Udaan News24

Latest Online Breaking News

ਪਟਿਆਲਾ ਪੁਲਿਸ ਨੇ ਪਿੰਡ ਪੇਧਨ ਵਿਖੇ NRI ਵਿਅਕਤੀ ਦੀ ਮਾਤਾ ਦੇ ਹੋਏ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ

ਪਟਿਆਲਾ ਪੁਲਿਸ ਵੱਲੋਂ ਪਿੰਡ ਪੇਧਨ ਵਿਖੇ NRI ਵਿਅਕਤੀ ਦੀ ਮਾਤਾ ਦੇ ਹੋਏ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਗਿਆ ਹੈ।  ਹਰਚਰਨ ਸਿੰਘ ਭੁੱਲਰ ਐੱਸ. ਐੱਸ. ਪੀ. ਪਟਿਆਲਾ ਨੇ ਦੱਸਿਆ ਕਿ ਮਹਿਲਾ ਅਮਰਜੀਤ ਕੌਰ ਦੇ ਕਤਲ ਵਿਚ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪਟਿਆਲਾ ਪੁਲਿਸ ਵੱਲੋਂ ਗੋਰਖ ਨਾਥ ਉਰਫ ਗੋਰਾ ਪੁੱਤਰ ਰਾਮ ਕਰਨ, ਡਿੰਪਲ ਕੁਮਾਰ ਪੁੱਤਰ ਪੂਰਨ ਚੰਦ ਵਾਸੀਆਨ ਪਿੰਡ ਪੇਧਨ ਤੇ ਪੁਸ਼ਪਿੰਦਰਪਾਲ ਪੁੱਤਰ ਜਸਵੀਰ ਚੰਦ ਵਾਸੀ ਪਿੰਡ ਸ਼ਾਮਲਾ ਤਹਿਸੀਲ ਨਾਭਾ ਨੂੰ ਕਾਬੂ ਕੀਤਾ ਗਿਆ ਹੈ। ਹਰਪ੍ਰੀਤ ਸਿੰਘ ਪੁੱਤਰ ਬਲਜਿੰਦਰ ਸਿੰਘ ਵਾਸੀ ਪਿੰਡ ਪੇਧਨ ਥਾਣਾ ਭਾਦਸੋਂ, ਜੋ ਕਿ 2005 ਤੋਂ ਹੀ ਕੈਨੇਡਾ ਵਿਚ ਰਹਿ ਰਿਹਾ ਹੈ, ਨੇ ਪੁਲਿਸ ਨੂੰ ਦੱਸਿਆ ਕਿ ਜਦੋਂ ਉਸਦੀ ਮਾਤਾ ਅਮਰਜੀਤ ਕੌਰ ਦੀ ਮਿਤੀ 21 ਨਵੰਬਰ ਨੂੰ ਮੌਤ ਦੀ ਸੂਚਨਾ ਮਿਲੀ ਤਾਂ ਆਪਣੇ ਪਿੰਡ ਪੇਧਨ ਵਿਖੇ ਆਇਆ। ਉਸ ਨੇ ਆਪਣੀ ਮਾਤਾ ਦੇ ਸਿਰ ਵਿੱਚ ਸੱਟਾਂ ਦੇਖ ਕੇ ਪੁਲਿਸ ਨੂੰ ਪੋਸਟਮਾਰਟਮ ਕਰਵਾਉਣ ਲਈ ਕਿਹਾ। 26 ਨਵੰਬਰ ਨੂੰ ਰਜਿੰਦਰਾ ਹਸਪਤਾਲ ਵਿਖੇ ਪੋਸਟਮਾਰਟਮ ਕਰਵਾਇਆ ਅਤੇ ਇਸ ਤੋਂ ਅਮਰਜੀਤ ਕੌਰ ਦੇ ਸਿਰ ਵਿੱਚ 7 ਸੱਟਾਂ ਲੱਗਣੀਆਂ ਪਾਈਆਂ ਗਈਆਂ, ਜਿਸ ਦੇ ਆਧਾਰ ‘ਤੇ ਪੁਲਿਸ ਵੱਲੋਂ ਮੁਕੱਦਮਾ ਨੰਬਰ 154 ਮਿਤੀ 27 ਨਵੰਬਰ 2021 ਨੂੰ ਆਈ.ਪੀ.ਸੀ. ਦੀ ਧਾਰਾ 302 ਤਹਿਤ ਥਾਣਾ ਭਾਦਸੋਂ ਵਿਖੇ ਪਰਚਾ ਦਰਜ ਕੀਤਾ ਗਿਆ।

ਐੱਸ. ਐੱਸ. ਪੀ. ਪਟਿਆਲਾ ਹਰਚਰਨ ਸਿੰਘ ਭੁੱਲਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 21 ਨਵੰਬਰ ਨੂੰ ਪਿੰਡ ਪੇਧਨ ਵਿਖੇ ਗਿਣੀ ਮਿੱਥੀ ਸਾਜਿਸ਼ ਤਹਿਤ ਸਾਜਿਸ਼ਕਰਤਾ ਗੋਰਖ ਨਾਥ ਉਰਫ ਗੋਰਾ, ਜੋ ਕਿ ਮ੍ਰਿਤਕਾ ਦੀ 21 ਕਿੱਲੇ ਜ਼ਮੀਨ ਠੇਕੇ ‘ਤੇ ਵਾਹੁੰਦਾ ਸੀ, ਨੇ ਇਹੀ ਰੌਲਾ ਪਾਇਆ ਕਿ ਅਮਰਜੀਤ ਕੌਰ ਦੀ ਮੌਤ ਪਰਦਾ ਠੀਕ ਕਰਨ ਸਮੇਂ ਸਿਲਾਈ ਮਸ਼ੀਨ ‘ਤੇ ਡਿੱਗ ਕੇ ਉਸ ਦਾ ਸਿਰ ਵੱਜਣ ਕਰਕੇ ਹੋਈ ਹੈ। ਸੀ.ਆਈ.ਏ ਸਟਾਫ ਦੀ ਟੀਮ ਨੇ ਇਸ ਕਤਲ ਦੀ ਜਾਂਚ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਮ੍ਰਿਤਕਾ ਅਮਰਜੀਤ ਕੌਰ ਆਪਣੇ ਘਰ ਵਿੱਚ ਇਕੱਲੀ ਰਹਿ ਰਹੀ ਸੀ। ਉਸ ਦੇ ਪਤੀ ਬਲਜਿੰਦਰ ਸਿੰਘ ਦੀ 2016 ‘ਚ ਮੌਤ ਹੋ ਗਈ ਸੀ ਅਤੇ ਉਸ ਦੇ 2 ਲੜਕੇ ਸਨ।ਇੱਕ ਲੜਕੇ ਜਸਪ੍ਰੀਤ ਸਿੰਘ ਦੀ ਸਾਲ 2000 ਵਿੱਚ ਐਕਸੀਡੈਟ ਕਾਰਨ ਮੌਤ ਹੋ ਚੁੱਕੀ ਸੀ ਅਤੇ ਹਰਪ੍ਰੀਤ ਸਿੰਘ ਸਾਲ 2005 ਤੋਂ ਆਪਣੇ ਪਰਿਵਾਰ ਨਾਲ ਕੈਨੇਡਾ ਵਿਖੇ ਰਹਿ ਰਿਹਾ ਹੈ।

ਗੋਰਾ ਨੇ ਮ੍ਰਿਤਕ ਅਮਰਜੀਤ ਕੌਰ ਦਾ ਏ.ਟੀ.ਐਮ ਕਾਰਡ ਚੋਰੀ ਕਰ ਲਿਆ ਸੀ ਅਤੇ ਉਸਨੇ ਅਤੇ ਡਿੰਪਲ ਨੇ ਇੱਕ ਮਹੀਨੇ ਦੌਰਾਨ ਵੱਖ-ਵੱਖ ਥਾਵਾਂ ਤੋਂ ਢਾਈ ਲੱਖ ਰੁਪਏ ਵੀ ਕਢਵਾ ਲਏ ਸਨ ਤੇ ਹੁਣ ਇਨ੍ਹਾਂ ਨੂੰ ਡਰ ਸੀ ਕਿ ਅਮਰਜੀਤ ਕੌਰ ਨੂੰ ਇਸ ਬਾਰੇ ਪਤਾ ਲੱਗ ਜਾਵੇਗਾ ਜਿਸ ‘ਤੇ ਗੋਰਖ ਨਾਥ ਨੇ ਅਮਰਜੀਤ ਕੌਰ ਨੂੰ ਮਾਰਨ ਦੀ ਸਾਜਿਸ਼ ਰਚੀ ਅਤੇ ਮਿਤੀ 21 ਨਵੰਬਰ ਨੂੰ ਗਿਣੀ ਮਿੱਥੀ ਸਾਜਿਸ਼ ਅਧੀਨ ਡਿੰਪਲ ਕੁਮਾਰ ਅਤੇ ਪੁਸ਼ਪਿੰਦਰਪਾਲ ਨੇ ਅਮਰਜੀਤ ਕੌਰ ਦਾ ਕਤਲ ਕਰ ਦਿੱਤਾ ਸੀ ਤੇ ਇਸ ਤੋਂ ਬਾਅਦ ਕਤਲ ਵਾਲੀ ਥਾਂ ਤੇ ਪਏ ਕੱਪੜੇ, ਪਰਦੇ ਅਤੇ ਬੈਡਸ਼ੀਟ ਵਗੈਰਾ ਜਿਨ੍ਹਾਂ ‘ਤੇ ਖ਼ੂਨ ਦੇ ਛਿੱਟੇ ਅਤੇ ਦਾਗ ਪੈ ਗਏ ਸਨ, ਨੂੰ ਅੱਗ ਲਗਾ ਕੇ ਸਾੜ ਦਿੱਤਾ ਸੀ ਤੇ ਸਾਰੇ ਸਬੂਤ ਖਤਮ ਕਰ ਦਿੱਤੇ। ਸੀ. ਆਈ. ਏ. ਸਟਾਫ ਪਟਿਆਲਾ ਨੂੰ ਜਾਂਚ ਦੌਰਾਨ ਕੁਝ ਅਹਿਮ ਸੁਰਾਗ ਮਿਲੇ ਜਿਨ੍ਹਾਂ ਦੇ ਆਧਾਰ ‘ਤੇ ਉਨ੍ਹਾਂ ਨੇ ਮੁੱਖ ਮੁਲਜ਼ਮ ਗੋਰਖ ਨਾਥ ਤੇ ਪੁਸ਼ਪਿੰਦਰ ਪਾਲ ਨੂੰ 7 ਦਸੰਬਰ ਨੂੰ ਥਾਣਾ ਭਾਦਸੋਂ ਤੋਂ ਗ੍ਰਿਫਤਾਰ ਕਰ ਲਿਆ ਤੇ ਪੁੱਛਗਿਛ ਦੌਰਾਨ ਉਨ੍ਹਾਂ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!