Udaan News24

Latest Online Breaking News

ਕੇਜਰੀਵਾਲ ਨੇ ਬਿਜਲੀ ਦੇ ਮੁੱਦੇ ਨੂੰ ਲੈ ਕੇ CM ਚੰਨੀ ‘ਤੇ ਸਾਧਿਆ ਨਿਸ਼ਾਨਾ ਚੰਨੀ ਸਾਹਿਬ ਨੇ ਕਿਹਾ ਸੀ ਕਿ ਬਿਜਲੀ ਮੁਫਤ ਦਿੱਤੀ ਜਾਵੇਗੀ ਤਾਂ ਕੀ ਕਿਸੇ ਦੀ ਬਿਜਲੀ ਮੁਫਤ ਹੋ ਗਈ ਹੈ?

ਜਿਵੇਂ-ਜਿਵੇਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੇੜੇ ਆ ਰਹੀਆਂ ਹਨ, ਓਦਾਂ-ਓਦਾਂ ਹੀ ਪੰਜਾਬ ‘ਚ ਸਿਆਸੀ ਹਲਚਲ ਵੀ ਤੇਜ਼ ਹੋ ਰਹੀ ਹੈ। ਉੱਥੇ ਹੀ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਵੀ ਅੱਜ ਪੰਜਾਬ ਦੌਰੇ ‘ਤੇ ਹਨ। ਇਸ ਦੌਰਾਨ ਕੇਜਰੀਵਾਲ ਨੇ ਬਿਜਲੀ ਦੇ ਮੁੱਦੇ ਨੂੰ ਲੈ ਕੇ CM ਚੰਨੀ ‘ਤੇ ਨਿਸ਼ਾਨਾ ਸਾਧਿਆ ਹੈ।ਕੇਜਰੀਵਾਲ ਨੇ ਕਿਹਾ ਕਿ, “ਮੈਂ ਪੰਜਾਬ ਦੇ ਲੋਕਾਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਚੰਨੀ ਸਾਹਿਬ ਨੇ ਕਿਹਾ ਸੀ ਕਿ ਬਿਜਲੀ ਮੁਫਤ ਦਿੱਤੀ ਜਾਵੇਗੀ ਤਾਂ ਕੀ ਕਿਸੇ ਦੀ ਬਿਜਲੀ ਮੁਫਤ ਹੋ ਗਈ ਹੈ? ਕੀ ਚੰਨੀ ਸਾਹਿਬ ਨੇ ਝੂਠ ਬੋਲਿਆ ਸੀ ? ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਮੋਹਾਲੀ ਵਿੱਚ ਲੋਕਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਚੰਨੀ ਨੂੰ ਇੱਕ ਚੈਲੰਜ ਦੀ ਦਿੱਤਾ ਹੈ। ਕੇਜਰੀਵਾਲ ਅੱਜ ਆਪਣੇ ਨਾਲ ਦਿੱਲੀ ਦੇ 1 ਲੱਖ ਲੋਕਾਂ ਦੇ ਬਿੱਲ ਨਾਲ ਲੈ ਕੇ ਆਏ ਹਨ, ਜਿਨ੍ਹਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਆਏ ਹਨ। ਕੇਜਰੀਵਾਲ ਨੇ CM ਚੰਨੀ ਨੂੰ ਚਣੌਤੀ ਦਿੰਦਿਆਂ ਕਿਹਾ ਕਿ ਉਹ 1000 ਲੋਕਾਂ ਦੇ ਹੀ ਬਿੱਲ ਦਿਖਾ ਦੇਣ ਜਿਨ੍ਹਾਂ ਦਾ ਬਿੱਲ ਜ਼ੀਰੋ ਆਇਆ ਹੈ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੇ ਵਿੱਚ 35 ਲੱਖ ਲੋਕਾਂ ਦੇ ਬਿਜਲੀ ਦੇ ਬਿੱਲ ਪਿਛਲੇ ਮਹੀਨੇ 0 ਆਏ ਹਨ, ਮੈ ਸਬੂਤ ਦੇ ਤੌਰ ‘ਤੇ ਇੱਕ ਲੱਖ ਲੋਕਾਂ ਦੇ ਬਿੱਲ ਆਪਣੇ ਨਾਲ ਲੈ ਕੇ ਆਇਆ ਹਾਂ। ਕੇਜਰੀਵਾਲ ਨੇ ਕਿਹਾ ਕਿ ਇਹ ਸਾਰੇ ਬਿੱਲ ਚੰਨੀ ਸਾਬ ਨੂੰ ਭੇਜੇ ਜਾਣਗੇ। ਉਨ੍ਹਾਂ ਕਿਹਾ ਕਿ ਦਿੱਲੀ ਦੇ 50 ਲੱਖ ਲੋਕਾਂ ‘ਚੋਂ 35 ਲੱਖ ਦੇ ਬਿੱਲ ਜ਼ੀਰੋ ਹਨ, ਤੁਸੀ ਪੰਜਾਬ ਦੇ 1000 ਲੋਕਾਂ ਦੇ ਬਿੱਲ ਹੀ ਦਿਖਾ ਦਿਓ। ਕੇਜਰੀਵਾਲ ਨੇ ਤੰਜ ਕਸਦਿਆਂ ਕਿਹਾ ਕਿ ਉਹ ਬਿੱਲ ਨਾ ਦਿਖਾ ਦੇਣਾ ਜਿਨ੍ਹਾਂ ਦੀਆਂ 200 ਯੂਨਿਟਾਂ ਮੁਆਫ ਹਨ। ਕਿਉਂਕ ਉਹ ਤਾ ਪਹਿਲਾ ਤੋਂ ਹੀ ਚੱਲ ਰਹੇ ਹਨ। ਕੇਜਰੀਵਾਲ ਨੇ ਕਿਹਾ ਕਿ ਨਹੀਂ ਤਾਂ ਸਾਰਾ ਪੰਜਾਬ ਮੰਨੇਗਾ ਕਿ ਤੁਸੀ ਝੂਠ ਬੋਲ ਰਹੇ ਹੋ। ਕੇਜਰੀਵਾਲ ਨੇ ਕਿਹਾ ਕਿ ਜੇ ਪੰਜਾਬ ਦੇ ਲੋਕਾਂ ਨੂੰ ਮਹਿੰਗੀ ਬਿਜਲੀ ਚਾਹੀਦੀ ਹੈ ਤਾਂ ਕਾਂਗਰਸ ਨੂੰ ਵੋਟ ਪਾ ਦਿਓ ਜੇ ਜ਼ੀਰੋ ਬਿੱਲ ਚਾਹੀਦਾ ਹੈ ਤਾਂ ਝਾੜੂ ‘ਤੇ ਮੋਹਰ ਲਗਾ ਦਿਓ। ਕੇਜਰੀਵਾਲ ਨੂੰ ਕਿਹਾ ਕਿ 24 ਘੰਟੇ ਬਿਜਲੀ ਲਈ ਆਮ ਆਦਮੀ ਨੋ ਵੋਟ ਪਾਉਣਾ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!