Udaan News24

Latest Online Breaking News

ਭਾਜਪਾ ਨੇ ਸਿੱਖ ਸਮਾਜ ਲਈ ਕੀਤੇ ਗਏ ਕਾਰਜਾਂ ਦੇ ਨਾਲ-ਨਾਲ ਜਾਰੀ ਕੀਤੀ 3.57 ਮਿੰਟ ਦੀ ਵੀਡੀਓ ਰਾਹੀਂ ਸਿੱਖ ਸਮਾਜ ਲਈ ਕਰਤਾਰਪੁਰ ਲਾਂਘਾ ਖੋਲ੍ਹਣ ਸਮੇਤ 13 ਕੰਮ ਗਿਣਾਏ

12 ਦਸੰਬਰ 2021 – ਪੰਜਾਬ ਵਿੱਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਲਗਭਗ ਸਾਰੀਆਂ ਪਾਰਟੀਆਂ ਨੇ ਇਸ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਭਾਰਤੀ ਜਨਤਾ ਪਾਰਟੀ (ਭਾਜਪਾ) ਵੀ ਸੁੱਬੇ ਵਿਚ ਆਪਣਾ ਆਧਾਰ ਵਧਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਹੈ। ਹੁਣ ਭਾਜਪਾ ਨੇ ਸਿੱਖ ਸਮਾਜ ਲਈ ਕੀਤੇ ਗਏ ਕਾਰਜਾਂ ਦੇ ਨਾਲ-ਨਾਲ 3.57 ਮਿੰਟ ਦੀ ਵੀਡੀਓ ਵੀ ਜਾਰੀ ਕੀਤੀ ਹੈ, ਜਿਸ ਰਾਹੀਂ ਸਿੱਖ ਸਮਾਜ ਲਈ ਕਰਤਾਰਪੁਰ ਲਾਂਘਾ ਖੋਲ੍ਹਣ ਸਮੇਤ 13 ਕੰਮ ਗਿਣਾਏ ਗਏ ਹਨ। ਭਾਜਪਾ ਨੇ ਪਹਿਲਾਂ ਵੀ ਸਿੱਖਾਂ ਨੂੰ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ। ਇਸ ਸਾਲ ਦੇ ਸ਼ੁਰੂ ਵਿੱਚ, ਭਾਜਪਾ ਨੇ 71 ਪੰਨਿਆਂ ਦਾ ਇੱਕ ਕਿਤਾਬਚਾ ਜਾਰੀ ਕੀਤਾ ਸੀ। ‘ਪ੍ਰਧਾਨ ਮੰਤਰੀ ਮੋਦੀ ਅਤੇ ਉਨ੍ਹਾਂ ਦੀ ਸਰਕਾਰ ਦਾ ਸਿੱਖਾਂ ਨਾਲ ਵਿਸ਼ੇਸ਼ ਸਬੰਧ’ ਸਿਰਲੇਖ ਵਾਲਾ ਕਿਤਾਬਚਾ ਤਿਆਰ ਕੀਤਾ ਗਿਆ। ਜਿਸ ਵਿੱਚ ਕਰਤਾਰਪੁਰ ਲਾਂਘੇ ਦੀ ਉਸਾਰੀ, ਸਿੱਖ ਵਿਰੋਧੀ ਦੰਗਿਆਂ ਵਿੱਚ ਕਾਰਵਾਈ, ਜੀਐਸਟੀ ਮੁਕਤ ਲੰਗਰ, ਅੱਤਵਾਦ ਦੇ ਦੌਰ ਵਿੱਚ ਬਣਾਈ ਗਈ ਕਾਲੀ ਸੂਚੀ ਵਿੱਚੋਂ ਸਿੱਖਾਂ ਦੇ ਨਾਂ ਹਟਾਉਣ ਵਰਗੇ ਕੰਮਾਂ ਨੂੰ ਗਿਣਾਇਆ ਗਿਆ ।

ਕੇਂਦਰ ਸਰਕਾਰ ਨੇ  ਨਾਰਾਜ਼ ਸਿੱਖ ਭਾਈਚਾਰੇ ਨੂੰ ਖੁਸ਼ ਕਰਨ ਲਈ ਵਿਵਾਦਤ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਲਈ ਵੀ ਵਿਸ਼ੇਸ਼ ਦਿਨ ਚੁਣਿਆ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਐਲਾਨ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਵਾਲੇ ਦਿਨ ਕੀਤਾ। ਇਸ ਰਾਹੀਂ  ਸਿੱਖਾਂ ਨਾਲ ਨੇੜਤਾ ਦਿਖਾਉਣ ਦਾ ਯਤਨ ਕੀਤਾ ਗਿਆ। ਪੰਜਾਬ, ਉੱਤਰ ਪ੍ਰਦੇਸ਼ ਅਤੇ ਉਤਰਾਖੰਡ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਨੇ ਸਿੱਖਾਂ ‘ਤੇ ਚੁਣਾਵੀ ਦਾਅ ਖੇਡਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਰਜਾਂ ਦੀ ਮਦਦ ਨਾਲ ਭਾਜਪਾ ਨੇ ਸਿੱਖ ਸਮਾਜ ਨਾਲ ਸਬੰਧਤ 13 ਕੰਮਾਂ ਨੂੰ ਗਿਣਾਇਆ ਹੈ, ਜਿਨ੍ਹਾਂ ਵਿੱਚ ਅਫਗਾਨਿਸਤਾਨ ਤੋਂ ਸਿੱਖਾਂ ਨੂੰ ਭਾਰਤ ਲਿਆਉਣ ਅਤੇ ਕਰਤਾਰਪੁਰ ਲਾਂਘੇ ਦੇ ਨਿਰਮਾਣ ਵਰਗੀਆਂ ਪ੍ਰਾਪਤੀਆਂ ਸ਼ਾਮਲ ਹਨ। ਭਾਜਪਾ ਨੇ ਸਿਰਫ਼ 13 ਕੰਮਾਂ ਦੀ ਸੂਚੀ ਦਿੱਤੀ ਹੈ, ਇਸ ਰਾਹੀਂ ਸਿੱਖਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।

13 ਦੀ ਗਿਣਤੀ ਬਾਰੇ ਮੰਨਿਆ ਜਾ ਰਿਹਾ ਹੈ ਕਿ  ਬਾਬੇ ਨਾਨਕ ਦੇ ‘ਤੇਰਾ -ਤੇਰਾ ’ ਦੇ ਸਿਧਾਂਤ ਨਾਲ ਜੁੜੀ ਹੋਈ ਹੈ। ਸ਼੍ਰੋਮਣੀ ਅਕਾਲੀਂ ਦਲ ਨੇ ਵੀ ਇਸ ਤੋਂ ਪਹਿਲਾਂ 13 ਚੋਣ ਘੋਸ਼ਣਾਵਾਂ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। 2022 ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਬੀਜੇਪੀ ਲਈ ਸਥਿਤੀ ਬਦਲ ਗਈ ਹੈ। ਭਾਜਪਾ ਹੁਣ ਹੌਲੀ-ਹੌਲੀ ਸਿੱਖਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪ੍ਰਕਾਸ਼ ਪੁਰਬ ਤੋਂ ਪਹਿਲਾਂ ਕਰਤਾਰਪੁਰ ਲਾਂਘਾ ਖੋਲ੍ਹਣ ਦਾ ਫੈਸਲਾ ਭਾਜਪਾ ਦੀਆਂ ਉਨ੍ਹਾਂ ਹੀ ਕੋਸ਼ਿਸ਼ਾਂ ਦਾ ਹੀ ਹਿੱਸਾ ਮੰਨਿਆ ਜਾ ਰਿਹਾ ਹੈ। 2011 ਦੀ ਮਰਦਮਸ਼ੁਮਾਰੀ ਦੇ ਅਨੁਸਾਰ, ਸਿੱਖ ਪੰਜਾਬ ਦੀ ਆਬਾਦੀ ਦਾ ਲਗਭਗ 58% ਬਣਦੇ ਹਨ। ਇਸ ਤੋਂ ਇਲਾਵਾ ਲਗਭਗ 38 ਫੀਸਦੀ ਹਿੰਦੂ ਅਤੇ 2 ਫੀਸਦੀ ਮੁਸਲਮਾਨ ਹਨ।

ਭਾਜਪਾ ਪਹਿਲੀ ਵਾਰ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋਕੇ ਪੰਜਾਬ ਦੀ ਸਿਆਸੀ ਜੰਗ ਵਿੱਚ ਉਤਰਨ ਜਾ ਰਹੀ ਹੈ। ਦੋਵਾਂ ਨੇ ਮਿਲ ਕੇ 1997 ਤੋਂ 2017 ਤੱਕ ਪੰਜਾਬ ਵਿੱਚ ਹੋਈਆਂ ਪੰਜ ਵਿਧਾਨ ਸਭਾ ਚੋਣਾਂ ਵਿੱਚੋਂ ਤਿੰਨ ਜਿੱਤੀਆਂ ਸਨ। ਜਦੋਂ ਪੰਜਾਬ ਵਿੱਚ ਦੋਵੇਂ ਪਾਰਟੀਆਂ ਮਿਲ ਕੇ ਲੜਦੀਆਂ ਸਨ ਤਾਂ ਅਕਾਲੀਆਂ ਦਾ ਸਿੱਖਾਂ ਦੀਆਂ ਵੋਟਾਂ ‘ਤੇ ਦਾਅਵਾ ਹੁੰਦਾ ਸੀ। ਇਸ ਦੇ ਨਾਲ ਹੀ ਭਾਜਪਾ ਹਿੰਦੂ ਵੋਟਰਾਂ ਦੇ ਜ਼ੋਰ ‘ਤੇ ਅਕਾਲੀਆਂ ਨਾਲ ਸੀਟਾਂ ਵੰਡ ਰਹੀ ਸੀ। ਅਕਾਲੀ ਦਲ ਨਾਲੋਂ ਗਠਜੋੜ ਤੋੜਨ ਤੋਂ ਬਾਅਦ ਭਾਜਪਾ ਨੂੰ ਇਸ ਵੇਲੇ ਵੱਡੀ ਚੋਣ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ, ਰਾਮਪੁਰ, ਬਰੇਲੀ ਵਰਗੇ ਕਈ ਜ਼ਿਲ੍ਹਿਆਂ ਵਿੱਚ ਸਿੱਖਾਂ ਦੀ ਚੰਗੀ ਗਿਣਤੀ ਹੈ। ਲਖੀਮਪੁਰ ਖੇੜੀ ‘ਚ ਕਿਸਾਨਾਂ ਨੂੰ ਜੀਪ ਨਾਲ ਕੁਚਲਣ ਦੇ ਮਾਮਲੇ ‘ਚ ਕੇਂਦਰੀ ਮੰਤਰੀ ‘ਤੇ ਲੱਗੇ ਦੋਸ਼ਾਂ ਤੋਂ ਬਾਅਦ ਉੱਥੇ ਵੀ ਭਾਜਪਾ ਦਾ ਅਕਸ ਖਰਾਬ ਹੋਇਆ ਹੈ। ਇਸ ਦੇ ਨਾਲ ਹੀ ਉਤਰਾਖੰਡ ਦੇ ਊਧਮਪੁਰ ਸਮੇਤ ਕਈ ਇਲਾਕਿਆਂ ਵਿਚ ਸਿੱਖਾਂ ਦੀ ਚੰਗੀ ਆਬਾਦੀ ਹੈ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!