ਹੋ ਜਾਓ ਸਾਵਧਾਨ ਜੇਕਰ ਤੁਸੀਂ ਵੀ ਪੀਦੇਂ ਹੋ ਭੋਜਨ ਦੇ ਤੁਰੰਤ ਬਾਅਦ ਪਾਣੀ

ਕੁਝ ਲੋਕਾਂ ਦੀ ਆਦਤ ਹੁੰਦੀ ਹੈ ਕਿ ਉਹ ਖਾਣਾ ਖਾਣ ਤੋਂ ਤੁਰੰਤ ਬਾਅਦ ਪਾਣੀ ਪੀ ਲੈਂਦੇ ਹਨ। ਇਸ ਦੇ ਨਾਲ ਹੀ ਕੁਝ ਲੋਕ ਭੋਜਨ ਦੇ ਨਾਲ-ਨਾਲ ਹੀ ਪਾਣੀ ਪੀਂਦੇ ਰਹਿੰਦੇ ਹਨ ਪਰ ਤੁਹਾਡੀ ਇਹ ਇੱਕ ਆਦਤ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਆਯੁਰਵੇਦ ਦੇ ਅਨੁਸਾਰ ਭੋਜਨ ਦੇ ਘੱਟੋ-ਘੱਟ 30 ਮਿੰਟ ਬਾਅਦ ਜਾਂ ਪਹਿਲਾਂ ਹੀ 1-2 ਗਲਾਸ ਪਾਣੀ ਪੀਣਾ ਚਾਹੀਦਾ ਹੈ। ਭੋਜਨ ਦੇ ਤੁਰੰਤ ਬਾਅਦ ਪਾਣੀ ਪੀਣ ਨਾਲ ਪਾਚਨ ਨਾਲ ਜੁੜੀਆਂ ਕਈ ਸਮੱਸਿਆਵਾਂ ਹੋ ਸਕਦੀਆਂ ਹਨ।
ਭੋਜਨ ਦੇ ਤੁਰੰਤ ਬਾਅਦ ਪਾਣੀ ਪੀਣ ਨਾਲ ਪਾਚਨ ਤੰਤਰ ‘ਚ ਮੌਜੂਦ ਰਸ ਪ੍ਰਭਾਵਿਤ ਹੁੰਦੇ ਹਨ। ਇਹ ਰਸ ਭੋਜਨ ਦੇ ਪਾਚਨ ‘ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਹਾਲਾਂਕਿ ਜਦੋਂ ਉਹ ਪਾਣੀ ਨਾਲ ਘੁਲ ਜਾਂਦੇ ਹਨ ਤਾਂ ਭੋਜਨ ਨੂੰ ਹਜ਼ਮ ਕਰਨ ‘ਚ ਜ਼ਿਆਦਾ ਸਮਾਂ ਲੱਗਦਾ ਹੈ। ਕਈ ਵਾਰ ਤਾਂ ਖਾਣਾ ਠੀਕ ਤਰ੍ਹਾਂ ਹਜ਼ਮ ਵੀ ਨਹੀਂ ਹੁੰਦਾ।
ਭੋਜਨ ਤੋਂ ਤੁਰੰਤ ਬਾਅਦ ਪਾਣੀ ਪੀਣ ਦੀ ਆਦਤ ਇਨਸੁਲਿਨ ਹਾਰਮੋਨ ਨੂੰ ਪ੍ਰਭਾਵਿਤ ਕਰਦੀ ਹੈ। ਇਸ ਨਾਲ ਇਨਸੁਲਿਨ ਲੈਵਲ ਵੱਧ ਜਾਂਦਾ ਹੈ ਜਿਸ ਨਾਲ ਸ਼ੂਗਰ ਦਾ ਖ਼ਤਰਾ ਵੱਧ ਜਾਂਦਾ ਹੈ।
ਪੇਟ ‘ਚ ਐਸਿਡ ਦੀ ਮਾਤਰਾ ਜ਼ਿਆਦਾ ਹੋਣ ‘ਤੇ ਇਹ ਫੂਡ ਪਾਈਪ ਰਾਹੀਂ ਗਲੇ ‘ਚ ਪਹੁੰਚ ਜਾਂਦਾ ਹੈ। ਇਸ ਕਾਰਨ ਖੱਟੇ ਡਕਾਰ ਦੀ ਸਮੱਸਿਆ ਹੋ ਸਕਦੀ ਹੈ ਜਿਸ ਨੂੰ ਐਸਿਡ ਰੀਫਲਕਸ ਕਿਹਾ ਜਾਂਦਾ ਹੈ। ਜੰਕ ਫੂਡ, ਸਮੋਕਿੰਗ ਤੋਂ ਇਲਾਵਾ ਇਹ ਆਦਤ ਵੀ ਖੱਟੇ ਡਕਾਰਾਂ ਦਾ ਕਾਰਨ ਬਣ ਸਕਦੀ ਹੈ।
ਭੋਜਨ ਦੇ ਨਾਲ ਪਾਣੀ ਦਾ ਸੇਵਨ ਇਕੱਠੇ ਕਰਨ ਨਾਲ ਪਾਚਨ ਰਸ ਅਤੇ ਐਲਜ਼ਾਈਮ ਦੀ ਇਕਾਗਰਤਾ ਘੱਟ ਜਾਂਦੀ ਹੈ ਜਿਸ ਕਾਰਨ ਸਰੀਰ ‘ਚ ਐਸਿਡ ਦਾ ਲੈਵਲ ਵੱਧ ਜਾਂਦਾ ਹੈ ਅਤੇ ਸਾਡੀ ਛਾਤੀ ‘ਚ ਜਲਣ ਹੋਣ ਲੱਗਦੀ ਹੈ ਜਿਸ ਨੂੰ ਹਾਰਟਬਰਨ ਵੀ ਕਿਹਾ ਜਾਂਦਾ ਹੈ।
ਪਾਚਨ ਤੰਤਰ ਨਾ ਸਿਰਫ਼ ਭੋਜਨ ਨੂੰ ਹਜ਼ਮ ਕਰਦਾ ਹੈ ਸਗੋਂ ਪੌਸ਼ਟਿਕ ਤੱਤਾਂ ਨੂੰ ਵੀ ਸੋਖ ਲੈਂਦਾ ਹੈ। ਅਜਿਹੇ ‘ਚ ਜਦੋਂ ਭੋਜਨ ਸਹੀ ਢੰਗ ਨਾਲ ਨਹੀਂ ਪਚਦਾ ਹੈ ਤਾਂ ਪੌਸ਼ਟਿਕ ਤੱਤ ਠੀਕ ਤਰ੍ਹਾਂ ਜਜ਼ਬ ਨਹੀਂ ਹੁੰਦੇ ਹਨ।
ਭੋਜਨ ਦਾ ਸਿੱਧਾ ਸਬੰਧ ਪਾਚਨ ਤੰਤਰ ਨਾਲ ਹੁੰਦਾ ਹੈ। ਜਦੋਂ ਭੋਜਨ ਹਜ਼ਮ ਨਹੀਂ ਹੁੰਦਾ ਤਾਂ ਬਦਹਜ਼ਮੀ ਵਾਲੇ ਭੋਜਨ (Indigested Food) ਤੋਂ ਬਣਿਆ ਗਲੂਕੋਜ਼ ਫੈਟ ਦਾ ਰੂਪ ਲੈ ਲੈਂਦਾ ਹੈ। ਇਸ ਕਾਰਨ ਹੌਲੀ-ਹੌਲੀ ਮੋਟਾਪਾ ਵਧਣ ਲੱਗਦਾ ਹੈ।