Udaan News24

Latest Online Breaking News

ਜਾਣੋ ਕਿਉਂ ਹੋ ਸਕਦਾ ਹੈ ਕੱਚੇ ਸਪਰਾਊਟਸ ਦਾ ਸੇਵਨ ਹਾਨੀਕਾਰਕ ?

ਸਪਰਾਊਟਸ ਦਾ ਸੇਵਨ ਕਰਨਾ ਸਿਹਤ ਨੂੰ ਕਈ ਤਰ੍ਹਾਂ ਦੇ ਫ਼ਾਇਦੇ ਦਿੰਦਾ ਹੈ ਕਿਉਂਕਿ ਸਪਰਾਊਟਸ ਵਿੱਚ ਕਾਫ਼ੀ ਮਾਤਰਾ ਵਿੱਚ ਐਂਟੀ ਔਕਸੀਡੇਂਟਸ ਅਤੇ ਵਿਟਾਮਿਨ ਸਹਿਤ ਕਈ ਤਰ੍ਹਾਂ ਦੇ ਪੌਸ਼ਕ ਤੱਤ ਪਾਏ ਜਾਂਦੇ ਹਨ। ਇਸੇ ਹੀ ਕਾਰਨ ਕਰਕੇ ਬਹੁਤ ਸਾਰੇ ਲੋਕ ਸਪਰਾਊਟਸ ਨੂੰ ਆਪਣੀ ਡਾਇਟ ਦਾ ਹਿੱਸਾ ਬਣਾਉਂਦੇ ਹਨ। ਪਰ ਕਈ ਵਾਰ ਕੱਚੇ ਸਪਰਾਊਟਸ ਸਿਹਤ ਨੂੰ ਫ਼ਾਇਦਾ ਕਰਨ ਦੀ ਥਾਂ ‘ਤੇ ਨੁਕਸਾਨ ਵੀ ਕਰ ਜਾਂਦੇ ਹਨ। ਜਿਸਦੇ ਚੱਲਦੇ ਬਹੁਤ ਸਾਰੇ ਲੋਕਾਂ ਵਿੱਚ ਪੇਟ ਦਰਦ ਦੀ ਸ਼ਿਕਾਇਤ, ਕੜਵੱਲਾਂ ਅਤੇ ਲੂਜ਼ਮੋਸ਼ਨਜ਼ ਹੋ ਜਾਂਦੀਆਂ ਹਨ।

ਇਹ ਸਮੱਸਿਆ ਇਸ ਲਈ ਵਾਪਰਦੀ ਹੈ ਕਿਉਂਕਿ ਕੱਚੇ ਸਪਰਾਊਟਸ ਵਿੱਚ ਹਾਨੀਕਾਰਕ ਬੈਕਟੀਰੀਆ ਮੌਜੂਦ ਹੁੰਦੇ ਹਨ। ਸਪਰਾਊਟਸ ਦਾ ਫ਼ਾਇਦਾ ਚੁੱਕਣ ਦੇ ਲਈ ਤੁਸੀਂ ਹੇਠ ਲਿਖੇ ਨੁਕਤੇ ਅਪਣਾ ਸਕਦੇ ਹੋ, ਇਸ ਨਾਲ ਜ਼ਰੂਰ ਫ਼ਾਇਦਾ ਹੋਵੇਗਾ।

ਤੁਸੀਂ ਆਪਣੀ ਸਿਹਤ ਨੂੰ ਸਿਹਤਮੰਦ ਰੱਖਣ ਲਈ ਪੁੰਗਰੇ ਹੋਏ ਭੋਜਨ ਨੂੰ ਤਰਜੀਹ ਦਿੰਦੇ ਹੋ। ਇਸੇ ਲਈ ਕੱਚੇ ਸਪਰਾਊਟਸ ਖਾਣ ਨਾਲ ਤੁਹਾਨੂੰ ਨੁਕਸਾਨ ਹੁੰਦਾ ਹੈ। ਇਸ ਲਈ ਤੁਹਾਨੂੰ ਇਸ ਨੂੰ ਥੋੜ੍ਹਾ ਜਿਹਾ ਪਕਾਉਣਾ ਜ਼ਰੂਰ ਚਾਹੀਦਾ ਹੈ। ਇਸ ਨੂੰ ਪਕਾਉਣ ਲਈ ਪੈਨ ਵਿੱਚ ਇੱਕ ਚੌਥਾਈ ਚਮਚ ਤੇਲ ਨੂੰ ਗਰਮ ਕਰੋ।

ਫ਼ੇਰ ਉਸ ਵਿੱਚ ਸਪਰਾਊਟਸ ਨੂੰ ਪਾ ਕੇ ਕੁੱਝ ਮਿੰਟ ਤੱਕ ਪਕਾ ਲਵੋ। ਇਸ ਤੋਂ ਬਾਅਦ ਸਪਰਾਊਟਸ ਦਾ ਸੇਵਨ ਕਰੋ। ਇਸ ਦੇ ਨਾਲ ਹੀ ਤੁਸੀਂ ਸਪਰਾਊਟਸ ਨੂੰ ਨਮਕ ਦੇ ਪਾਣੀ ਵਿੱਚ ਪਾ ਕੇ ਉਬਾਲ ਵੀ ਸਕਦੇ ਹੋ।ਇਸ ਨਾਲ ਕਿਸੇ ਵੀ ਤਰ੍ਹਾਂ ਦੇ ਬੈਕਟੀਰੀਆ ਤੁਹਾਡੇ ਪੇਟ ਵਿੱਚ ਜਾਣ ਤੋਂ ਬਚ ਜਾਣਗੇ। ਸਪਰਾਊਟਸ ਨੂੰ ਸਵਾਦਿਸ਼ਟ ਬਣਾਉਣ ਦੇ ਲਈ ਤੁਸੀਂ ਇਸ ਵਿੱਚ ਪਿਆਜ਼ ਟਮਾਟਰ, ਹਰੀ ਮਿਰਚ ਅਤੇ ਹਰੇ ਧਨਿਆ ਵਰਗੀਆਂ ਚੀਜ਼ਾਂ ਦੀ ਮਦਦ ਲੈ ਸਕਦੇ ਹੋ।

ਪਕੇ ਹੋਏ ਸਪਰਾਊਟਸ ਵਿੱਚ ਕਿਸੇ ਵੀ ਤਰ੍ਹਾਂ ਦੇ ਬੈਕਟੀਰਿਆ ਨਹੀਂ ਹੁੰਦੇ ਹਨ। ਇਸਦੇ ਨਾਲ ਹੀ ਇਨ੍ਹਾਂ ਦਾ ਸੇਵਨ ਕਰਨ ਨਾਲ ਪੇਟ ਦਰਦ, ਉਲਟੀ ਅਤੇ ਲੂਜ਼ ਮੋਸ਼ਨ ਵਰਗੀਆਂ ਪ੍ਰੇਸ਼ਾਨੀਆਂ ਦਾ ਖ਼ਤਰਾ ਨਹੀਂ ਹੁੰਦਾ ਹੈ। ਇਸ ਲਈ ਕੱਚੇ ਸਪਰਾਊਟਸ ਦੀ ਥਾਂ ਪੱਕੇ ਹੋਏ ਸਪਰਾਊਟਸ ਖਾਉਣਾ ਜ਼ਿਆਦਾ ਫ਼ਾਇਦੇਮੰਦ ਹਨ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!