Udaan News24

Latest Online Breaking News

ਪਟਿਆਲਾ ਵਿੱਚ ਕੈਪਟਨ ਦੇ ਨੇੜਲੇ ਮੇਅਰ ਬਿੱਟੂ ਦੇ ਅਸਤੀਫੇ ਨੂੰ ਲੈ ਕੇ ਘਮਾਸਾਨ

ਪਟਿਆਲਾ ਵਿੱਚ ਕੈਪਟਨ ਦੇ ਨੇੜਲੇ ਮੇਅਰ ਸੰਜੀਵ ਬਿੱਟੂ ਖਿਲਾਫ ਅਸਤੀਫੇ ਲਈ ਬੇਭਰੋਸਗੀ ਮਤਾ ਪਾਸ ਕਰਨ ‘ਤੇ ਬਵਾਲ ਮਚ ਗਿਆ ਹੈ। ਜਨਰਲ ਹਾਊਸ ਤੋਂ ਪਹਿਲਾਂ ਹੀ ਵੀਰਵਾਰ ਨੇ ਪੁਲਿਸ ਨੇ ਨਗਰ ਨਿਗਮ ਦੀ ਘੇਰਾਬੰਦੀ ਕਰ ਦਿੱਤੀ ਹੈ। ਇਸ ਨੂੰ ਲੈ ਕੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕਾਂਗਰਸ ਦੇ ਮੌਜੂਦਾ ਮੰਤਰੀ ਬ੍ਰਹਮ ਮਹਿੰਦਰਾ ਦੇ ਵੱਕਾਰ ਦਾ ਸਵਾਲ ਪੈਦਾ ਹੋ ਚੁੱਕਾ ਹੈ। ਕੈਪਟਨ ਮਿਊਂਸੀਪਲ ਕਾਰਪੋਰੇਸ਼ਨ ਦੇ ਦਫਤਰ ਵਿੱਚ 24 ਕੌਂਸਲਰਾਂ ਨਾਲ ਪਹੁੰਚੇ। ਉਨ੍ਹਾਂ ਨੂੰ ਪਹਿਲਾਂ ਪੁਲਿਸ ਵੱਲੋਂ ਕਾਰਪੋਰੇਸ਼ਨ ਦਫਤਰ ਦੇ ਬਾਹਰ ਹੀ ਰੋਕ ਲਿਆ ਗਿਆ ਪਰ ਬਾਅਦ ਵਿੱਚ ਜਾਣ ਦੇ ਦਿੱਤਾ ਗਿਆ।ਨਿਗਮ ਦਫਤਰ ਦੇ ਲਗਭਗ 100 ਮੀਟਰ ਅੱਗੇ ਪੁਲਿਸ ਨੇ ਵਾਹਨਾਂ ਦੀ ਆਵਾਜਾਈ ’ਤੇ ਰੋਕ ਲਾ ਦਿੱਤੀ ਹੈ। ਦਫ਼ਤਰ ਅੰਦਰ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ। ਇੱਥੋਂ ਤੱਕ ਕਿ ਮੀਡੀਆ ਵਾਲਿਆਂ ਦੀ ਐਂਟਰੀ ‘ਤੇ ਵੀ ਰੋਕ ਲਾ ਦਿੱਤੀ ਗਈ ਹੈ। ਕੈਪਟਨ ਅਮਰਿੰਦਰ ਸਿੰਘ ਅਤੇ ਮੰਤਰੀ ਬ੍ਰਹਮ ਮਹਿੰਦਰਾ ਦੋਵੇਂ ਸਦਨ ਵਿੱਚ ਮੌਜੂਦ ਹਨ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!