ਸਸਤੀ ਹੋ ਸਕਦੀ ਹੈ LPG, ਭਾਰਤ ਦੇ ਫਿਊਚਰਜ਼ ਮਾਰਕਿਟ ‘ਚ ਕਰੂਡ ਆਇਲ ਦੀ ਕੀਮਤ ‘ਚ ਵੀ ਗਿਰਾਵਟ
ਪੈਟਰੋਲ, ਡੀਜ਼ਲ ਕੀਮਤਾਂ ਵਿੱਚ ਹੋਰ ਦਿਨਾਂ ਤੱਕ ਸਥਿਰਤਾ, ਜਦੋਂ ਕਿ ਰਸੋਈ ਗੈਸ ਕੀਮਤਾਂ ਵਿੱਚ ਰਾਹਤ ਦੇਖਣ ਨੂੰ ਮਿਲ ਸਕਦੀ ਹੈ। ਇਸ ਦੀ ਵਜ੍ਹਾ ਹੈ ਕਿ ਕੋਰੋਨਾ ਵਾਇਰਸ ਦਾ ਇੱਕ ਨਵਾਂ ਵੇਰੀਐਂਟ ਸਾਹਮਣੇ ਆਇਆ ਹੈ। ਇਸ ਵੇਰੀਐਂਟ ਦਾ ਅਸਰ ਦੁਨੀਆ ਭਰ ਦੇ ਆਇਲ ਮਾਰਕੀਟ ‘ਤੇ ਦਿਖਾਈ ਦੇ ਰਿਹਾ ਹੈ। ਨਵੇਂ ਵੇਰੀਐਂਟ ਦੇ ਆਉਣ ਨਾਲ ਦੁਨੀਆ ਭਰ ‘ਚ ਕਰੂਡ ਆਇਲ ਦੀ ਕੀਮਤ ‘ਚ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਹੈ। ਡਬਲਯੂ.ਟੀ.ਆਈ. ਕੱਚੇ ਤੇਲ ਦੀ ਕੀਮਤ ‘ਚ 13 ਫੀਸਦੀ ਤੱਕ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ। ਜੋ ਪਿਛਲੇ 20 ਮਹੀਨਿਆਂ ਦੀ ਸਭ ਤੋਂ ਵੱਡੀ ਗਿਰਾਵਟ ਹੈ। ਉੱਥੇ ਹੀ ਬ੍ਰੈਂਟ ਕਰੂਡ ਆਇਲ ਦੀਆਂ ਕੀਮਤਾਂ ‘ਚ ਵੀ ਕਮੀ ਆਈ ਹੈ। ਇੰਨਾ ਹੀ ਨਹੀਂ ਭਾਰਤ ਵੀ ਇਸ ਵੇਰੀਐਂਟ ਤੋਂ ਬਚਿਆ ਨਹੀਂ ਹੈ, ਭਾਰਤ ਦੇ ਫਿਊਚਰਜ਼ ਮਾਰਕਿਟ ‘ਚ ਕਰੂਡ ਆਇਲ ਦੀ ਕੀਮਤ ‘ਚ ਵੀ ਗਿਰਾਵਟ ਦੇਖਣ ਨੂੰ ਮਿਲੀ ਹੈ।ਬ੍ਰੈਂਟ ਕਰੂਡ ਆਇਲ ਦੀ ਕੀਮਤ ਇਕ ਦਿਨ ‘ਚ 9.5 ਡਾਲਰ ਤੱਕ ਪਹੁੰਚ ਗਈ ਹੈ। ਬ੍ਰੈਂਟ ਕਰੂਡ ਆਇਲ ਦੀ ਕੀਮਤ ‘ਚ 11.55 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਗਿਰਾਵਟ ਤੋਂ ਬਾਅਦ ਇਕ ਬੈਰਲ ਆਇਲ ਦੀ ਕੀਮਤ 72.72 ਡਾਲਰ ਪ੍ਰਤੀ ਬੈਰਲ ਹੋ ਗਈ ਹੈ। ਉੱਥੇ ਹੀ ਅਮਰੀਕੀ ਕਰੂਡ ਆਇਲ ਡਬਲਯੂ.ਟੀ.ਆਈ. ‘ਚ 13.06 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਜਿਸ ਤੋਂ ਬਾਅਦ ਅਮਰੀਕੀ ਕਰੂਡ ਆਇਲ ਦੀ ਕੀਮਤ 68.15 ਡਾਲਰ ਪ੍ਰਤੀ ਬੈਰਲ ਹੋ ਗਈ ਹੈ।