Udaan News24

Latest Online Breaking News

ਵਿਰਾਟ ਕੋਹਲੀ 50 ਜਿੱਤਾਂ ਦਰਜ ਕਰਨ ਵਾਲਾ ਦੁਨੀਆ ਦਾ ਬਣਿਆ ਪਹਿਲਾ ਖਿਡਾਰੀ

ਮੁੰਬਈ: ਵਿਰਾਟ ਕੋਹਲੀ (Virat Kohli) ਨੇ ਇਕ ਹੋਰ ਵਿਸ਼ਵ ਰਿਕਾਰਡ ਆਪਣੇ ਨਾਂਅ ਕਰ ਲਿਆ ਹੈ। ਭਾਰਤੀ ਟੀਮ (Team India) ਨੇ ਦੂਜੇ ਟੈਸਟ ਮੈਚ ‘ਚ ਨਿਊਜ਼ੀਲੈਂਡ ਨੂੰ 372 ਦੌੜਾਂ ਨਾਲ ਹਰਾਇਆ। ਇਸ ਤਰ੍ਹਾਂ ਟੀਮ ਨੇ 2 ਮੈਚਾਂ ਦੀ ਸੀਰੀਜ਼ ‘ਤੇ 1-0 ਨਾਲ ਕਬਜ਼ਾ ਕਰ ਲਿਆ। ਮੈਚ (India vs New Zealand) ਵਿੱਚ ਮਿਲੇ 540 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਕੀਵੀ ਟੀਮ 167 ਦੌੜਾਂ ’ਤੇ ਸਿਮਟ ਗਈ। ਕੋਹਲੀ ਦੀ ਬਤੌਰ ਖਿਡਾਰੀ ਟੈਸਟ ‘ਚ ਇਹ 50ਵੀਂ ਜਿੱਤ ਹੈ। ਕੋਹਲੀ ਤਿੰਨਾਂ ਫਾਰਮੈਟਾਂ ਜਿਵੇਂ ਕਿ ਟੈਸਟ, ਵਨਡੇ ਅਤੇ ਟੀ-20 ਵਿੱਚ 50 ਜਿੱਤਾਂ ਦਰਜ ਕਰਨ ਵਾਲਾ ਦੁਨੀਆ ਦਾ ਪਹਿਲਾ ਖਿਡਾਰੀ ਬਣ ਗਿਆ ਹੈ। ਐੱਮ.ਐੱਸ.ਧੋਨੀ (MS Dhoni) ਅਤੇ ਆਸਟ੍ਰੇਲੀਆ ਦੇ ਰਿਕੀ ਪੋਂਟਿੰਗ (Ricky Ponting) ਵੀ ਅਜਿਹਾ ਨਹੀਂ ਕਰ ਸਕੇ।

ਟੈਸਟ ਦੀ ਗੱਲ ਕਰੀਏ ਤਾਂ ਰਿਕੀ ਪੋਂਟਿੰਗ ਨੇ ਬਤੌਰ ਖਿਡਾਰੀ 108 ਮੈਚ ਜਿੱਤੇ ਹਨ। ਉਸ ਦੇ ਨਾਂ ਵਨਡੇ ‘ਚ 262 ਮੈਚ ਜਿੱਤਣ ਦਾ ਰਿਕਾਰਡ ਵੀ ਹੈ। ਪਰ ਉਹ ਟੀ-20 ਵਿੱਚ ਸਿਰਫ਼ 7 ਮੈਚ ਹੀ ਜਿੱਤ ਸਕੇ ਹਨ। ਵਿਰਾਟ ਕੋਹਲੀ ਦੀ ਗੱਲ ਕਰੀਏ ਤਾਂ ਉਸ ਨੇ ਇਕ ਖਿਡਾਰੀ ਦੇ ਤੌਰ ‘ਤੇ ਟੈਸਟ ‘ਚ 50, ਵਨਡੇ ‘ਚ 153 ਅਤੇ ਟੀ-20 ‘ਚ 59 ਮੈਚ ਜਿੱਤੇ ਹਨ। ਯਾਨੀ ਉਸ ਨੂੰ ਤਿੰਨਾਂ ਫਾਰਮੈਟਾਂ ਦਾ ਰਾਜਾ ਕਿਹਾ ਜਾ ਸਕਦਾ ਹੈ।

ਸਚਿਨ ਤੇਂਦੁਲਕਰ ਭਾਰਤ ਵੱਲੋਂ ਸਭ ਤੋਂ ਵੱਧ ਟੈਸਟ ਜਿੱਤਣ ਵਾਲੇ ਖਿਡਾਰੀ ਹਨ। ਉਸ ਨੇ 72 ਟੈਸਟ ਜਿੱਤੇ ਹਨ। ਇਸ ਦੇ ਨਾਲ ਹੀ ਉਸ ਨੇ 234 ਵਨਡੇ ਜਿੱਤੇ ਜਦਕਿ ਟੀ-20 ਵਿੱਚ ਸਿਰਫ਼ ਇੱਕ ਹੀ ਮੈਚ ਜਿੱਤ ਸਕੇ। ਐੱਮਐੱਸ ਧੋਨੀ ਦੀ ਗੱਲ ਕਰੀਏ ਤਾਂ ਉਸ ਨੇ ਟੈਸਟ ‘ਚ 36, ਵਨਡੇ ‘ਚ 205 ਅਤੇ ਟੀ-20 ‘ਚ 57 ਮੈਚ ਜਿੱਤੇ ਹਨ। ਯਾਨੀ ਧੋਨੀ ਟੈਸਟ ‘ਚ 50 ਜਿੱਤਾਂ ਦਾ ਅੰਕੜਾ ਨਹੀਂ ਛੂਹ ਸਕੇ। ਧੋਨੀ ਦੇ ਜਾਣ ਤੋਂ ਬਾਅਦ ਕੋਹਲੀ ਨੂੰ ਟੈਸਟ ਟੀਮ ਦਾ ਕਪਤਾਨ ਬਣਾਇਆ ਗਿਆ ਸੀ।

ਟੀ-20 ਇੰਟਰਨੈਸ਼ਨਲ ਦੀ ਗੱਲ ਕਰੀਏ ਤਾਂ ਪਾਕਿਸਤਾਨ ਦੇ ਸ਼ੋਏਬ ਮਲਿਕ ਦੇ ਨਾਂ 86 ਮੈਚਾਂ ‘ਚ ਸਭ ਤੋਂ ਜ਼ਿਆਦਾ ਮੈਚ ਜਿੱਤਣ ਦਾ ਰਿਕਾਰਡ ਹੈ। ਵਨਡੇ ‘ਚ ਉਸ ਨੇ 156 ਜਿੱਤਾਂ ਦਰਜ ਕੀਤੀਆਂ ਜਦਕਿ ਟੈਸਟ ‘ਚ ਉਹ ਸਿਰਫ 13 ਮੈਚ ਹੀ ਜਿੱਤ ਸਕਿਆ। ਰੋਹਿਤ ਸ਼ਰਮਾ ਦੀ ਗੱਲ ਕਰੀਏ ਤਾਂ ਉਸ ਨੇ ਟੀ-20 ‘ਚ 78, ਵਨਡੇ ‘ਚ 138 ਅਤੇ ਟੈਸਟ ‘ਚ ਸਿਰਫ 24 ਮੈਚ ਜਿੱਤੇ ਹਨ। ਯਾਨੀ ਕੋਹਲੀ ਇਨ੍ਹਾਂ ਸਭ ਤੋਂ ਅੱਗੇ ਹਨ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!