Udaan News24

Latest Online Breaking News

ਜਾਣੋ ਕਿਵੇਂ ਸਰਦੀਆਂ ਦੇ ਮੌਸਮ ਚ ਕਿਵੇ ਦੂਰ ਕਰ ਸਕਦੇ ਹੋ ਠੰਡ

ਨਿਊਜ ਡੈਸਕ-  ਸਰਦੀਆਂ ਦਾ ਮੌਸਮ ਸ਼ੁਰੂ ਹੋ ਗਿਆ ਹੈ ਕੁਝ ਲੋਕ ਬਹੁਤ ਠੰਡ ਮਹਿਸੂਸ ਕਰਦੇ ਹਨ ਅਤੇ ਕੁਝ ਅਜਿਹੇ ਵੀ ਹਨ ਜੋ ਸਰਦੀ ਦੇ ਸਿਖਰ ‘ਤੇ ਵੀ ਗਰਮ ਕੱਪੜੇ ਪਹਿਨੇ ਨਜ਼ਰ ਨਹੀਂ ਆਉਂਦੇ। ਜੇਕਰ ਤੁਹਾਨੂੰ ਵੀ ਜ਼ਿਆਦਾ ਠੰਡ ਲੱਗਣ ਦੀ ਸਮੱਸਿਆ ਹੈ  ਤਾਂ ਇਸ ਲਈ ਤੁਹਾਨੂੰ ਡਾਈਟ ‘ਚ ਕੁਝ ਅਜਿਹੀਆਂ ਚੀਜ਼ਾਂ ਨੂੰ ਸ਼ਾਮਲ ਕਰਨ ਦੀ ਲੋੜ ਹੈ, ਜੋ ਤੁਹਾਡੇ ਸਰੀਰ ਨੂੰ ਗਰਮ ਰੱਖ ਸਕਦੀਆਂ ਹਨ। ਅੱਜ ਅਸੀਂ ਦੱਸਾਂਗੇ ਕਿ ਸਰਦੀ ਦੇ ਮੌਸਮ ‘ਚ ਆਪਣੇ ਆਪ ਨੂੰ ਠੰਡ ਤੋਂ ਬਚਾਉਣ ਲਈ ਕਿਹੜੀਆਂ ਚੀਜ਼ਾਂ ਨੂੰ ਡਾਈਟ ‘ਚ ਸ਼ਾਮਲ ਕੀਤਾ ਜਾ ਸਕਦਾ ਹੈ।

ਪਿਆਜ : ਭਾਵੇਂ ਲੋਕ ਪਿਆਜ਼ ਖਾਂਦੇ ਰਹਿੰਦੇ ਹਨ ਪਰ ਸਰਦੀਆਂ ਦੇ ਮੌਸਮ ‘ਚ ਤੁਹਾਨੂੰ ਆਪਣੀ ਖੁਰਾਕ ‘ਚ ਖਾਸ ਤੌਰ ‘ਤੇ ਪਿਆਜ਼ ਨੂੰ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਪਿਆਜ਼ ਕਈ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਇਸ ਨਾਲ ਇਮਿਊਨਿਟੀ ਮਜ਼ਬੂਤ ​​ਹੋਣ ਦੇ ਨਾਲ-ਨਾਲ ਸਰੀਰ ‘ਚ ਗਰਮੀ ਵੀ ਬਣੀ ਰਹਿੰਦੀ ਹੈ।

ਹਰੀ ਮਿਰਚ : ਸਰਦੀਆਂ ਦੇ ਮੌਸਮ ‘ਚ ਹਰੀ ਮਿਰਚ ਨੂੰ ਆਪਣੀ ਡਾਈਟ ‘ਚ ਸ਼ਾਮਲ ਕਰਨਾ ਚਾਹੀਦਾ ਹੈ। ਹਰੀ ਮਿਰਚ ਵਿੱਚ ਵਿਟਾਮਿਨ ਸੀ, ਈ, ਫਾਈਬਰ ਅਤੇ ਐਂਟੀ-ਆਕਸੀਡੈਂਟ ਹੁੰਦੇ ਹਨ। ਇਸ ਨੂੰ ਡਾਈਟ ‘ਚ ਸ਼ਾਮਲ ਕਰਨ ਨਾਲ ਇਮਿਊਨਿਟੀ ਮਜ਼ਬੂਤ ​​ਹੁੰਦੀ ਹੈ। ਜਿਸ ਨਾਲ ਜ਼ੁਕਾਮ ਹੋਣ ਅਤੇ ਵਾਰ-ਵਾਰ ਬਿਮਾਰ ਹੋਣ ਦੀ ਸਮੱਸਿਆ ਤੋਂ ਬਚਿਆ ਜਾ ਸਕਦਾ ਹੈ।

ਹਲਦੀ :  ਹਲਦੀ ਦੀ ਤਸੀਰ ਗਰਮ ਹੁੰਦੀ ਹੈ ਤੇ ਆਯੁਰਵੇਦ ਵਿੱਚ ਹਲਦੀ ਨੂੰ ਰੋਗ ਵਿਰੋਧੀ ਦੱਸਿਆ ਗਿਆ ਹੈ। ਜੇਕਰ ਤੁਸੀਂ ਸਰਦੀ ਦੇ ਮੌਸਮ ‘ਚ ਠੰਡ ਤੋਂ ਬਚਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਹਲਦੀ ਵਾਲਾ ਦੁੱਧ ਜ਼ਰੂਰ ਪੀਓ। ਇਸ ਨਾਲ ਇਮਿਊਨਿਟੀ ਮਜ਼ਬੂਤ ​​ਹੁੰਦੀ ਹੈ, ਜਿਸ ਨਾਲ ਸਰੀਰ ‘ਚ ਗਰਮੀ ਬਣੀ ਰਹਿੰਦੀ ਹੈ।

ਲਸਣ : ਠੰਡ ਦੇ ਮੌਸਮ ‘ਚ ਅਦਰਕ ਨੂੰ ਵੀ ਡਾਈਟ ‘ਚ ਸ਼ਾਮਲ ਕਰਨਾ ਚਾਹੀਦਾ ਹੈ। ਅਦਰਕ ਨੂੰ ਇਮਿਊਨਿਟੀ ਬੂਸਟਰ ਵਜੋਂ ਜਾਣਿਆ ਜਾਂਦਾ ਹੈ। ਤੁਸੀਂ ਅਦਰਕ ਨੂੰ ਚਾਹ, ਸਬਜ਼ੀਆਂ ਵਿਚ ਜਾਂ ਪਾਣੀ ਵਿਚ ਉਬਾਲ ਕੇ ਵੀ ਵਰਤ ਸਕਦੇ ਹੋ।

ਮੂੰਗਫਲੀ : ਮੂੰਗਫਲੀ ਕਈ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੀ ਹੈ। ਇਸ ਦੇ ਨਾਲ ਹੀ ਮੂੰਗਫਲੀ ਸਰੀਰ ਨੂੰ ਗਰਮ ਰੱਖਣ ‘ਚ ਵੀ ਖਾਸ ਭੂਮਿਕਾ ਨਿਭਾਉਂਦੀ ਹੈ। ਤੁਸੀਂ ਆਪਣੀ ਡਾਈਟ ‘ਚ ਮੂੰਗਫਲੀ ਨੂੰ ਸ਼ਾਮਲ ਕਰ ਸਕਦੇ ਹੋ ਤਾਂ ਕਿ ਤੁਹਾਨੂੰ ਠੰਡ ਨਾ ਲੱਗੇ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!