱਲੋਂ ਬਣਵਾਏ ਬੈਂਚ ਵੀ ਰਖਵਾਏ ਤਾਂ ਜੋ ਬੱਸ ਅੱਡੇ ਤੇ ਆਉਣ ਵਾਲੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਆਵੇ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!