Udaan News24

Latest Online Breaking News

ਉਘੇ ਪੰਜਾਬੀ ਕਹਾਣੀਕਾਰ ਮੋਹਨ ਭੰਡਾਰੀ ਨੂੰ ਮੋਹਾਲੀ ਦੇ ਲੇਖਕਾਂ ਨੇ ਦਿੱਤੀ  ਹੰਝੂਆਂ ਭਰੀ ਵਿਦਾਇਗੀ

27 ਨਵੰਬਰ 2021 – ਉਘੇ ਪੰਜਾਬੀ ਕਹਾਣੀਕਾਰ ਮੋਹਨ ਭੰਡਾਰੀ ਦਾ ਕੱਲ ਉਨਾਂ ਦੇ ਨਿਵਾਸ  ਸੈਕਟਰ 34 ਵਿਖੇ ਦਿਹਾਂਤ ਹੋ ਗਿਆ ਸੀ। ਚੰਡੀਗੜ੍ਹ ਤੇ ਮੋਹਾਲੀ ਦੇ ਲੇਖਕਾਂ ਵਲੋਂ ਸ਼੍ਰੀ  ਭੰਡਾਰੀ ਨੂੰ ਹੰਝੂਆਂ ਭਰੀ ਵਿਦਾਇਗੀ ਦਿੱਤੀ  ਗਈ। ਇਸ ਮੌਕੇ ਸਾਹਿਤ  ਤੇ ਸਭਿਆਚਾਰ  ਦੀਆਂ ਵਖ ਵਖ ਸੰਸਥਾਵਾਂ ਦੇ ਪ੍ਰਤੀਨਿਧ  ਹਾਜਰ ਰਹੇ।ਪੰਜਾਬ ਸਰਕਾਰ  ਦੀ ਪੰਜਾਬ  ਕਲਾ ਪਰਿਸ਼ਦ  ਚੰਡੀਗੜ੍ਹ  ਦੇ ਚੇਅਰਮੈਨ  ਡਾ ਸੁਰਜੀਤ ਪਾਤਰ  ਵਲੋਂ ਪਰਿਸ਼ਦ  ਦੇ ਮੀਡੀਆ  ਅਧਿਕਾਰੀ ਨਿੰਦਰ ਘੁਗਿਆਣਵੀ ਨੇ ਸ਼੍ਰੀ  ਮੋਹਨ ਭੰਡਾਰੀ ਦੀ ਦੇਹ ਉਤੇ ਰੀਥ ਭੇਟ ਕੀਤੀ। ਇਸ ਮੌਕੇ ਉਤੇ ਕੇਂਦਰੀ ਪੰਜਾਬੀ ਲੇਖਕ  ਸਭਾ ਵਲੋਂ ਜਨਰਲ ਸਕੱਤਰ  ਸ਼ੁਸ਼ੀਲ  ਦੁਸਾਂਝ, ਡਾ ਸਰਬਜੀਤ ਸਿੰੰਘ, ਡਾ ਨਾਹਰ  ਸਿੰਘ ਨੇ ਸ਼ਾਲ ਤੇ ਫੁੱਲ  ਭੇਟ ਕੀਤੇ  ਮੋਹਨ ਭੰਡਾਰੀ ਦੇ ਪਰਿਵਾਰ  ਨਾਲ ਦੁੱਖ  ਸਾਂਝਾ ਕੀਤਾ। ਇਸ ਸਮੇਂ ਸ਼ਰੋਮਣੀ ਨਾਟਕਕਾਰ  ਡਾ ਆਤਮਜੀਤ, ਜਸਬੀਰ  ਭੁੱਲਰ, ਕਾਨਾ ਸਿੰਘ, ਗੁਲ ਚੌਹਾਨ, ਬਾਬੂ ਰਾਮ ਦੀਵਾਨਾ, ਸੁਭਾਸ਼ ਭਾਸਕਰ, ਗੋਵਰਧਨ  ਗੱਬੀ, ਦੀਵਾਨ ਮਾਨਾ, ਪ੍ਰੋਫੈਸਰ  ਗੁਰਮੇਲ, ਐਡਵੋਕੇਟ  ਕਰਮ ਸਿੰਘ, ਕਮਲ ਦੁਸਾਂਝ ਸਮੇਤ  ਕਈ  ਸਾਹਿਤਕਾਰ ਤੇ ਰਿਸ਼ਤੇਦਾਰ ਮਿੱਤਰ  ਮੋਹਨ ਭੰਡਾਰੀ ਨੂੰ ਸ਼ਰਧਾਂਜਲੀ  ਭੇਟ ਕਰਨ ਲਈ ਪੁਜੇ ਹੋਏ ਸਨ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!