ਡਿਪਟੀ ਕਮਿਸ਼ਨਰ ਨੇ ਮਹੰਤ ਗੁਰਬੰਤਾ ਦਾਸ ਗੂੰਗੇ ਅਤੇ ਬੋਲੇ ਬੱਚਿਆ ਦੇ ਸਕੂਲ ਦਾ ਕੀਤਾ ਦੌਰਾ
ਸਖਤ ਮਿਹਨਤ ਤੇ ਦਿ੍ਰੜ ਨਿਸ਼ਚੇ ਨਾਲ ਪ੍ਰਾਪਤ ਕੀਤੀ ਜਾ ਸਕਦੀ ਹੈ ਹਰ ਮੰਜਿਲ: ਅਰਵਿੰਦ ਪਾਲ ਸਿੰਘ ਸੰਧੂ
ਬਠਿੰਡਾ, 23 ਨਵੰਬਰ(udaan news)- ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਵੱਲੋਂ ਇੱਥੇ ਜ਼ਿਲਾ ਪ੍ਰਸ਼ਾਸਨ ਵੱਲੋਂ ਰੈੱਡ ਕਰਾਸ ਸੁਸਾਇਟੀ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਮਹੰਤ ਗੁਰਬੰਤਾ ਦਾਸ ਗੂੰਗੇ ਅਤੇ ਬੋਲਿਆਂ ਦੇ ਸਕੂਲ ਦਾ ਦੌਰਾ ਕੀਤਾ। ਇਸ ਮੌਕੇ ਉਨਾਂ ਸਕੂਲ ਵਿੱਚ ਗਰੀਬ ਤੇ ਲੋੜਵੰਦ ਲੜਕੀਆਂ ਦੀ ਸਿਖਲਾਈ ਲਈ ਚਲਾਏ ਜਾ ਰਹੇ ਟ੍ਰੇਨਿੰਗ ਸੈਂਟਰ ਤੋਂ ਟ੍ਰੇਨਿੰਗ ਪ੍ਰਾਪਤ ਕਰ ਚੁੱਕੀਆਂ 24 ਲੜਕੀਆਂ ਨੂੰ ਸਿਲਾਈ ਮਸੀਨਾਂ ਦੀ ਵੰਡ ਵੀ ਕੀਤੀ ਗਈ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਖਤ ਮਿਹਨਤ ਅਤੇ ਦਿ੍ਰੜ ਨਿਸ਼ਚੇ ਨਾਲ ਜਿੰਦਗੀ ਦੀ ਹਰ ਮੁਸ਼ਕਿਲ ਸਰ ਕਰਕੇ ਅੱਗੇ ਵੱਧਿਆ ਜਾ ਸਕਦਾ ਹੈ। ਉਨਾਂ ਟ੍ਰੇਨਿੰਗ ਲੈ ਚੁੱਕੀਆਂ ਲੜਕੀਆਂ ਨੂੰ ਸ਼ੁਭ ਕਾਮਨਾਵਾਂ ਦਿੰਦਿਆਂ ਸਖਤ ਮਿਹਨਤ ਕਰਨ ਅਤੇ ਅੱਗੇ ਵੱਧ ਕੇ ਆਪਣਾ ਪਰਿਵਾਰ ਪਾਲਣ ਲਈ ਪ੍ਰੇਰਿਤ ਕੀਤਾ।
ਇਸ ਤੋਂ ਪਹਿਲਾਂ ਸਕੂਲ ਵਿਖੇ ਪੁੰਹਚਣ ਤੇ ਸਕੂਲ ਦੇ ਬੱਚਿਆਂ ਵੱਲੋਂ ਡਿਪਟੀ ਕਮਿਸ਼ਨਰ ਸ.ਸੰਧੂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਸਕੂਲ ਦੀ ਕੰਪਿਊਟਰ ਲੈਬ, ਬੱਚਿਆਂ ਵੱਲੋਂ ਬਣਾਈਆਂ ਗਈਆ ਵਿਰਾਸਤੀ ਵਸਤਾਂ, ਸਕਰੀਨ ਪ੍ਰਟਿੰਗ ਵਰਕਸ਼ਾਪ ਅਤੇ ਆਟੋ ਰਿਪੇਅਰ ਵਰਕਸ਼ਾਪ ਆਦਿ ਦਾ ਦੌਰਾ ਕਰਕੇ ਇਨਾਂ ਸਭ ਚੀਜ਼ਾ ਨੂੰ ਗੋਹ ਨਾਲ ਦੇਖਿਆ ਤੇ ਪਰਖਿਆ। ਇਸ ਦੌਰਾਨ ਉਨਾਂ ਸਾਰੀਆਂ ਜਮਾਤਾਂ ਵਿੱਚ ਜਾ ਕੇ ਬੱਚਿਆਂ ਨੂੰ ਬਿਸਕੁਟ, ਫਰੂਟੀਆਂ ਅਤੇ ਚਾਕਲੇਟਾਂ ਵੀ ਵੰਡੀਆਂ।
ਇਸ ਮੌਕੇ ਸਕੂਲ ਦੀ ਪਿ੍ਰੰਸੀਪਲ ਸ੍ਰੀਮਤੀ ਮਨਿੰਦਰ ਕੌਰ ਨੇ ਦੱਸਿਆ ਕਿ ਇੱਥੇ ਗਰੀਬ ਤੇ ਲੋੜਵੰਦ ਲੜਕੀਆਂ ਲਈ 6 ਮਹੀਨਿਆਂ ਦਾ ਸਿਖਲਾਈ ਪ੍ਰੋਗਰਾਮ ਸੁਸਾਇਟੀ ਫਾਰ ਸਰਵਿਸ ਟੂ ਵਲੰਟੀਅਰ ਏਜੰਸੀ ਦੇ ਸਹਿਯੋਗ ਨਾਲ ਚਲਾਇਆ ਜਾ ਰਿਹਾ ਹੈ। ਉਨਾਂ ਇਹ ਵੀ ਦੱਸਿਆ ਕਿ ਇਸ ਤੋਂ ਪਹਿਲਾਂ 2 ਸਿਲਾਈ ਮਸ਼ੀਨਾਂ ਦੇ ਬੈਚ ਦੌਰਾਨ 50 ਲੜਕੀਆਂ ਨੂੰ ਸਿਖਲਾਈ ਦੇਣ ਉਪਰੰਤ ਸਿਲਾਈ ਮਸ਼ੀਨਾਂ ਦੀ ਵੰਡ ਕੀਤੀ ਜਾ ਚੁੱਕੀ ਹੈ। ਇਸ ਤੋਂ ਪਹਿਲਾਂ ਲੜਕੀਆਂ ਦੇ 2 ਬੈਚਜ਼ ਨੂੰ ਬਿਊਟੀਸ਼ੀਅਨ ਦੀ ਸਿਖਲਾਈ ਵੀ ਦਿੱਤੀ ਜਾ ਚੁੱਕੀ ਹੈ।
ਇਸ ਮੌਕੇ ਸੈਕਟਰੀ ਰੈਡ ਕਰਾਸ ਸ੍ਰੀ ਦਰਸ਼ਨ ਲਾਲ, ਸਕੂਲ ਦਾ ਸਮੁੱਚਾ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।