Udaan News24

Latest Online Breaking News

ਸੀਡੀਐੱਸ ਬਿਪਿਨ ਰਾਵਤ ਅਤੇ ਉਨ੍ਹਾਂ ਦੀ ਪਤਨੀ ਮਧੁਲਿਕਾ ਰਾਵਤ ਦੇ ਹੈਲੀਕਾਪਟਰ ਕ੍ਰੈਸ਼ ਦੌਰਾਨ ਹੋਈ ਮੌਤ ਕਾਰਨ ਦੇਸ਼ ਭਰ ਚ ਸੋਗ ਦੀ ਲਹਿਰ

ਚੀਫ ਆਫ਼ ਡਿਫੈਂਸ ਸਟਾਫ (ਸੀਡੀਐੱਸ) ਬਿਪਿਨ ਰਾਵਤ ਅਤੇ ਉਨ੍ਹਾਂ ਦੀ ਪਤਨੀ ਮਧੁਲਿਕਾ ਰਾਵਤ ਦੇ ਬੁੱਧਵਾਰ ਨੂੰ ਹੈਲੀਕਾਪਟਰ ਕ੍ਰੈਸ਼ ਦੌਰਾਨ ਹੋਈ ਮੌਤ ਕਾਰਨ ਦੇਸ਼ ਭਰ ਵਿੱਚ ਸੋਗ ਦੀ ਲਹਿਰ ਹੈ। ਅੰਮ੍ਰਿਤਸਰ ਵੀ ਇਸ ਦਰਦ ਤੋਂ ਵਾਂਜਾ ਨਹੀਂ ਹੈ, ਕਿਉਂਕਿ ਅੰਮ੍ਰਿਤਸਰ ਨਾਲ ਵੀ ਬਿਪਿਨ ਰਾਵਤ ਦੀਆਂ ਯਾਦਾਂ ਜੁੜੀਆਂ ਹਨ। ਰਾਵਤ ਉਸ ਸਮੇਂ ਆਪਣੀ ਪਤਨੀ ਦੇ ਨਾਲ ਅੰਮ੍ਰਿਤਸਰ ਆਏ ਸਨ ਜਦੋਂ ਭਾਰਤੀ ਸੈਨਾ ਦੇ ਮੁਖੀ ਸਨ।10 ਜੁਲਾਈ 2018 ਨੂੰ ਉਨ੍ਹਾਂ ਨੇ ਪਤਨੀ ਦੇ ਨਾਲ ਗੁਰੂ ਘਰ ਦੇ ਦਰਸ਼ਨ ਕੀਤੇ ਹਨ। ਐੱਸਜੀਪੀਸੀ ਦੇ ਸੂਚਨਾ ਅਧਿਕਾਰੀ ਜਸਵਿੰਦਰ ਸਿੰਘ ਜੱਸੀ ਨੇ ਕਿਹਾ ਕਿ ਇੰਨੇ ਵੱਡੇ ਅਹੁਦੇ ‘ਤੇ ਰਹਿੰਦੇ ਹੋਏ ਵੀ ਉਹ ਡਾਊਨ ਟੂ ਅਰਥ ਅਤੇ ਗੁਰੂ ਘਰ ਵਿੱਚ ਵਿਸ਼ਵਾਸ਼ ਰੱਖਣ ਵਾਲੇ ਵਿਅਕਤੀ ਸਨ। ਆਮ ਲੋਕਾਂ ਦੀ ਤਰ੍ਹਾਂ ਉਨ੍ਹਾਂ ਨੇ ਸ੍ਰੀ ਗੁਰੂ ਰਾਮਦਾਸ ਜੀ ਲੰਗਰ ਹਾਲ ਵਿੱਚ ਪੰਗਤ ਵਿੱਚ ਬੈਠ ਕੇ ਲੰਗਰ ਛਕਿਆ ਸੀ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!