ਪਟਿਆਲਾ ਚ ਮਾਂ ਦੇ ਨਾਲ ਆਪਣੇ ਨਾਨਕੇ ਘਰ ਆਈ ਮਾਸੂਮ ਬੱਚੀ ਦਾ ਉਸ ਦੇ ਹੀ ਮਾਮੇ ਵੱਲੋਂ ਤਿੱਖੇ ਹਥਿਆਰ ਦੇ ਨਾਲ ਕਤਲ

ਪਟਿਆਲਾ ਦੀ ਤੇਜਬਾਗ ਕਾਲੋਨੀ ਵਿਚ ਇਕ ਮਾਸੂਮ ਬੱਚੀ ਦਾ ਉਸ ਦੇ ਹੀ ਮਾਮੇ ਵੱਲੋਂ ਤਿੱਖੇ ਹਥਿਆਰ ਦੇ ਨਾਲ ਕਤਲ ਕੀਤੇ ਜਾਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਬੱਚੀ ਆਪਣੀ ਮਾਂ ਦੇ ਨਾਲ ਆਪਣੇ ਨਾਨਕੇ ਘਰ ਪਟਿਆਲਾ ਵਿੱਚ ਆਈ ਹੋਈ ਸੀ ਜਿਥੇ ਉਸ ਦੇ ਮਾਮੇ ਪੰਕਜ ਨੇ ਉਸ ਦਾ ਕਤਲ ਕਰ ਦਿੱਤਾ।ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰਨ ਦੀ ਗੱਲ ਕਹਿ ਰਹੀ ਹੈ। ਮ੍ਰਿਤਕ ਬੱਚੀ ਦੀ ਲਾਸ਼ ਪੋਸਟਮਾਰਟਮ ਲਈ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਮੋਰਚਰੀ ਦੇ ਵਿੱਚ ਰੱਖੀ ਗਈ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਤੇਜਬਾਗ ਕਾਲੋਨੀ ਵਿਚ ਰਹਿਣ ਵਾਲੇ ਪੰਕਜ ਨੇ ਆਪਣੀ ਭਾਣਜੀ ਨੂੰ ਤਿੱਖੇ ਹਥਿਆਰ ਨਾਲ ਕਤਲ ਕਰ ਦਿੱਤਾ।ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਬੱਚੀ ਮਾਹਿਰਾਂ ਦੀ ਉਮਰ ਸਾਢੇ ਤਿੰਨ ਸਾਲ ਦੱਸੀ ਜਾ ਰਹੀ ਹੈ ਅਤੇ ਉਹ ਆਪਣੇ ਘਰੋਂ ਜੋ ਕਿ ਕਪੂਰਥਲਾ ਵਿੱਚ ਸਥਿਤ ਹੈ, ਇੱਥੇ ਆਪਣੇ ਨਾਨਕੇ ਆਪਣੀ ਮਾਂ ਦੇ ਨਾਲ ਆਈ ਸੀ ਕਿਉਂਕਿ ਇੱਕ ਦੋ ਦਿਨ ਵਿੱਚ ਉਸ ਦੇ ਨਾਨਾ ਦਾ ਆਪ੍ਰੇਸ਼ਨ ਹੋਣਾ ਸੀ ਅਤੇ ਇਸੇ ਲਈ ਉਸ ਦੀ ਮਾਂ ਉਸ ਨੂੰ ਆਪਣੇ ਨਾਲ ਪਟਿਆਲਾ ਵਿੱਚ ਲੈ ਆਈ ਪਰ ਹੋਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਅਤੇ ਅੱਜ ਉਸ ਦੇ ਮਾਮਾ ਪੰਕਜ ਨੇ ਜੋ ਕਿ ਡਿਪਰੈਸ਼ਨ ਦਾ ਮਰੀਜ਼ ਦੱਸਿਆ ਜਾਂਦਾ ਹੈ ਅਤੇ ਅਕਸਰ ਵੀਡੀਓ ਗੇਮ ਖੇਡਣ ਦੇ ਵਿੱਚ ਰੁਝਾ ਰਹਿੰਦਾ ਸੀ, ਨੇ ਕਿਸੇ ਤਿੱਖੇ ਹਥਿਆਰ ਜਿਵੇਂ ਕਿ ਸੂਆ ਜਾਂ ਪੇਸ਼ਕਸ਼ ਦੇ ਨਾਲ ਬੱਚੀ ਨੂੰ ਗੋਦ ਗੋਦ ਕੇ ਮੌਤ ਦੇ ਘਾਟ ਉਤਾਰ ਦਿੱਤਾ। ਪੁਲਿਸ ਅਨੁਸਾਰ ਮੁਲਜ਼ਮ ਬਿਜਲੀ ਬੋਰਡ ਦੇ ਵਿੱਚ ਐਸਡੀਓ ਦੇ ਉੱਪਰ ਤੈਨਾਤ ਸੀ ਪਰ ਪਿਛਲੇ ਪੰਜ ਛੇ ਸਾਲਾਂ ਤੋਂ ਉਹ ਨੌਕਰੀ ਵੀ ਨਹੀਂ ਕਰ ਰਿਹਾ ਸੀ ਕਿਉਂਕਿ ਦੱਸਿਆ ਜਾਂਦਾ ਹੈ ਕਿ ਉਹ ਡਿਪਰੈਸ਼ਨ ਦਾ ਮਰੀਜ਼ ਸੀ ਅਤੇ ਇਸ ਦੇ ਚੱਲਦੇ ਉਸ ਨੇ ਅੱਜ ਇਕ ਮਾਸੂਮ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਫਿਲਹਾਲ ਪੁਲਿਸ ਕਪੂਰਥਲੇ ਤੋਂ ਮ੍ਰਿਤਕ ਲੜਕੀ ਦੇ ਪਿਤਾ ਦਾ ਇੱਥੇ ਆਉਣ ਤੇ ਇੰਤਜ਼ਾਰ ਕਰ ਰਹੀ ਅਤੇ ਉਸ ਤੋਂ ਬਾਅਦ ਹੀ ਪੋਸਟਮਾਰਟਮ ਕਰਾਉਣ ਤੋਂ ਮਗਰੋਂ ਅਗਲੀ ਕਾਰਵਾਈ ਲੜਕੀ ਦੇ ਪਿਤਾ ਦੇ ਬਿਆਨਾਂ ਉਤੇ ਹੀ ਕੀਤੀ ਜਾਵੇਗੀ।