Udaan News24

Latest Online Breaking News

ਪੰਜਾਬ ਅੰਦਰ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਰਾਜਨੀਤੀ ਪੂਰੀ ਸਿਖਰਾ ਤੇ

18 ਦਸੰਬਰ 2021:  ਪੰਜਾਬ ਅੰਦਰ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਰਾਜਨੀਤੀ ਪੂਰੀ ਸਿਖਰਾ ਤੇ ਹੈ । ਹਰੇਕ ਪਾਰਟੀ ਆਪਣੇ ਆਪ ਨੂੰ ਸਥਾਪਿਤ ਕਰਨ ਲਈ ਤਰ੍ਹਾਂ ਤਰ੍ਹਾਂ ਦੇ ਹੱਥਕੰਡੇ ਅਪਣਾ ਰਹੀ ਹੈ । ਇਸੇ ਤਹਿਤ ਕਾਂਗਰਸ ਪਾਰਟੀ ਨੇ ਹਲਕਾ ਮਾਨਸਾ ਦੇ ਪਿੰਡ ਮੂਸੇਵਾਲਾ ਤੋਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਉਸ ਦੀ  ਨੌਜਵਾਨਾਂ ਵਿਚ ਪਹਿਚਾਣ ਕਾਰਨ ਸ਼ਾਮਲ ਕੀਤਾ ਹੈ  । ਕਿਆਸਾਂ ਲਗਾਈਆਂ ਜਾ ਰਹੀਆਂ ਹਨ ਤੇ ਸ਼ਾਇਦ ਸੀਟ ਹਾਸਲ ਕਰਨ ਲਈ ਕਾਂਗਰਸ ਪਾਰਟੀ ਮਾਨਸਾ ਤੋਂ ਸਿੱਧੂ ਮੂਸੇਵਾਲਾ ਨੂੰ ਟਿਕਟ ਦੇਵੇ  ਪਰ ਇਸ ਦਾ ਬਹੁਤ ਵੱਡੇ ਪੱਧਰ ਤੇ ਵਿਰੋਧ ਹੋ ਰਿਹਾ ਹੈ । ਜਿੱਥੇ ਵਿਰੋਧੀ ਪਾਰਟੀਆਂ ਸਿੱਧੂ ਮੂਸੇ ਵਾਲੇ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਦਾ ਲਗਾਤਾਰ ਵਿਰੋਧ ਕਰ ਰਹੀਆਂ ਹਨ,  ਉਥੇ ਹੀ ਕਾਂਗਰਸ ਪਾਰਟੀ ਵਿੱਚੋਂ ਵੀ ਉਨ੍ਹਾਂ ਦਾ ਵਿਰੋਧ ਖੁੱਲ੍ਹ ਕੇ ਸ਼ੁਰੂ ਹੋ ਗਿਆ ਹੈ।

ਜਿੱਥੇ ਪਿਛਲੇ ਦਿਨੀਂ ਗਾਗੋਵਾਲ ਪਰਿਵਾਰ ਨੇ ਇੱਕ ਵੱਡਾ ਇਕੱਠ ਕਰਕੇ ਸਿੱਧੂ ਮੂਸੇਵਾਲਾ  ਦਾ ਵਿਰੋਧ ਕੀਤਾ ਉੱਥੇ ਹੀ ਮਾਨਸਾ ਤੋਂ ਯੂਥ ਆਗੂ ਚੁਸਪਿੰਦਰਬੀਰ ਚਹਿਲ ਨੇ ਵੀ ਅਗਲੇ ਦਿਨਾਂ ਵਿੱਚ ਇੱਕ ਰੈਲੀ ਰੱਖ ਕੇ ਸਿੱਧੂ ਮੂਸੇ ਵਾਲਾ ਨੂੰ ਵੰਗਾਰਿਆ ਹੈ। ਸਿੱਧੂ ਮੂਸੇ ਵਾਲਾ ਦੇ ਪਿੰਡ ਦੇ ਲੋਕ ਵੀ ਸ਼ਰ੍ਹੇਆਮ ਮੀਡੀਆ ਸਾਹਮਣੇ ਇਸ ਗੱਲ ਨੂੰ ਕਹਿ ਰਹੇ ਹਨ ਕਿ ਪਿੰਡ ਦੇ ਸਰਪੰਚ ਹੁੰਦਿਆਂ  ਸਿੱਧੂ ਮੂਸੇਵਾਲੇ ਦੇ ਪਰਿਵਾਰ ਨੇ  ਪਿੰਡ ਦਾ ਕੋਈ ਵਿਕਾਸ ਨਹੀਂ ਕੀਤਾ ਪਰ ਜਦੋਂ ਉਸ ਨੇ ਆਪਣੀ ਮਾਤਾ ਲਈ ਵੋਟਾਂ ਮੰਗੀਆਂ  ਸਨ ਤਾਂ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਸੀ। ਪਿੰਡ ਦੀ ਨੁਹਾਰ ਬਦਲਣ ਦੇ ਵਾਅਦੇ ਕੀਤੇ ਸਨ ਕੁਝ ਔਰਤਾਂ ਨੇ ਦੱਸਿਆ ਕਿ ਸਾਡੇ ਪਿੰਡ ਦੀਆਂ 10 ਲੜਕੀਆਂ ਜੋ ਸਹੁਰਿਆਂ ਨਾਲ ਗੁੱਸੇ ਹੋ ਕੇ ਆਪਣੇ ਮਾਪਿਆਂ ਦੇ ਘਰ ਬੈਠੀਆਂ ਹਨ।  ਉਨ੍ਹਾਂ ਲਈ ਵੀ ਸਿੱਧੂ ਮੂਸੇਵਾਲਾ ਨੇ ਕੋਈ ਸਹਿਯੋਗ ਨਹੀਂ ਕੀਤਾ ।ਇਸ ਤੋਂ ਇਲਾਵਾ ਪਿੰਡ ਵਿੱਚ ਕੋਈ ਬਹੁਤੇ ਵਿਕਾਸ ਕਾਰਜ ਨਹੀਂ ਕਰਵਾ ਸਕਿਆ  ਜਦੋਂ ਸਿੱਧੂ ਮੂਸੇਵਾਲਾ ਆਪਣੀ ਮਾਤਾ ਨੂੰ ਪਿੰਡ ਵਿੱਚ ਸਰਪੰਚ ਹੋਣ ਦੇ ਬਾਵਜੂਦ ਕੋਈ ਵਿਕਾਸ ਕਾਰਜ ਨਹੀਂ ਕਰਵਾ ਸਕਿਆ ਤਾਂ ਵਿਧਾਨ ਸਭਾ ਹਲਕਾ ਮਾਨਸਾ ਦਾ ਵਿਕਾਸ ਕਰਵਾਉਣ ਦੇ ਦਾਅਵੇ ਖੋਖਲੇ ਹਨ।

 

ਕਾਂਗਰਸ ਪਾਰਟੀ ਦੇ ਟਕਸਾਲੀ ਆਗੂਆਂ ਦਾ ਕਹਿਣਾ ਹੈ ਕਿ ਉਹ ਵਰ੍ਹਿਆਂ ਤੋਂ ਪਾਰਟੀ ਦੀ ਸੇਵਾ ਕਰ ਰਹੇ ਹਨ ਅਤੇ ਕਰੋੜਾਂ ਰੁਪਏ ਆਪਣੇ ਪੱਲਿਓਂ ਫੂਕ ਚੁੱਕੇ ਹਨ । ਦਿਨ ਰਾਤ ਇੱਕ ਵਫ਼ਾਦਾਰ ਸਿਪਾਹੀ ਵਜੋਂ ਕੰਮ ਕਰ ਰਹੇ ਹਨ। ਉਨ੍ਹਾਂ ਨੂੰ ਨਜ਼ਰਅੰਦਾਜ਼ ਕਰਕੇ ਕੱਲ੍ਹ ਪਾਰਟੀ ਵਿੱਚ ਆਏ ਨੌਜਵਾਨ ਨੂੰ ਟਿਕਟ ਦੇਣ ਦੀ ਕੀ ਤੁਕ ਬਣਦੀ ਹੈ ।ਇਸ ਲਈ ਸਾਰੇ ਹੀ ਟਕਸਾਲੀ ਇਸ ਗੱਲੋਂ ਖਫ਼ਾ ਹਨ ਕਿ ਸਿੱਧੂ ਮੂਸੇਵਾਲਾ  ਨੂੰ ਟਿਕਟ ਨਾ ਦਿੱਤੀ ਜਾਵੇ ਚੁਸਪਿੰਦਰਵੀਰ ਚਹਿਲ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਿੱਧੂ ਮੂਸੇਵਾਲਾ ਇੱਕ ਵਰਲਡ ਫੇਮਸ ਕਲਾਕਾਰ ਹੈ ਤਾਂ ਉਸ ਨੂੰ ਸੁਖਬੀਰ ਬਾਦਲ ਜਾ ਭਗਵੰਤ ਮਾਨ ਦੇ ਖਿਲਾਫ ਵਿਧਾਨ ਸਭਾ ਦੀ ਚੋਣ ਲੜਨੀ ਚਾਹੀਦੀ ਹੈ। ਕਿਉਂਕਿ ਇਕ ਬਹੁਤ ਵੱਡਾ ਚਿਹਰਾ ਅਤੇ ਨਾਮ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਕ ਅੰਤਰਰਾਸ਼ਟਰੀ ਗਾਇਕ ਅਤੇ ਪ੍ਰਸਿੱਧੀ ਪ੍ਰਾਪਤ ਹੈ ਇਸ ਲਈ ਉਸ ਨੂੰ ਮਾਨਸਾ ਸੀਟ ਦੀ ਬਜਾਏ ਕਿਸੇ  ਵੱਡੇ ਆਗੂ ਦੇ ਖ਼ਿਲਾਫ਼ ਚੋਣ ਲੜ ਕੇ ਜਿੱਤ ਪ੍ਰਾਪਤ ਕਰਨੀ ਚਾਹੀਦੀ ਹੈ ।ਸਾਨੂੰ ਇਸ ਨਾਲ ਕੋਈ ਗਿਲਾ ਨਹੀਂ ਕਿ ਉਹ ਪਾਰਟੀ ਵਿੱਚ ਸ਼ਾਮਲ ਕਿਉਂ ਹੈ ਉਨ੍ਹਾਂ ਦਾ ਪਾਰਟੀ ਵਿੱਚ ਸਵਾਗਤ ਹੈ ਪਰ ਅਸੀਂ ਬਹੁਤ ਲੰਬੇ ਸਨ  ਸਮੇਂ ਤੋਂ ਤਿਆਰੀ ਕਰ ਰਹੇ ਹਾਂ ਅਤੇ ਨਸ਼ਿਆ ਖੇਡਾਂ ਅਤੇ ਹਰ ਖੇਤਰ ਵਿੱਚ ਨਿੱਜੀ ਤੌਰ ਤੇ ਪੈਸੇ ਖਰਚ ਕੇ ਪਾਰਟੀ ਲਈ ਕੰਮ ਕਰ ਰਹੇ ਹਾਂ ਅਤੇ ਜੇਕਰ ਇੱਥੋਂ ਸਿੱਧੂ ਮੁੱਸੇਵਾਲਾ ਨੂੰ ਟਿਕਟ ਦਿੱਤੀ ਜਾਂਦੀ ਹੈ। ਤਾਂ ਸਾਡੀਆਂ  ਭਾਵਨਾਵਾਂ ਨੂੰ ਜ਼ਰੂਰ ਸੱਟ ਵੱਜਦੀ ਹੈ ਇਸ ਲਈ ਅਸੀਂ ਸਿੱਧੂ ਮੁੂਸੇਵਾਲਾ ਨੂੰ ਅਪੀਲ ਕਰਦੇ ਹਾਂ ਕਿ ਉਹ ਕਿਸੇ ਵੱਡੀ ਸੀਟ ਤੋਂ ਚੋਣ ਲੜ ਕੇ ਜਿੱਤ ਪ੍ਰਾਪਤ ਕਰਨ ਜਿਸ ਦਾ ਪਾਰਟੀ ਨੂੰ ਪੂਰੇ ਪੰਜਾਬ ਵਿੱਚ ਲਾਭ ਹੋਵੇਗਾ।

ਸਵਰਗੀ ਸ਼ੇਰ ਸਿੰਘ ਗਾਗੋਵਾਲ ਸਾਬਕਾ ਮੰਤਰੀ ਦੀ ਨੂੰਹ ਜੋ ਪਿਛਲੀਆਂ ਚੋਣਾਂ ਦੌਰਾਨ ਬਹੁਤ ਘੱਟ ਵੋਟਾਂ ਦੇ ਫਰਕ ਨਾਲ ਹਾਰ ਗਏ ਸਨ ਉਨ੍ਹਾਂ ਨੇ ਵੀ ਟਿਕਟ ਲਈ ਜ਼ੋਰ ਅਜ਼ਮਾਇਸ਼ ਸ਼ੁਰੂ ਕੀਤੀ ਹੋਈ ਹੈ।  ਇੱਕ ਵੱਡਾ   ਇਕੱਠ ਕਰਕੇ ਪਾਰਟੀ ਨੂੰ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਮਾਨਸਾ ਤੋਂ ਦੁਬਾਰਾ ਮੌਕਾ ਜ਼ਰੂਰ ਦਿੱਤਾ ਜਾਵੇ। ਇਸੇ ਤਰ੍ਹਾਂ ਬਲਵਿੰਦਰ ਨਾਰੰਗ ਅਤੇ ਹੋਰ ਬਹੁਤ ਸਾਰੇ ਕਾਂਗਰਸੀ ਨੇਤਾ ਵੀ ਸਿੱਧੂ ਮੂਸੇਵਾਲਾ ਦਾ ਵਿਰੋਧ ਕਰ ਰਹੇ ਹਨ ।ਸਿੱਧੂ ਮੂਸੇਵਾਲਾ ਨੂੰ ਜਿੱਥੇ ਆਪਣੀ ਪਾਰਟੀ ਵਿਚੋਂ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਹੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਹੋਰ ਸਿਆਸੀ ਪਾਰਟੀਆਂ ਵੀ ਹਰ ਰੋਜ਼ ਉਨ੍ਹਾਂ ਨੂੰ ਨਿਸ਼ਾਨੇ ਤੇ ਲੈ ਰਹੀਆਂ ਹਨ।ਹੁਣ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਜੇਕਰ ਸਿੱਧੂ ਮੂਸੇਵਾਲਾ ਨੂੰ ਵਿਧਾਨ ਸਭਾ ਹਲਕਾ ਮਾਨਸਾ ਤੋਂ ਟਿਕਟ ਮਿਲਦੀ ਹੈ ਤਾਂ ਉਨ੍ਹਾਂ ਨਾਲ ਮਾਨਸਾ ਦੇ ਟਕਸਾਲੀ ਅਤੇ ਹੋਰ ਕਾਂਗਰਸੀ ਤੁਰਦੇ ਹਨ ਜਾਂ ਉਨ੍ਹਾਂ ਦਾ ਵਿਰੋਧ ਕਰਦੇ ਹਨ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!