ਨਿਜਾਮਪੁਰ ‘ਚ ਵਾਪਰੀ ਘਟਨਾ ਨੂੰ ਲੈ ਕੇ ਐਸ ਐਸ ਪੀ ਦਾ ਵੱਡਾ ਬਿਆਨ ਇਹ ਮਾਮਲਾ ਚੋਰੀ ਦਾ ਲੱਗ ਰਿਹਾ ਹੈ ਨਾ ਕਿ ਬੇਅਦਬੀ ਦਾ
ਕਪੂਰਥਲਾ, 19 ਦਸੰਬਰ 2021 – ਕਪੂਰਥਲਾ ਦੇ ਨਿਜਾਮਪੁਰ ‘ਚ ਵਾਪਰੀ ਘਟਨਾ ਨੂੰ ਲੈ ਕੇ ਐਸ ਐਸ ਪੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਐਸ ਐਸ ਪੀ ਵੱਲੋਂ ਬੇਅਦਬੀ ਦੀਆਂ ਸੰਭਾਵਨਾਵਾਂ ਨੂੰ ਖਾਰਜ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ‘ਚ ਇਹ ਮਾਮਲਾ ਚੋਰੀ ਦਾ ਲੱਗ ਰਿਹਾ ਹੈ ਨਾ ਕਿ ਬੇਅਦਬੀ ਦਾ। ਇਸ ਮਾਮਲੇ ‘ਚ ਗੁਰਦਾਆਰਾ ਸਾਹਿਬ ਦੇ 3 ਗ੍ਰੰਥੀਆਂ ਨੂੰ ਵੀ ਪੁਲਿਸ ਵੱਲੋਂ ਜਾਂਚ ਦੇ ਘੇਰੇ ‘ਚ ਲਿਆ ਗਿਆ ਹੈ। ਜਿਸ ਤੋਂ ਬਾਅਦ ਇਸ ਦੇ ਵਿਰੋਧ ‘ਚ ਸੰਗਤ ਵੱਲੋਂ ਰਾਸਤਾ ਬੰਦ ਕਰਕੇ ਧਰਨਾ ਲਾ ਦਿੱਤਾ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਅੱਜ ਸਵੇਰੇ ਨਿਜਾਮਪੁਰ ਗੁਰਦਾਆਰਾ ਸਾਹਿਬ ‘ਚ ਇੱਕ ਨੌਜਵਾਨ ‘ਤੇ ਨਿਸ਼ਾਨ ਸਾਹਿਬ ਜੀ ਦੀ ਬੇਅਦਵੀ ਦੇ ਦੋਸ਼ ਲੱਗੇ ਸਨ ਜਿਸ ਤੋਂ ਬਾਅਦ ਭੀੜ ਵੱਲੋਂ ਗੁੱਸੇ ‘ਚ ਆ ਕੇ ਉਕਤ ਸ਼ਖਸ਼ ਨੂੰ ਕੁੱਟ-ਕੁੱਟ ਮਾਰ ਦਿੱਤਾ ਸੀ।