16 ਸਾਲ ਤੱਕ ਅਪਾਹਜ ਹੋ ਕੇ ਬੈੱਡ ‘ਤੇ ਪਏ ਰਹਿਣ ਤੋਂ ਬਾਅਦ ਦਮ ਤੋੜਨ ਵਾਲੀ ਕੁਲਵੰਤ ਕੌਰ ਦੇ ਮਾਮਲੇ ਵਿਚ ਪੁਲਿਸ ਨੇ ਹੁਣ ਦੋਸ਼ੀਆਂ ‘ਤੇ ਕਾਰਵਾਈ ਕੀਤੀ

ਪੁਲਿਸ ਤਸ਼ੱਦਦ ਤੋਂ ਬਾਅਦ 16 ਸਾਲ ਤੱਕ ਅਪਾਹਜ ਹੋ ਕੇ ਬੈੱਡ ‘ਤੇ ਪਏ ਰਹਿਣ ਤੋਂ ਬਾਅਦ ਦਮ ਤੋੜਨ ਵਾਲੀ ਕੁਲਵੰਤ ਕੌਰ ਦੇ ਮਾਮਲੇ ਵਿਚ ਪੁਲਿਸ ਨੇ ਹੁਣ ਦੋਸ਼ੀਆਂ ‘ਤੇ ਕਾਰਵਾਈ ਕੀਤੀ ਹੈ। ਪੁਲਿਸ ਨੇ ਮ੍ਰਿਤਕ ਦੇ ਭਰਾ ਇਕਬਾਲ ਸਿੰਘ ਦੇ ਬਿਆਨ ‘ਤੇ ਉਸ ਸਮੇਂ ਦੇ ਐੱਸ. ਐੱਚ. ਓ. ਜੋ ਕਿ ਹੁਣ ਡੀ. ਐੱਸ. ਪੀ. ਹਨ ਸਣੇ 4 ਲੋਕਾਂ ‘ਤੇ ਧਾਰਾ 304, 342 ਤੇ 34 ਐੱਸਸੀ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।ਦੋਸ਼ੀਆਂ ਦੀ ਪਛਾਣ ਉਸ ਸਮੇਂ ਦੇ ਐੱਸ. ਐੱਚ. ਓ. ਗੁਰਵਿੰਦਰ ਸਿੰਘ ਬਲ, ਏ. ਐੱਸ. ਆਈ. ਰਾਜਬੀਰ ਸਿੰਘ ਸਣੇ ਸਰਪੰਚ ਹਰਜੀਤ ਸਿੰਘ ਨਿਵਾਸੀ ਕੋਠੇ ਸ਼ੇਰ ਜੰਗ, ਪੰਚ ਧਿਆਨ ਸਿੰਘ ਨਿਵਾਸੀ ਕੋਠੇ ਸ਼ੇਰ ਜੰਗ ਵਜੋਂ ਹੋਈ ਹੈ। ਥਾਣਾ ਸਿਟੀ ਦੀ ਇੰਚਾਰਜ ਕਮਲਜੀਤ ਕੌਰ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਇਕਬਾਲ ਸਿੰਘ ‘ਤੇ ਦੋਸ਼ੀ ਐੱਸ. ਐੱਚ. ਓ. ਗੁਰਵਿੰਦਰ ਸਿੰਘ ਬਲ ਨੇ ਸ਼ੱਕੀ ਮੌਤ ‘ਤੇ ਕਤਲ ਦਾ ਮਾਮਲਾ ਬਣਾਉਂਦੇ ਹੋਏ 14 ਜੁਲਾਈ 2005 ਦੀ ਰਾਤ ਨੂੰ ਉਸ ਦੀ ਮਾਂ ਸੁਰਿੰਦਰ ਕੌਰ ਤੇ ਭੈਣ ਕੁਲਵੰਤ ਕੌਰ ਨੂੰ ਘਰ ਤੋਂ ਚੁੱਕ ਕੇ ਥਾਣੇ ਲੈ ਗਿਆ ਸੀ। ਉਥੇ ਪੁਲਿਸ ਨੇ ਉਸ ਦੀ ਭੈਣ ਨੂੰ ਕਰੰਟ ਲਗਾ ਕੇ ਅਪਾਹਜ ਕਰ ਦਿੱਤਾ।