Udaan News24

Latest Online Breaking News

ਟਰਾਂਸਪੋਰਟ ਮੰਤਰੀ ਰਾਜਾ ਵੜਿੰਗ  ਨੇ 2.16 ਕਰੋੜ ਰੁਪਏ ਦੀ ਲਾਗਤ ਨਾਲ ਬੱਸ ਸਟੈਂਡ ਦੇ ਆਧੁਨਿਕੀਕਰਨ ਦਾ ਰੱਖਿਆ ਨੀਂਹ ਪੱਥਰ

ਭਦੌੜ : ਭਦੌੜ ਇਲਾਕੇ ਦੇ ਲੋਕਾਂ ਦੀ ਚਿਰੋਕਣੀ ਮੰਗ ਨੂੰ ਪ੍ਰਵਾਨ ਕਰਦਿਆਂ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ  ਨੇ 2.16 ਕਰੋੜ ਰੁਪਏ ਦੀ ਲਾਗਤ ਨਾਲ ਬੱਸ ਸਟੈਂਡ ਦੇ ਆਧੁਨਿਕੀਕਰਨ ਦਾ ਨੀਂਹ ਪੱਥਰ ਰੱਖਿਆ। ਭਦੌੜ ਦੇ ਬੱਸ ਸਟੈਂਡ ਵਿਖੇ ਇਕੱਠ ਨੂੰ ਸੰਬੋਧਨ ਕਰਦਿਆਂ  ਵੜਿੰਗ ਨੇ ਕਿਹਾ ਕਿ ਹੁਣ ਭਦੌੜ ਦੇ ਲੋਕਾਂ ਨੂੰ ਬੱਸ ਸਟੈਂਡ ਵਿਖੇ ਬੇਹਤਰੀਨ ਬੁਨਿਆਦੀ ਸਹੂਲਤਾਂ ਮਿਲਣਗੀਆਂ। ਉਨ੍ਹਾਂ ਕਿਹਾ ਕਿ ਆਧੁਨਿਕੀਕਰਨ ਦਾ ਕੰਮ 6 ਮਹੀਨਿਆਂ ਦੇ ਨਿਰਧਾਰਤ ਸਮੇਂ ਵਿੱਚ ਪੂਰਾ ਕੀਤਾ ਜਾਵੇਗਾ।ਬੱਸ ਸਟੈਂਡ ਤੋਂ ਰਾਜ ਦੇ ਵੱਖ-ਵੱਖ ਹਿੱਸਿਆਂ ਵਿੱਚ ਆਉਣ-ਜਾਣ ਲਈ 90 ਬੱਸਾਂ ਦੀ ਆਵਾਜਾਈ ਹੋਵੇਗੀ। ਬੱਸ ਸਟੈਂਡ ਦੇ ਆਧੁਨਿਕੀਕਰਨ ਵਿੱਚ ਯਾਤਰੀਆਂ ਲਈ ਪੰਜ ਨਵੇਂ ਕਾਊਂਟਰ, ਪੁੱਛਗਿੱਛ ਕੇਂਦਰ, ਕੰਟੀਨ, ਪੀਣ ਵਾਲੇ ਪਾਣੀ ਅਤੇ ਪਖਾਨਿਆਂ ਦੀ ਸਹੂਲਤ ਵਿੱਚ ਯਾਤਰੀਆਂ ਦੇ ਦਾਖਲੇ ਨੂੰ ਸੁਚਾਰੂ ਬਣਾਉਣ ਲਈ ਸਹੂਲਤਾਂ ਦਿੱਤੀਆਂ ਜਾਣਗੀਆਂ। ਬੱਸ ਸਟੈਂਡ ਦਾ ਨਾਂ ਸਰਦਾਰ ਗੁਰਦੇਵ ਸਿੰਘ ਦੇ ਨਾਂ ’ਤੇ ਰੱਖਿਆ ਗਿਆ ਹੈ ਕਿਉਂਕਿ ਉਨ੍ਹਾਂ ਨੇ ਕਈ ਸਾਲ ਪਹਿਲਾਂ ਇਸ ਬੱਸ ਅੱਡੇ ਲਈ ਜ਼ਮੀਨ ਦਾਨ ਕੀਤੀ ਸੀ।

ਉਨ੍ਹਾਂ ਬਲਾਕ ਸਹਿਣਾ ਦੇ ਪਿੰਡ ਨੈਣੇਵਾਲ ਦੇ ਸਰਪੰਚ ਹਰਪ੍ਰੀਤ ਸਿੰਘ ਦੇ ਉਪਰਾਲੇ ਦੀ ਸ਼ਲਾਘਾ ਕੀਤੀ, ਜਿਨ੍ਹਾਂ ਦੇ ਪਿੰਡ ਦੇ ਸਰਕਾਰੀ ਹਾਈ ਸਕੂਲ ਨੇ ਸਰਵਉੱਤਮ ਸਮਾਰਟ ਸਕੂਲ ਹੋਣ ਦਾ ਮਾਣ ਹਾਸਲ ਕੀਤਾ ਹੈ। ਉਨ੍ਹਾਂ ਹੋਰ ਨੌਜਵਾਨ ਲੀਡਰਸ਼ਿਪ ਨੂੰ ਕਿਹਾ ਕਿ ਉਹ ਹਰਪ੍ਰੀਤ ਸਿੰਘ ਦੀ ਤਰ੍ਹਾਂ ਆਪਣੇ ਪਿੰਡਾਂ ਚ ਵੀ ਚੰਗੇ ਕੰਮ ਕਰਨ ਤਾਂ ਜੋ ਸੂਬੇ ਦਾ ਬਿਹਤਰੀਨ ਵਿਕਾਸ ਕੀਤਾ ਜਾ ਸਕੇ। ਇਸ ਮੌਕੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਸੂਬੇ ਨੂੰ ਹੁਣ ਪਾਰਦਰਸ਼ੀ ਤੇ ਇਮਾਨਦਾਰ ਸਰਕਾਰ ਮਿਲੀ ਹੈ। ਉਨ੍ਹਾਂ ਅੱਗੇ ਕਿਹਾ ਕਿ ਪਾਰਦਰਸ਼ਤਾ ਕਾਰਨ ਸੂਬੇ ਵਿੱਚ ਪੀ.ਆਰ.ਟੀ.ਸੀ. ਅਤੇ ਪਨਬਸ ਦੀ ਆਮਦਨ 1.28 ਕਰੋੜ ਰੁਪਏ ਪ੍ਰਤੀ ਦਿਨ ਹੋ ਗਈ ਹੈ।

ਰਾਜ ਦਾ ਟਰਾਂਸਪੋਰਟ ਵਿਭਾਗ ਜਲਦੀ ਹੀ ਬੱਸਾਂ ਦਾ ਨਵਾਂ ਫਲੀਟ ਜੋੜਨ ਜਾ ਰਿਹਾ ਹੈ, ਜਿਸ ਨਾਲ ਸੂਬੇ ਦੇ ਲੋਕਾਂ ਲਈ ਬਿਹਤਰ ਟਰਾਂਸਪੋਰਟ ਸਹੂਲਤਾਂ ਦੇ ਨਾਲ-ਨਾਲ ਨੌਜਵਾਨਾਂ ਨੂੰ ਰੁਜ਼ਗਾਰ ਦੇ ਹੋਰ ਮੌਕੇ ਮਿਲਣਗੇ । ਪੰਜਾਬ ਤੋਂ ਦਿੱਲੀ ਦੇ ਹਵਾਈ ਅੱਡਿਆਂ ਤੱਕ ਸਰਕਾਰੀ ਬੱਸਾਂ ਚਲਾਉਣ ਸਬੰਧੀ ਵੀ ਕੰਮ ਕੀਤਾ ਜਾ ਰਿਹਾ ਹੈ। ਇਸ ਮੌਕੇ ਹਲਕਾ ਭਦੌੜ ਦੇ ਵਿਧਾਇਕ ਪਿਰਮਲ ਸਿੰਘ ਧੌਲਾ, ਮਹਿਲਾ ਕਾਂਗਰਸੀ ਆਗੂ ਸ੍ਰੀਮਤੀ ਸੁਰਿੰਦਰ ਕੌਰ ਵਾਲੀਆ, ਭਦੌੜ ਤੋਂ ਸੰਭਾਵੀ ਉਮੀਦਵਾਰ ਦੀ ਦੌੜ ‘ਚ ਸ਼ਾਮਲ ਰਾਜਵਿੰਦਰ ਸਿੰਘ ਸ਼ੀਤਲ, ਐਸ.ਐਸ.ਪੀ ਸ੍ਰੀਮਤੀ ਅਲਕਾ ਮੀਨਾ, ਏ.ਡੀ.ਸੀ.(ਜੀ) ਸ੍ਰੀ ਅਮਿਤ ਬੈਂਬੀ, ਐਸ.ਡੀ.ਐਮ ਤਪਾ ਸ੍ਰੀਮਤੀ ਸਿਮਰਪ੍ਰੀਤ ਕੌਰ, ਐਸ.ਪੀ ਸ੍ਰੀ ਕੁਲਦੀਪ ਸਿੰਘ ਸੋਹੀ, ਈ.ਓ ਸ੍ਰੀ ਮੋਹਿਤ ਸ਼ਰਮਾ ਆਦਿ ਹਾਜ਼ਰ ਸਨ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!