Udaan News24

Latest Online Breaking News

ਸੁਖਬੀਰ ਦੀ ਚੁਣੌਤੀ ਕਬੂਲ ਕਰ ਚੰਨੀ ਨੇ ਅੱਧੀ ਰਾਤ ਰੇਤੇ ਬਾਰੇ ਨੋਟੀਫਿਕੇਸ਼ਨ ਦੀ ਕਾਪੀ ਕੀਤੀ ਟਵੀਟ

ਚੰਡੀਗੜ੍ਹ, 27 ਨਵੰਬਰ, 2021: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸਸਤੇ ਰੇਤੇ ਲਈ ਨੋਟੀਫਿਕੇਸ਼ਨ ਜਾਰੀ ਨਾ ਕੀਤੇ ਜਾਣ ਦਾ ਦਾਅਵਾ ਕਰਦਿਆਂ ਨੋਟੀਫਿਕੇਸ਼ਨ  ਦੀ ਕਾਪੀ ਵਿਖਾਉਣ ਦੀ ਜੋ ਚੁਣੌਤੀ ਦਿੱਤੀ ਸੀ, ਉਸਨੂੰ ਸਵੀਕਾਰ ਕਰਦ‌ਿਆਂ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਅੱਧੀ ਰਾਤ ਨੁੰ ਨੋਟੀਫਿਕੇਸ਼ਨ ਦੀ ਕਾਪੀ ਟਵੀਟ ਕੀਤੀ ਹੈ। ਮੁੱਖ ਮੰਤਰੀ ਦਫਤਰ ਦੇ ਟਵਿੱਟਰ ਹੈਂਡਲ ਤੋਂ ਕੀਤੇ ਟਵੀਟ ਵਿਚ ਚੰਨੀ ਨੇ ਸੁਖਬੀਰ ਨੂੰ ਕਿਹਾ ਕਿ ਉਹ ਕਾਂਗਰਸ ਪਾਰਟੀ ਦੀ ਵੱਧ ਰਹੀ ਲੋਕ ਪ੍ਰਿਅਤਾ ਤੋਂ ਬੌਖਲਾ ਗਏ ਹਨ ਜਿਸ ਕਾਰਨ  ਆਪਣੇ ਗੈਰ ਜ਼ਿੰਮੇਵਾਰਾਨਾਂ ਬਿਆਨਾਂ ਨਾਲ ਕਾਂਗਰਸ ਦੇ ਖਿਲਾਫ ਲਗਾਤਾਰ ਜ਼ਹਿਰ ਉਗਲ ਰਹੇ ਹਨ।
ਇਸ ਟਵੀਟ ਵਿਚ ਮੁੱਖ ਮੰਤਰੀ ਦਫਤਰ ਨੇ 10 ਨਵੰਬਰ ਨੂੰ ਜਾਰੀ ਹੋਈ ਰੇਤੇ ਤੇ ਬਜਰੀ ਬਾਰੇ ਨੀਤੀ ਦੀ ਕਾਪੀ ਨੱਥੀ ਕੀਤੀ ਹੈ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!