Udaan News24

Latest Online Breaking News

ਲੁਧਿਆਣਾ ਬੰਬ ਬਲਾਸਟ : ਮਿਲੇ ਮੋਬਾਈਲ ਸਿਮ ਤੇ ਡੋਂਗਲ ਤੋਂ ਗਗਨਦੀਪ ਦੀ ਹੋਈ ਸ਼ਨਾਖਤ

ਪੰਜਾਬ ਲੁਧਿਆਣਾ ਦੇ ਕੋਰਟ ਕੰਪਲੈਕਸ ਵਿਚ ਹੋਏ ਧਮਾਕੇ ‘ਚ ਮਾਰੇ ਗਏ ਗਗਨਦੀਪ ਸਿੰਘ ਦੇ ਰਿਹਾਇਸ਼ੀ ਖੇਤਰ ਆਫਿਸਰ ਕਾਲੋਨੀ ਖੰਨਾ ‘ਚ ਸੰਨਾਟਾ ਪਸਰਿਆ ਹੋਇਆ ਹੈ। ਘਰ ‘ਤੇ ਪੁਲਿਸ ਮੌਜੂਦ ਹੈ ਤੇ ਘਰ ਤੋਂ ਲਗਾਤਾਰ ਰੋਣ ਦੀਆਂ ਆਵਾਜ਼ਾਂ ਆ ਰਹੀਆਂ ਹਨ। ਕਿਸੇ ਵੀ ਵਿਅਕਤੀ ਜਾਂ ਮੀਡੀਆ ਕਰਮਚਾਰੀ ਨੂੰ ਘਰ ‘ਚ ਜਾਣ ਦੀ ਇਜਾਜ਼ਤ ਨਹੀਂ ਹੈ। ਘਰ ਵਿਚ ਗਗਨਦੀਪ ਦੇ ਪਿਤਾ, ਪਤਨੀ ਤੇ 8 ਸਾਲ ਦੀ ਬੱਚੀ ਹੈ ਜਿਸ ਗਲੀ ਵਿਚ ਗਗਨਦੀਪ ਸਿੰਘ ਦਾ ਘਰ ਹੈ, ਉਥੋਂ ਦੇ ਸਾਰਿਆਂ ਦੇ ਘਰ ਦੇ ਦਰਵਾਜ਼ੇ ਬੰਦ ਹਨ ਤੇ ਕੋਈ ਵੀ ਵਿਅਕਤੀ ਘਰ ਤੋਂ ਬਾਹਰ ਨਹੀਂ ਨਿਕਲ ਰਿਹਾ ਹੈ।ਪੁਲਿਸ ਦੀਆਂ ਟੀਮਾਂ ਰਾਤ ਭਰ ਘਰ ਵਿਚ ਹੀ ਮੌਜੂਦ ਰਹੀਆਂ। ਪੁਲਿਸ ਨੇ ਜੇਲ੍ਹ ਤੋਂ ਉਸ ਦੇ ਨਾਲ ਬੈਰਕਾਂ ਵਿਚ ਬੰਦ ਰਹੇ ਕੈਦੀਆਂ ਨੂੰ ਵੀ ਪੁੱਛਗਿਛ ਲਈ ਬੁਲਾਇਆ ਹੈ। ਉਹ ਘਰ ਕਹਿ ਕੇ ਆਇਆ ਸੀ ਕਿ ਉਹ ਅਦਾਲਤ ਵਿਚ ਵਕੀਲ ਨੂੰ ਮਿਲਣ ਜਾ ਰਿਹਾ ਹੈ ਤੇ ਘਰ ਤੋਂ ਲੈਪਟਾਪ ਤੇ ਡੋਂਗਲ ਲੈ ਕੇ ਆ ਗਿਆ ਸੀ। ਉਸ ਨੇ ਅਦਾਲਤ ਤੋਂ ਦੋ ਦਰਜਨ ਦੇ ਲਗਭਗ ਕਾਲ ਕੀਤੀਆਂ ਸੀ ਅਤੇ ਚਾਰ ਇੰਟਰਨੈਸ਼ਨਲ ਕਾਲ ਵੀ ਹੋਈਆਂ ਸੀ। ਹੁਣ ਪੁਲਿਸ ਇਹ ਪਤਾ ਲਗਾਉਣ ‘ਚ ਲੱਗੀ ਹੈ ਕਿ ਉਸ ਨੇ ਇਹ ਕਾਲ ਕਿਥੇ ਕੀਤੀਆਂ ਸਨ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!