Udaan News24

Latest Online Breaking News

ਧੀ ਦਿਲਰੋਜ ਦੀ ਯਾਦ ਨੂੰ ਸਮਰਪਿਤ ਹੋਵੇਗਾ 28ਵਾਂ ਲੋਹੜੀ ਮੇਲਾ

20 ਦਸੰਬਰ 2021- ਮਾਲਵਾ ਸਭਿਆਚਾਰਕ ਮੰਚ ਪੰਜਾਬ ਦੀ ਮੀਟਿੰਗ ਚੇਅਰਮੈਨ ਕਿ੍ਰਸਨ ਕੁਮਾਰ ਬਾਵਾ, ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਬਰਜਿੰਦਰ ਕੌਰ, ਕੌਂਸਲਰ ਅਤੇ ਮਹਿਲਾ ਵਿੰਗ ਦੀ ਚੇਅਰਪਰਸਨ ਗੁਰਪ੍ਰੀਤ ਕੌਰ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ।
ਮੀਟਿੰਗ ਦੀ ਸੁਰੂਆਤ ਵਿੱਚ ਸ੍ਰੀ ਹਰਿਮੰਦਰ ਸਾਹਿਬ ਵਿਖੇ ਵਾਪਰੀ ਘਟਨਾ ਦੀ ਨਿਖੇਧੀ ਕਰਦਿਆਂ ਇਸ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਗਈ। ਇਸ ਮੌਕੇ ਮੰਚ ਦੇ ਮੁੱਖ ਸਰਪ੍ਰਸਤ ਸਵਰਗੀ ਸੁਰਿੰਦਰ ਸਿੰਘ ਕੂਨਰ ਦੀ ਯਾਦ ਚ ਦੋ ਮਿੰਟ ਦਾ ਮੋਨ ਰੱਖ ਕੇ ਸਰਧਾਂਜਲੀ ਭੇਟ ਕੀਤੀ ਗਈ।
ਬਾਵਾ, ਬਰਜਿੰਦਰ ਅਤੇ ਸਿੱਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 28ਵਾਂ ਲੋਹੜੀ ਦਾ ਮੇਲਾ 11 ਜਨਵਰੀ ਨੂੰ ਸਿਮਰਨ ਪੈਲੇਸ ਵਿਖੇ ਲਗਾਇਆ ਜਾਵੇਗਾ ਅਤੇ 9 ਜਨਵਰੀ ਨੂੰ ਭਰੂਣ ਹੱਤਿਆ, ਨਸ਼ਿਆਂ, ਟ੍ਰੈਫਿਕ ਸਬੰਧੀ ਸੈਮੀਨਾਰ ਕਰਵਾਇਆ ਜਾਵੇਗਾ । ਉਨਾਂ ਦੱਸਿਆ ਕਿ 51 ਨਵਜੰਮੀਆਂ ਲੜਕੀਆਂ , ਜਿਨਾਂ ਦਾ ਜਨਮ 2020 ਵਿੱਚ ਹੋਇਆ ਹੈ। ਉਨਾਂ ਨੂੰ ਸਗਨ, ਸੂਟ, ਖਿਡੌਣੇ ਅਤੇ ਮਠਿਆਈਆਂ ਭੇਟ ਕੀਤੀਆਂ ਜਾਣਗੀਆਂ। ਜਦਕਿ 7 ਸਖਸੀਅਤਾਂ ਨੂੰ ਸੋਨ ਤਗਮੇ ਪਾ ਕੇ ਸਨਮਾਨਿਤ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਇਹ ਮੇਲਾ ਸ਼ਿਮਲਾਪੁਰੀ ਦੀ ਢਾਈ ਸਾਲਾ ਧੀ ਦਿਲਰੋਜ , ਜਿਸ ਦਾ ਕਤਲ ਹੋ ਗਿਆ ਸੀ, ਦੀ ਯਾਦ ਨੂੰ ਸਮਰਪਿਤ ਹੋਵੇਗਾ। ਉਨਾਂ ਕਿਹਾ ਕਿ ਧੀਆਂ ਦਾ ਲੋਹੜੀ ਮੇਲਾ ਲੜਕੀ ਅਤੇ ਲੜਕੇ ਦੇ ਜਨਮ ਸਮੇਂ ਪਾਏ ਜਾਂਦੇ ਵਿਤਕਰੇ ਨੂੰ ਖਤਮ ਕਰਨ ਦਾ ਉਪਰਾਲਾ ਹੈ। ਇਸ ਮੌਕੇ ਦਵਿੰਦਰ ਬਸੰਤ, ਜਨਰਲ ਸਕੱਤਰ ਮਨਜੀਤ ਕੌਰ, ਪ੍ਰਬੰਧਕੀ ਸਕੱਤਰ ਜਸਪ੍ਰੀਤ ਸਿੰਘ ਅਤੇ ਮੰਚ ਦੇ ਸਕੱਤਰ ਹਰਭਜਨ ਲੋਹਾਰਾ, ਸੁਖਵਿੰਦਰ ਬਾਵਾ, ਸਕੱਤਰ ਬੀਬੀ ਗੁਰਮੀਤ ਕੌਰ, ਜਨਰਲ ਸਕੱਤਰ ਰੇਸਮ ਸਿੰਘ ਸੱਗੂ, ਭਗਤ ਧੰਨਾ ਜੀ ਸਭਾ ਦੇ ਪ੍ਰਧਾਨ ਬਾਦਲ ਸਿੰਘ ਸਿੱਧੂ, ਮਨੀ ਖੀਵਾ, ਮਹਿਲਾ ਆਗੂ ਰਿੰਪੀ. , ਗੁਰਜੀਤ ਕੌਰ, ਸਿਮਰਨ ਕੌਰ, ਗੁਰਮੀਤ ਸਿੰਘ ਦੋਲੋ ਸਰਪੰਚ, ਸੰਨੀ ਖੀਵਾ ਅਤੇ ਪਵਨ ਸਰਮਾ ਆਦਿ ਹਾਜ਼ਰ ਸਨ।

 

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!