ਫਰੀਦਕੋਟ ‘ਚ ਧੁੰਦ ਕਰਕੇ ਵੱਡਾ ਹਾਦਸਾ ਇੱਕ ਤੋਂ ਬਾਅਦ ਇੱਕ ਟਕਰਾਈਆਂ 11 ਗੱਡੀਆਂ, ਕਈ ਜ਼ਖਮੀ

ਠੰਡ ਦਾ ਮੌਸਮ ਆ ਗਿਆ ਅਤੇ ਇਸ ਠੰਡ ਦੇ ਨਾਲ ਨਾਲ ਧੁੰਦ ਵੀ ਪੈਣੀ ਸੁਭਾਵਿਕ ਹੈ। ਜਿਸਦਾ ਅਸਰ ਦਿਸਣਾ ਸ਼ੁਰੂ ਹੋ ਚੁੱਕਿਆ ਹੈ ਪੰਜਾਬ ਹੁਣ ਧੁੰਦ ਦੀ ਚਾਦਰ ਵਿੱਚ ਲਿਪਟਿਆ ਨਜ਼ਰ ਆਉਣ ਲੱਗਾ ਹੈ। ਧੁੰਦ ਕਈ ਵੱਡੇ ਹਾਦਸਿਆਂ ਦਾ ਕਾਰਨ ਬਣਦੀ ਹੈ। ਫਰੀਦਕੋਟ ਦੇ ਪਿੰਡ ਟਹਿਣਾ ਚ ਧੁੰਦ ਕਰਕੇ ਵੱਡਾ ਹਾਦਸਾ ਵਾਪਰ ਗਿਆ। ਇਸ ਦੌਰਾਨ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ।ਪਿੰਡ ਟਹਿਣਾ ਵਿੱਚ ਸੰਘਣੀ ਧੁੰਦ ਤੇ ਧੂੰਏਂ ਕਰਕੇ NH ‘ਤੇ 11 ਗੱਡੀਆਂ ਇੱਕ ਤੋਂ ਬਾਅਦ ਇੱਕ ਆਪਸ ‘ਚ ਟਕਰਾ ਗਈਆਂ। ਇਸ ਹਾਦਸੇ ‘ਚ ਕਈ ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਹਾਲਾਂਕਿ ਚੰਗਾ ਇਹ ਰਿਹਾ ਕਿ ਕੋਈ ਜਾਨੀ ਨੁਕਸਾਨ ਹੋਣੋਂ ਬਚ ਗਿਆ।