ਸਰਹੱਦੀ ਪਿੰਡ ਵਿੱਚ ਚੋਰਾਂ ਨੇ ਘਰ ਨੂੰ ਲਾਈ ਸੰਨ੍ਹ 5 ਤੋਲੇ ਸੋਨਾ 60 ਹਜ਼ਾਰ ਰੁਪਏ, ਲਾਇਸੰਸੀ ਪਿਸਟਲ ਤੇ ਹੋਰ ਕੀਮਤੀ ਸਾਮਾਨ ਲੈ ਕੇ ਹੋਏ ਫ਼ਰਾਰ

ਤਹਿਸੀਲ ਅਜਨਾਲਾ ਦੇ ਪਿੰਡ ਗੱਗੋਮਾਹਲ ਅੰਦਰ ਦਿਨ ਦਿਹਾੜੇ ਚੋਰਾਂ ਵੱਲੋਂ ਇਕ ਘਰ ਨੂੰ ਸੰਨ੍ਹ ਲਗਾ ਕੇ ਵੱਡੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਚੋਰਾਂ ਵੱਲੋਂ ਗੱਗੋਮਾਹਲ ਦੇ ਇਕ ਘਰ ਵਿਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ 5 ਤੋਲੇ ਸੋਨਾ ,60 ਹਜ਼ਾਰ ਰੁਪਏ ,ਲਾਇਸੰਸੀ ਪਿਸਤੌਲ ਸਮੇਤ ਹੋਰ ਜ਼ਰੂਰੀ ਸਾਮਾਨ ਲੈ ਕੇ ਫ਼ਰਾਰ ਹੋ ਗਏ ਜਿਸ ਦੌਰਾਨ ਚੋਰੀ ਹੋਈ ਉਸ ਸਮੇਂ ਸਾਰਾ ਪਰਿਵਾਰ ਗੁਰਦੁਆਰਾ ਸਾਹਿਬ ਮੱਥਾ ਟੇਕਣ ਲਈ ਗਿਆ ਸੀ ਪਿੰਡ ਵਿਚ ਹੋਈ ਚੋਰੀ ਤੋਂ ਬਾਅਦ ਪਿੰਡ ਵਾਸੀਆਂ ਨੇ ਵੀ ਪੁਲੀਸ ਦੀ ਕਾਰਵਾਈ ਤੇ ਸਵਾਲ ਚੁੱਕੇ ਹਨ ਕਿ ਆਖਰ ਪੁਲਸ ਕੀ ਕਰ ਰਹੀ ਹੈ ਇਸ ਮੌਕੇ ਘਰ ਦੇ ਮਾਲਕ ਅਪਾਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਸਮੇਤ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਲਈ ਗਏ ਸੀ ਜਿਸ ਦੌਰਾਨ ਦਿਨ ਦਿਹਾਡ਼ੇ ਉਨ੍ਹਾਂ ਦੇ ਘਰ ਚੋਰਾਂ ਵੱਲੋਂ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਬੁਰੀ ਤਰ੍ਹਾਂ ਭੰਨਤੋੜ ਕਰਕੇ 5 ਤੋਲੇ ਸੋਨਾ ,60 ਹਜ਼ਾਰ ਰੁਪਏ ,ਲਾਇਸੰਸੀ ਪਿਸਤੌਲ ਸਮੇਤ ਹੋਰ ਜ਼ਰੂਰੀ ਸਾਮਾਨ ਲੈ ਕੇ ਫ਼ਰਾਰ ਹੋ ਗਏ ਉਨ੍ਹਾਂ ਮੰਗ ਕੀਤੀ ਕਿ ਚੋਰਾਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ ਇਸ ਮੌਕੇ ਪਿੰਡ ਵਾਸੀਆਂ ਨੇ ਕਿਹਾ ਕਿ ਜਿਸ ਤਰ੍ਹਾਂ ਦਿਨ ਦਿਹਾੜੇ ਪਿੰਡ ਗੱਗੋਮਾਹਲ ਅੰਦਰ ਚੋਰੀ ਦੀਆਂ ਵਾਰਦਾਤਾਂ ਹੋ ਰਹੀਆਂ ਹਨ ਉਥੇ ਹੀ ਪੁਲਸ ਕੀ ਕਰ ਰਹੀ ਹੈ ਉਨ੍ਹਾਂ ਨੇ ਗ੍ਰਹਿ ਵਿਭਾਗ ਦੇ ਮੰਤਰੀ ਸੁਖਜਿੰਦਰ ਰੰਧਾਵਾ ਤੇ ਵੀ ਸਵਾਲ ਚੁੱਕਦੇ ਹੋਏ ਕਿਹਾ ਕਿ ਉਹ ਪਿੰਡਾਂ ਅੰਦਰ ਵੀ ਆ ਕੇ ਦੇਖਣ ਕਿ ਉਨ੍ਹਾਂ ਦੀ ਪੁਲੀਸ ਦੇ ਨੱਕ ਹੇਠ ਸ਼ਰ੍ਹੇਆਮ ਚੋਰੀਆਂ ਹੋ ਰਹੀਆਂ ਹਨ ਅਤੇ ਪੁਲੀਸ ਕੁਝ ਵੀ ਨਹੀਂ ਕਰ ਰਹੀ ਇਸ ਮੌਕੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।