Udaan News24

Latest Online Breaking News

ਪੁਲਿਸ ਟੈਟੂ ਜ਼ਰੀਏ ਮੁਲਜ਼ਮ ਦੀ ਪਹਿਚਾਣ ਕਰਨ ਦੀ ਕਰੇਗੀ ਕੋਸ਼ਿਸ਼

ਪੰਜਾਬ ਪੁਲਿਸ ਤੇ ਕੇਂਦਰ ਦੀਆਂ ਜਾਂਚ ਏਜੰਸੀਆਂ ਹੁਣ ਤੱਕ ਜਾਂਚ ਵਿਚ ਮੰਨ ਚੁੱਕੀਆਂ ਹਨ ਕਿ ਧਮਾਕਾ ਬੰਬ ਨੂੰ ਪਲਾਂਟ ਕਰਦੇ ਸਮੇਂ ਹੀ ਹੋਇਆ ਹੈ। ਪੁਲਿਸ ਮਰਨ ਵਾਲੇ ਨੂੰ ਮੁਲਜ਼ਮ ਮੰਨ ਰਹੀ ਹੈ। ਧਮਾਕੇ ਵਿਚ ਬੰਬ ਪਲਾਨਰ ਦੇ ਚਿਥੜੇ ਉਡ ਗਏ। ਉਸ ਦੇ ਮੂੰਹ ‘ਤੇ ਮਾਸ ਨਹੀਂ ਬਚਿਆ ਤੇ ਸਰੀਰ ਦੇ ਸਿਰਫ ਦੋ ਹਿੱਸੇ ਬਚੇ ਹਨ। ਉਸ ਦੇ ਸਰੀਰ ‘ਤੇ ਖੰਡੇ ਦਾ ਟੈਟੂ ਬਣਿਆ ਹੋਇਆ ਹੈ। ਹੁਣ ਪੁਲਿਸ ਟੈਟੂ ਜ਼ਰੀਏ ਮੁਲਜ਼ਮ ਦੀ ਪਹਿਚਾਣ ਕਰਨ ਦੀ ਕੋਸ਼ਿਸ਼ ਕਰੇਗੀ। ਮੁਲਜ਼ਮ ਦੀ ਉਮਰ 30 ਸਾਲ ਦੇ ਲਗਭਗ ਦੱਸੀ ਜਾ ਰਹੀ ਹੈ। ਦੋਸ਼ੀ ਦੀ ਬਾਂਹ ‘ਤੇ ਖੰਡੇ ਦਾ ਟੈਟੂ ਸੀ। NSG, ਫੌਰੈਂਸਿਕ ਟੀਮਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤੇ NIA ਦੀ ਟੀਮ ਵੀ ਮੌਕੇ ‘ਤੇ ਪਹੁੰਚ ਚੁੱਕੀ ਹੈ।

ਬੀਤੀ ਰਾਤ ਲਗਭਗ 10 ਵਜੇ ਉਸ ਦੇ ਸਰੀਰ ਦੇ ਦੋ ਹਿੱਸਿਆਂ ਨੂੰ NIA ਤੇ NSG ਨੇ ਜਾਂਚ ਤੋਂ ਬਾਅਦ ਸਿਵਲ ਹਸਪਤਾਲ ਵਿਚ ਰਖਵਾ ਦਿੱਤਾ ਹੈ। ਬੰਬ ਪਲਾਨਰ ਦਾ ਮੂੰਹ ਵੀ ਬੁਰੀ ਤਰ੍ਹਾਂ ਨੁਕਸਾਨਿਆ ਜਾ ਚੁੱਕਾ ਹੈ। ਉਸ ਕੋਲੋਂ ਕੋਈ ਕਾਗਜ਼ ਜਾਂ ਸਬੂਤ ਨਹੀਂ ਮਿਲਿਆ ਹੈ। ਇਸ ਲਈ ਪੁਲਿਸ ਦੇ ਸਾਹਮਣੇ ਸਭ ਤੋਂ ਵੱਡੀ ਮੁਸ਼ਕਲ ਉਸ ਦੀ ਪਛਾਣ ਦੀ ਹੈ। ਉਸ ਦੇ ਕੱਪੜੇ ਵੀ ਪੂਰੀ ਤਰ੍ਹਾਂ ਬਰਬਾਦ ਹੋ ਚੁੱਕੇ ਹਨ। ਪੁਲਿਸ ਹੁਣ ਇਨ੍ਹਾਂ ਕੱਪੜਿਆਂ ਦੇ ਸਹਾਰੇ ਉਸ ਦੀ ਪਛਾਣ ਨੂੰ ਅੱਗੇ ਵਧਾਉਣ ਵਿਚ ਲੱਗੀ ਹੋਈ ਹੈ। ਹੁਣ ਪੁਲਿਸ ਕਚਿਹਰੀ ਵਲ ਆਉਣ ਵਾਲੇ ਰਸਤਿਆਂ ‘ਚ ਲੱਗੇ ਸੀਸੀਟੀਵੀ ਕੈਮਰੇ ਤਾਂ ਚੈੱਕ ਕਰ ਰਹੀ ਹੈ ਪਰ ਉਨ੍ਹਾਂ ‘ਚੋਂ ਬੰਬ ਪਲਾਨਰ ਕੌਣ ਹੈ, ਇਹ ਪਤਾ ਲਗਾ ਪਾਉਣਾ ਮੁਸ਼ਕਲ ਹੋ ਰਿਹਾ ਹੈ। ਧਮਾਕੇ ਤੋਂ ਬਾਅਦ ਪੁਲਿਸ ਨੇ ਆਪਣੇ ਪੱਧਰ ‘ਤੇ ਜਾਂਚ ਸ਼ੁਰੂ ਕਰ ਦਿੱਤੀ ਸੀ ਪਰ ਹੁਣ ਜਾਂਚ ਕੇਂਦਰੀ ਏਜੰਸੀਆਂ ਦੇ ਹਵਾਲੇ ਕੀਤੀ ਗਈ ਤਾਂ ਪੁਲਿਸ ਨੂੰ ਉਨ੍ਹਾਂ ਦਾ ਇੰਤਜ਼ਾਰ ਕਰਨਾ ਪਿਆ ਤੇ ਉਹ ਕ੍ਰਾਈਮ ਸਪੋਟ ‘ਤੇ ਜਾਂਚ ਨਹੀਂ ਕਰ ਸਕੀਆਂ। ਇਹੀ ਕਾਰਨ ਹੈ ਕਿ ਬੰਬ ਪਲਾਨਰ ਦੀ ਸ਼ਨਾਖਤ ਵਿਚ ਦੇਰੀ ਹੋ ਰਹੀ ਹੈ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!