Udaan News24

Latest Online Breaking News

ਰਾਹੁਲ ਗਾਂਧੀ ਨਵੇਂ ਸਾਲ  ‘ਤੇ ਕਰਨਗੇ ਪੰਜਾਬ ਦਾ ਦੌਰਾ

ਭਾਵੇਂ ਮੁੱਖ ਮੰਤਰੀ ਚੰਨੀ ਅਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹਲਕਾ ਪੱਧਰੀ ਰੈਲੀਆਂ ਦੀ ਮੁਹਿੰਮ ਚਲਾਈ ਜਾ ਰਹੀ ਹੈ। ਪਰ ਰਸਮੀ ਤੌਰ ‘ਤੇ 3 ਜਨਵਰੀ ਨੂੰ ਚੋਣ ਬਿਗਲ ਵਜਾ ਦਿੱਤਾ ਜਾਵੇਗਾ, ਜਿਸ ਦੀ ਸ਼ੁਰੂਆਤ ਖੁਦ ਰਾਹੁਲ ਗਾਂਧੀ ਕਰਨਗੇ। ਪੰਜਾਬ ਕਾਂਗਰਸ ਚੋਣਾਂ ਦੀ ਸ਼ੁਰੂਆਤ ਮੋਗਾ ਤੋਂ ਹੋਵੇਗੀ।

ਜਿਸ ਦੇ ਚੱਲਦਿਆਂ ਮੋਗਾ ਨੇੜੇ ਕਿੱਲੀ ਚਾਹਲਾਂ ਵਿੱਚ ਰੈਲੀ ਉਸੇ ਜਗ੍ਹਾ ਤੇ ਰੱਖੀ ਗਈ ਹੈ ਜਿੱਥੇ ਅਕਾਲੀ ਦਲ ਵੱਲੋਂ 100 ਸਾਲ ਪੂਰੇ ਹੋਣ ‘ਤੇ ਪ੍ਰੋਗਰਾਮ ਰੱਖਿਆ ਗਿਆ ਸੀ, ਉਸੇ ਥਾਂ ‘ਤੇ ਪਿਛਲੀਆਂ ਚੋਣਾਂ ਦੌਰਾਨ ਪੀਐਮ ਮੋਦੀ ਵੱਲੋਂ ਵੀ ਰੈਲੀ ਨੂੰ ਸੰਬੋਧਨ ਕੀਤਾ ਗਿਆ ਸੀ। ਇੱਥੇ ਹੋਣ ਵਾਲੀ ਰਾਹੁਲ ਗਾਂਧੀ ਦੀ ਰੈਲੀ ਲਈ ਸ਼ਨੀਵਾਰ ਨੂੰ ਕੈਬਨਿਟ ਮੰਤਰੀਆਂ ਭਾਰਤ ਭੂਸ਼ਣ ਆਸ਼ੂ, ਵਿਜੇ ਇੰਦਰ ਸਿੰਗਲਾ, ਰਾਣਾ ਗੁਰਜੀਤ ਸਿੰਘ ਨੇ ਸਾਈਟ ਦਾ ਦੌਰਾ ਕੀਤਾ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!