ਜੇ ਸਰਕਾਰ ਨੇ ਅਕਾਲੀ ਦਲ ਦੀ ਗੱਲ ਇੱਕ ਸਾਲ ਪਹਿਲਾਂ ਸੁਣੀ ਹੁੰਦੀ ਤਾਂ 700 ਕਿਸਾਨ ਸ਼ਹੀਦ ਨਾ ਹੁੰਦੇ-ਬੀਬਾ ਬਾਦਲ

ਹਰਸਿਮਰਤ ਬਾਦਲ ਨੇ ਲਗਭਗ ਇੱਕ ਸਾਲ ਚੱਲੇ ਇਸ ਅੰਦੋਲਨ ਨੂੰ ਖਤਮ ਕਰਨ ਦੇ ਸੰਯੁਕਤ ਕਿਸਾਨ ਮੋਰਚੇ ਦੇ ਫੈਸਲੇ ਦਾ ਸਵਾਗਤ ਕੀਤਾ। ਉਨ੍ਹਾਂ ਇਸ ਨੂੰ ‘ਲੋਕਤੰਤਰ ਦੀ ਜਿੱਤ’ ਦੱਸਿਆ। ਸ਼੍ਰੋਮਣੀ ਅਕਾਲੀ ਦਲ ਦੀ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਬੀਬਾ ਬਾਦਲ ਨੇ ਕਿਹਾ ਕਿ ਇਹ ਐਮਰਜੈਂਸੀ ਤੋਂ ਬਾਅਦ ਇਹ ਸਭ ਤੋਂ ਵੱਡਾ ਅੰਦੋਲਨ ਸੀ। ਜੇ ਸਰਕਾਰ ਨੇ ਅਕਾਲੀ ਦਲ ਦੀ ਗੱਲ ਇੱਕ ਸਾਲ ਪਹਿਲਾਂ ਸੁਣੀ ਹੁੰਦੀ ਤਾਂ 700 ਕਿਸਾਨ ਸ਼ਹੀਦ ਨਾ ਹੁੰਦੇ।ਬੀਬਾ ਬਾਦਲ ਨੇ ਕਿਹਾ ਕਿ ਬਠਿੰਡਾ ਹਲਕੇ ਦੇ ਲਗਭਗ 150 ਕਿਸਾਨ ਇਸ ਅੰਦੋਲਨ ਵਿੱਚ ਸ਼ਹੀਦ ਹੋਏ ਹਨ। ਕੁਝ ਪਰਿਵਾਰਾਂ ਦੇ ਤਾਂ 10-10 ਮੈਂਬਰ ਵੀ ਅੰਦੋਲਨ ਵਿੱਚ ਬੈਠੇ ਹੋਏ ਸਨ। ਅੱਜ ਖੁਸ਼ੀ ਤਾਂ ਇਸ ਗੱਲ ਦੀ ਹੈ ਕਿ ਉਹ ਸਾਰੇ ਘਰ ਵਾਪਸੀ ਕਰਨਗੇ ਪਰ ਸਭ ਤੋਂ ਵੱਡਾ ਦੁੱਖ ਇਸ ਗੱਲ ਦਾ ਹੈ ਕਿ ਇਸ ਅੰਦੋਲਨ ਵਿੱਚ 700 ਕਿਸਾਨ ਸ਼ਹੀਦ ਹੋਏ।