ਬੇਰੁਜ਼ਗਾਰ ਅਧਿਆਪਕਾਂ ਦੀ ਕੁੱਟਮਾਰ ਕਰਨ ਵਾਲੇ ਸੀ.ਐੱਮ. ਸਕਿਉਰਿਟੀ ਦੇ ਡੀਐੱਸਪੀ ਦੇ ਵਿਰੋਧ ਚ ਆਸ਼ਾ ਵਰਕਰ ਯੂਨੀਅਨ ਵੱਲੋਂ ਰੋਸ ਪ੍ਰਦਰਸ਼ਨ
ਬੇਰੁਜ਼ਗਾਰ ਅਧਿਆਪਕਾਂ ਦੀ ਨਾਜਾਇਜ਼ ਕੁੱਟਮਾਰ ਕਰਨ ਵਾਲੇ ਸੀ.ਐੱਮ. ਸਕਿਉਰਿਟੀ ਦੇ ਡੀਐੱਸਪੀ ਦੇ ਵਿਰੋਧ ਵਿਚ ਆਸ਼ਾ ਵਰਕਰ ਯੂਨੀਅਨ ਵੱਲੋਂ ਸਥਾਨਕ ਸ਼ਹਿਰ ਵਿਖੇ ਰੋਸ ਪ੍ਰਦਰਸ਼ਨ ਕਰਦੇ ਹੋਏ ਮੇਨ ਰੋਡ ਉੱਪਰ ਧਰਨਾ ਲਗਾਇਆ ਗਿਆ। ਆਸ਼ਾ ਵਰਕਰਾਂ ਨੇ ਪੰਜਾਬ ਸਰਕਾਰ ਅਤੇ ਡੀ ਐਸ ਪੀ ਗੁਰਮੀਤ ਸਿੰਘ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਕਿਸਾਨ ਆਗੂ ਕਾਮਰੇਡ ਸੱਤਪਾਲ ਚੋਪੜਾ, ਬਸਪਾ ਜਿਲ੍ਹਾ ਆਗੂ ਨਗਿੰਦਰ ਸਿੰਘ ਕੁਸਲਾ ਅਤੇ ਬੀਜੇਪੀ ਜ਼ਿਲ੍ਹਾ ਵਾਈਸ ਪ੍ਰਧਾਨ ਵਿਜੈ ਦੇਵਗਨ ਵੀ ਧਰਨੇ ਵਿੱਚ ਸ਼ਾਮਲ ਹੋਏ ਅਤੇ ਬੇਰੁਜ਼ਗਾਰ ਅਧਿਆਪਕਾਂ ਤੇ ਤਸ਼ੱਦਦ ਢਾਹੁਣ ਦੀ ਨਿੰਦਾ ਕੀਤੀ । ਮੌਕੇ ਤੇ ਪਹੁੰਚੇ ਉਪ ਕਪਤਾਨ ਪੁਲਿਸ ਪੁਸ਼ਪਿੰਦਰ ਸਿੰਘ ਗਿੱਲ ਨੂੰ ਉਕਤ ਮੰਗ ਸਬੰਧੀ ਪੱਤਰ ਦੇਣ ਤੋਂ ਬਾਅਦ ਧਰਨਾ ਸਮਾਪਤ ਕਰ ਦਿੱਤਾ ਗਿਆ। ਇਸ ਮੌਕੇ ਪ੍ਰਧਾਨ ਰੁਪਿੰਦਰ ਕੌਰ ਰਿੰਪੀ, ਵੀਰਪਾਲ ਕੌਰ ਸਰਦੂਲਗੜ੍ਹ, ਅਮਰਜੀਤ ਕੌਰ, ਵੀਰਪਾਲ ਕੌਰ ਦੂਲੋਵਾਲ, ਗੁਰਵਿੰਦਰ ਕੌਰ ਦੁਲੋਵਾਲ ਦਵਿੰਦਰਜੀਤ ਕੌਰ ਭੂੰਦੜ ਪਰਮਜੀਤ ਕੌਰ ਮੌਜੀਆ, ਪਰਮਜੀਤ ਕੌਰ ਉੱਡਤ ਭਗਤਰਾਮ, ਸਰਬਜੀਤ ਕੌਰ ਘੁਰਕਣੀ, ਕਿਰਨਪਾਲ ਚੋਟੀਆਂ ਆਦਿ ਹਾਜ਼ਰ ਸਨ।