Udaan News24

Latest Online Breaking News

ਜਲੰਧਰ ਚ ਸੁਤੰਤਰਤਾ ਸੈਲਾਨੀਆਂ ਦੀ ਯਾਦ ਚ ਆਮ ਆਦਮੀ ਪਾਰਟੀ ਵਲੋਂ ਤਿਰੰਗਾ ਮਾਰਚ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ਪਹੁੰਚੇ

ਅੰਮ੍ਰਿਤਸਰ 15 ਦਸੰਬਰ 2021- ਜਲੰਧਰ ਚ ਸੁਤੰਤਰਤਾ ਸੈਲਾਨੀਆਂ ਦੀ ਯਾਦ ਚ ਆਮ ਆਦਮੀ ਪਾਰਟੀ ਦੇ ਕਨਵੀਨਰ ਵਲੋਂ ਤਿਰੰਗਾ ਮਾਰਚ ਕੀਤਾ ਜਾਵੇਗਾ। ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਲਗਾਤਾਰ ਹੀ ਹੁਣ ਪੰਜਾਬ ਦੌਰਿਆਂ ਅਤੇ ਨੇ ਅੱਜ ਫਿਰ ਇੱਕ ਵਾਰ ਉਹ ਦੋ ਦਿਨ ਦੀ ਪੰਜਾਬ ਦੌਰੇ ਤੇ ਪਹੁੰਚੇ । ਜਿਸ ਦੇ ਚਲਦਿਆਂ ਉਹ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ਪਹੁੰਚੇ ਜਿੱਥੇ ਉਨ੍ਹਾਂ ਦੇ ਸਵਾਗਤ ਲਈ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਲੀਡਰਸ਼ਿਪ ਵੀ ਮੌਜੂਦ ਰਹੀ ਉੱਥੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਨੇ ਅਤਿਵਾਦ ਦਾ ਬਹੁਤ ਦੌਰ ਹੰਢਾਇਆ ਹੈ ਅਤੇ ਬਹੁਤ ਸਾਰੇ ਸੁਤੰਤਰਤਾ ਸੈਨੀ ਪੰਜਾਬ ਤੋਂ ਹੋਏ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਆਪਣਾ ਅਹਿਮ ਯੋਗਦਾਨ ਪਾਇਆ ਜਿਸ ਦੇ ਚਲਦੇ ਅੱਜ ਉਹਨਾਂ ਦੀ ਯਾਦ ਵਿੱਚ ਜਲੰਧਰ ਵਿੱਚ ਇਕ ਤਰੰਗਾਂ ਮਾਰਚ ਕੀਤਾ ਜਾ ਰਿਹਾ ਜੋ ਕਿ ਜਲੰਧਰ ਦੇ ਸ਼ਹਿਰ ਵਿੱਚ ਵੱਖ ਵੱਖ ਥਾਂਵਾਂ ਤੇ ਜਾਵੇਗਾ ਇਸਦੇ ਨਾਲ ਹੀ ਉਨ੍ਹਾਂ ਨੇ ਜਲੰਧਰ ਸ਼ਹਿਰ ਵਾਸੀਆਂ ਨੂੰ ਅਤੇ ਉਸ ਤਿਰੰਗਾ ਮਾਰਚ ਚ ਆਉਣ ਵਾਲੇ ਪਾਰਟੀ ਦੇ ਵਰਕਰਾਂ ਨੂੰ ਅਪੀਲ ਕੀਤੀ ਕਿ ਵੱਡੀ ਗਿਣਤੀ ਵਿੱਚ ਲੋਕ ਇਸ ਤਿਰੰਗਾ ਮਾਰਚ ਚ ਪਹੁੰਚਣ ਅਤੇ ਹੱਥਾਂ ਵਿੱਚ ਤਿਰੰਗਾ ਤੇ ਮੂੰਹ ਤੇ ਭਾਰਤ ਮਾਤਾ ਦੀ ਜੈ ਲੈ ਕੇ ਦੇਸ਼ ਭਗਤੀ ਦਾ ਮਾਹੌਲ ਜਲੰਧਰ ਦੀਆਂ ਸੜਕਾਂ ਤੇ ਬਣਾਉਣ।

ਅਰਵਿੰਦ ਕੇਜਰੀਵਾਲ ਵੱਲੋਂ ਪਠਾਨਕੋਟ ਵਿੱਚ ਤਿਰੰਗਾ ਮਾਰਚ ਕੀਤਾ ਗਿਆ ਸੀ ਅਤੇ ਅੱਜ ਉਨ੍ਹਾਂ ਵੱਲੋਂ ਜਲੰਧਰ ਵਿਖੇ ਤਿਰੰਗਾ ਮਾਰਚ ਕੀਤਾ ਜਾਣਾ ਹੈ ਅਤੇ ਇਸ ਤੋਂ ਬਾਅਦ ਉਹ ਲੰਬੀ ਵਿਖੇ ਜਾ ਕੇ ਇਕ ਰੈਲੀ ਨੂੰ ਵੀ ਸੰਬੋਧਨ ਕਰਨਗੇ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!