Udaan News24

Latest Online Breaking News

ਵਿਆਹ ਦੀਆਂ ਖੁਸ਼ੀਆਂ ਬਦਲੀਆਂ ਮਾਤਮ ਵਿੱਚ ਆਟੋ ਵਿੱਚ ਸਵਾਰ ਪਤੀ ਪਤਨੀ ਦੀ ਹੋਈ ਮੌਤ ਦੋ ਬੱਚੇ ਹੋਏ ਜਖਮੀ

ਫਿਰੋਜ਼ਪੁਰ ਦੇ ਪਿੰਡ ਫਿਰੋਜਸਾਹ ਦੇ ਰਹਿਣ ਵਾਲੇ ਇੱਕ ਪਰਿਵਾਰ ਦੀਆਂ ਖੁਸ਼ੀਆਂ ਇੱਕ ਦਮ ਮਾਤਮ ਵਿੱਚ ਬਦਲ ਗਈਆ ਜਦੋਂ ਇੱਕ ਆਟੋ ਅਤੇ ਇਨੋਵਾ ਕਾਰ ਦੀ ਆਹਮੋ ਸਾਹਮਣੇ ਜਬਰਦਸਤ ਟੱਕਰ ਹੋ ਗਈ। ਜੋ ਇੱਕ ਆਟੋ ਤੇ ਆਪਣੇ ਹੀ ਬੇਟੇ ਦੇ ਵਿਆਹ ਦੀਆਂ ਤਿਆਰੀਆਂ ਕਰਨ ਲਈ ਜਾ ਰਹੇ ਸਨ। ਇਸ ਦੌਰਾਨ ਆਟੋ ਵਿੱਚ ਸਵਾਰ ਪਤੀ ਪਤਨੀ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਆਟੋ ਨੂੰ ਚਲਾ ਰਿਹਾ ਡਰਾਈਵਰ ਅਤੇ ਦੋ ਬੱਚੇ ਗੰਭੀਰ ਜ਼ਖਮੀ ਹੋ ਗਏ ਅਤੇ ਇਨੋਵਾ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਮੌਕੇ ਤੇ ਪਹੁੰਚੀ ਪੁਲਿਸ ਨੇ ਤੇਜ ਰਫਤਾਰ ਨਾਲ ਚੱਲ ਰਹੀ ਇਨੋਵਾ ਦੇ ਡਰਾਈਵਰ ਖਿਲਾਫ਼ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਥੇ ਹੀ ਦੂਸਰੇ ਪਾਸੇ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰ ਆਪਣੇ ਬੇਟੇ ਦੇ ਵਿਆਹ ਦੀਆਂ ਤਿਆਰੀਆਂ ਨੂੰ ਲੈਕੇ ਤਲਵੰਡੀ ਭਾਈ ਜਾ ਰਹੇ ਸਨ। ਕਿ ਰਾਸਤੇ ਵਿੱਚ ਇਹ ਹਾਦਸਾ ਵਾਪਰ ਗਿਆ ਉਨ੍ਹਾਂ ਦੱਸਿਆ ਕਿ ਇਸ ਹਾਦਸੇ ਵਿੱਚ ਉਸਦੇ ਭਰਾ ਅਤੇ ਭਰਜਾਈ ਦੀ ਮੌਤ ਹੋ ਗਈ ਹੈ। ਅਤੇ ਉਨ੍ਹਾਂ ਦੇ ਨਾਲ ਗਏ ਬੱਚੇ ਜਖਮੀ ਹੋ ਗਏ ਹਨ। ਜਿਨ੍ਹਾਂ ਨੂੰ ਫਰੀਦਕੋਟ ਦੇ ਮੈਡੀਕਲ ਕਾਲਜ ਵਿੱਚ ਲਿਜਾਇਆ ਗਿਆ ਹੈ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!