Udaan News24

Latest Online Breaking News

ਦਿਲਰੋਜ਼ ਦਾ ਕਤਲ ਕਰਨ ਵਾਲੀ ਔਰਤ ਨੂੰ ਬਸ 5 ਮਿੰਟ ਲਈ ਹੀ ਉਨ੍ਹਾਂ ਹਵਾਲੇ ਕਰ ਦਿੱਤਾ ਜਾਵੇ ਅਸੀਂ 5 ਮਿੰਟਾਂ ਵਿੱਚ ਉਸ ਔਰਤ ਦੇ ਇੱਕ ਲੱਖ ਟੁੱਕੜੇ ਕਰ ਦਿਆਂਗੇ-ਨਿਹੰਗ ਸਿੰਘ

ਲੁਧਿਆਣਾ ਦੇ ਸ਼ਿਮਲਾਪੁਰੀ ਕੁਆਲਟੀ ਚੌਕ ਕੋਲ ਇੱਕ ਔਰਤ ਵੱਲੋਂ ਢਾਈ ਸਾਲਾ ਬੱਚੀ ਦਾ ਕਤਲ ਕਰ ਕੇ ਖੌਫਨਾਕ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਸ ਖੌਫਨਾਕ ਵਾਰਦਾਤ ਨੂੰ ਅੰਜਾਮ ਦੇਣ ਵਾਲੀ ਔਰਤ ਖਿਲਾਫ਼ ਲੋਕਾਂ ਵਿੱਚ ਬਹੁਤ ਜ਼ਿਆਦਾ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਵੱਲੋਂ ਇਸ ਜ਼ਾਲਮ ਔਰਤ ਨੂੰ ਲਗਾਤਾਰ ਫਾਂਸੀ ਦੇਣ ਦੀ ਮੰਗ ਕੀਤੀ ਜਾ ਰਹੀ ਹੈ। ਇਸ ਮਾਮਲੇ ‘ਤੇ ਇਤਰਾਜ਼ ਜ਼ਾਹਿਰ ਕਰਦਿਆਂ ਨਿਹੰਗ ਸਿੰਘਾਂ ਵੱਲੋਂ ਮੰਗ ਕੀਤੀ ਗਈ ਹੈ। ਨਿਹੰਗ ਸਿੰਘਾਂ ਨੇ ਮੰਗ ਕਰਦਿਆਂ ਕਿਹਾ ਕਿ ਜੇਕਰ ਪ੍ਰਸਾਸ਼ਨ ਵੱਲੋਂ ਇਸ ਜ਼ਾਲਮ ਔਰਤ ਨੂੰ ਕੋਈ ਸਖਤ ਸਜ਼ਾ ਨਹੀਂ ਦਿੱਤੀ ਜਾਂਦੀ ਤਾਂ ਘੜੀ ਦੇਖ ਕੇ ਇਸ ਔਰਤ ਨੂੰ ਬਸ 5 ਮਿੰਟ ਲਈ ਹੀ ਉਨ੍ਹਾਂ ਹਵਾਲੇ ਕਰ ਦਿੱਤਾ ਜਾਵੇ, ਉਹ ਉਸਨੂੰ ਗੁਰੂ ਮਹਾਰਾਜ ਯਾਦ ਕਰਵਾ ਦੇਣਗੇ। ਅਸੀਂ 5 ਮਿੰਟਾਂ ਵਿੱਚ ਉਸ ਔਰਤ ਦੇ ਇੱਕ ਲੱਖ ਟੁੱਕੜੇ ਕਰ ਦਿਆਂਗੇ। ਇਸ ਤੋਂ ਬਾਅਦ ਛੇਵਾਂ ਮਿੰਟ ਪ੍ਰਸ਼ਾਸਨ ਦਾ ਹੋਵੇਗਾ। ਉਨ੍ਹਾਂ ਕਿਹਾ ਕਿ ਉਹ ਛੇਵੇਂ ਮਿੰਟ ਵਿੱਚ ਇਸ ਔਰਤ ਨੂੰ ਪ੍ਰਸ਼ਾਸਨ ਹਵਾਲੇ ਕਰ ਦੇਣਗੇ । ਉਨ੍ਹਾਂ ਕਿਹਾ ਕਿ ਰੋਸ, ਧਰਨਿਆਂ ਨਾਲ ਦਿਲ ਨੂੰ ਸ਼ਾਂਤੀ ਨਹੀਂ ਮਿਲੇਗੀ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਕੁੜੀਆਂ, ਬੱਚਿਆਂ ਨਾਲ ਆਏ ਦਿਨ ਬਲਾਤਕਾਰ ਆਦਿ ਦੀਆਂ ਘਟਨਾਵਾਂ ਵਿੱਚ ਵਾਧਾ ਹੋ ਰਿਹਾ ਹੈ, ਪਰ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਜਿਸ ਕਾਰਨ ਅਸੀਂ ਪ੍ਰਸਾਸ਼ਨ ਤੋਂ ਮੰਗ ਕਰਦੇ ਹਾਂ ਕਿ ਇਸ ਔਰਤ ਨੂੰ ਸਾਡੇ ਹਵਾਲੇ ਕਰ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲੋਂ ਬੱਚੀ ਦੀ ਮਾਂ ਦਾ ਦਰਦ ਨਹੀ ਦੇਖਿਆ ਜਾ ਰਿਹਾ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!