Udaan News24

Latest Online Breaking News

ਕੇਬਲ ਦੇ ਰੇਟ 100 ਰੁਪਏ ਫਿਕਸ ਕਰਨ ਦੇ ਐਲਾਨ ਤੋਂ ਬਾਅਦ ਕੇਬਲ ਆਪ੍ਰੇਟਰਾਂ ਨੇ ਘੇਰੀ ਪੰਜਾਬ ਸਰਕਾਰ

24 ਨਵੰਬਰ 2021-ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੀਤੇ ਜਾ ਰਹੇ ਲੋਕ ਲੁਭਾਵਣੇ ਫ਼ੈਸਲੇ ਅਤੇ ਹੁਣ ਸੀ. ਐੱਮ. ਚੰਨੀ ਸਰਕਾਰ ਵੱਲੋਂ ਕੇਬਲ ਦੇ ਰੇਟ 100 ਰੁਪਏ ਫਿਕਸ ਕਰਨ ਦੇ ਐਲਾਨ ਨਾਲ ਸਰਕਾਰ ਬੁਰੀ ਤਰ੍ਹਾਂ ਘਿਰ ਗਈ ਹੈ। ਕੇਬਲ ਆਪ੍ਰੇਟਰਾਂ ਨੇ ਪੰਜਾਬ ਸਰਕਾਰ ਨੂੰ ਘੇਰਦੇ ਹੋਏ ਪੁੱਛਿਆ ਹੈ ਕਿ ਸਰਕਾਰ ਦੱਸੇ 100 ਰੁਪਏ ਵਿੱਚ ਕੇਬਲ ਕਿੱਦਾਂ ਚੱਲਣੀ ਹੈ। 100 ਰੁਪਏ ਵਿੱਚ ਲੋਕਾਂ ਨੂੰ ਕੇਬਲ ਦੇ ਚੈਨਲ ਮੁਹੱਈਆ ਕਰਵਾਉਣਾ ਕਿਸੇ ਵੀ ਤਰ੍ਹਾਂ ਮੁਮਕਿਨ ਨਹੀਂ ਹੈ। ਕੇਬਲ ਆਪ੍ਰੇਟਰਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਜੇਕਰ ਕੇਬਲ ਮਾਫੀਆ ਖਤਮ ਕਰਨਾ ਹੈ ਤਾਂ ਇਸ ਦੀ ਜਾਂਚ ਕਰਵਾਏ, ਇਸ ਦਾ ਬੋਝ ਸਾਰੇ ਕੇਬਲ ਆਪ੍ਰੇਟਰਾਂ ‘ਤੇ ਕਿਉਂ ਪਾਇਆ ਜਾ ਰਿਹਾ ਹੈ। ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (ਟਰਾਈ) ਨੇ ਪਹਿਲਾਂ ਕੇਬਲ ਦੇ ਰੇਟ ਫਿਕਸ ਕੀਤੇ ਹੋਏ ਹਨ। ਡੀਟੀਐੱਚ ਵਿੱਚ ਜਿਹੜੇ ਪ੍ਰੋਗਰਾਮ 500 ਰੁਪਏ ਵਿੱਚ ਦਿੱਤੇ ਜਾ ਰਹੇ ਹਨ, ਕੇਬਲ ਆਪ੍ਰੇਟਰ ਉਹ ਸਾਰੇ ਚੈਨਲ 360 ਵਿੱਚ ਮੁਹੱਈਆ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ 100 ਰੁਪਏ ਵਿੱਚ 1990 ਵਿੱਚ ਕੇਬਲ ਸ਼ੁਰੂ ਕੀਤੀ ਸੀ, 31 ਸਾਲਾਂ ਬਾਅਦ 360 ਰੁਪਏ ਹੋਏ ਹਨ, ਜੇ ਸਰਕਾਰ ਕੇਬਲ ਦੇ ਰੇਟ 100 ਰੁਪਏ ਕਰਦੀ ਹੈ ਤਾਂ ਆਮ ਜ਼ਰੂਰੀ ਚੀਜ਼ਾਂ ਆਟੇ-ਦਾਲਾਂ ਦੇ ਰੇਟ ਵੀ 1990 ਵਾਲੇ ਕਰੇ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!