Udaan News24

Latest Online Breaking News

ਕਾਰ ਤੇ ਕੈਂਟਰ ਦੀ ਟੱਕਰ ਚ ਇਕ ਹਲਾਕ, ਦੋ ਜਖਮੀ

ਮਲੋਟ ਦੇ ਨਜ਼ਦੀਕ ਪਿੰਡ ਭਾਈਕਾ ਕੇਰਾ ਕੋਲ ਇਕ ਕਾਰ ਅਤੇ ਕੈਂਟਰ ਦੀ ਟੱਕਰ ਵਿਚ ਪਿੰਡ ਦਾਨੇਵਾਲਾ ਦੇ ਰਹਿਣ ਵਾਲੇ ਕਾਰ ਚਾਲਕ ਦੀ ਮੌਤ ਹੋ ਗਈ ਜਦ ਕਿ ਉਸ ਦੀ ਭੈਣ ਅਤੇ ਭਾਣਜਾ ਜਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਬਠਿੰਡਾ ਰੈਫਰ ਕੀਤਾ ਗਿਆ ਹੈ।ਅੱਜ ਸਵੇਰ ਵੇਲੇ ਮਲੋਟ ਦੇ ਨਜ਼ਦੀਕ ਪਿੰਡ ਦਾਨੇਵਾਲਾ ਦਾ 65 ਸਾਲਾ ਦਿਲਬਾਗ ਸਿੰਘ ਆਪਣੀ ਭੈਣ ਅਤੇ ਭਾਣਜੇ ਸਮੇਤ ਕਾਰ ਉਤੇ ਆਪਣੀ ਦੋਤਰੀ ਦੇ ਵਿਆਹ ਵਿਚ ਸ਼ਾਮਲ ਹੋਣ ਲਈ ਜਾ ਰਿਹਾ ਸੀ। ਪਿੰਡ ਭਾਈਕਾ ਕੇਰਾ  ਕੋਲ ਡਿਫੈਂਸ ਰੋਡ ਉਤੇ ਪਿੱਛੋਂ ਆ ਰਹੇ ਤੇਜ ਰਫਤਾਰ ਕੈਂਟਰ ਨੇ ਟੱਕਰ ਮਾਰ ਦਿੱਤੀ ਜਿਸ ਨਾਲ ਕਾਰ ਚਾਲਕ ਅਤੇ ਉਸ ਦੀ ਭੈਣ ਅਤੇ ਭਾਣਜਾ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਸਿਵਲ ਹਸਪਤਾਲ ਮਲੋਟ ਲਿਆਂਦਾ ਗਿਆ। ਇਥੇ ਇਲਾਜ਼ ਦੌਰਾਨ ਕਾਰ ਚਾਲਕ ਦੀ ਮੌਤ ਹੋ ਗਈ। ਮ੍ਰਿਤਕ ਕਾਰ ਚਾਲਕ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਦਿਲਬਾਗ ਸਿੰਘ ਆਪਣੀ ਭੈਣ ਅਤੇ ਭਾਣਜੇ ਸਮੇਤ ਆਪਣੀ ਦੋਹਤੀ ਦੇ ਵਿਆਹ ਉਤੇ ਜਾ ਰਿਹਾ ਸੀ ਕਿ ਪਿੱਛੇ ਤੋਂ ਆ ਰਹੇ ਤੇਜ ਰਫ਼ਤਾਰ ਕੈਂਟਰ ਨੇ ਟੱਕਰ ਮਾਰ ਦਿੱਤੀ  ਜਿਸ ਨਾਲ ਦਿਲਬਾਗ ਸਿੰਘ ਦੀ ਮੌਤ ਹੋ ਗਈ। ਉਸ ਦੀ ਭੈਣ ਅਤੇ ਭਾਣਜਾ ਗੰਭੀਰ ਜ਼ਖਮੀ ਹਨ ਜਿਨ੍ਹਾਂ ਨੂੰ ਬਠਿੰਡਾ ਰੈਫਰ ਕੀਤਾ ਗਿਆ ਹੈ। ਦੂਜੇ ਪਾਸੇ ਥਾਣਾ ਭਾਈਕ ਕੇਰਾ ਪੁਲਿਸ ਚੌਕੀ ਦੇ ਏਐਸਆਈ ਕਰਨੈਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਵਾਰਸਾਂ ਦੇ ਬਿਆਨਾਂ ਉਤੇ ਮਾਮਲਾ ਦਰਜ ਕਰਕੇ ਕਰਵਾਈ ਕੀਤੀ ਜਾ ਰਹੀ ਹੈ। ਕੈਂਟਰ ਚਾਲਕ ਮੌਕੇ ਤੋਂ ਫਰਾਰ ਹੈ ਜਿਸ ਦੀ ਭਾਲ ਕੀਤੀ ਜਾ ਰਹੀ ਹੈ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!