Udaan News24

Latest Online Breaking News

ਉਹ 24 ਕੈਰੇਟ ਦੇ ਸ਼ੁੱਧ ਕਾਂਗਰਸੀ ਹਨ, ਕਾਂਗਰਸੀ ਆਗੂਆਂ ਦੇ ਇਸ ਬਿਆਨ ’ਤੇ ਬਸਪਾ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਲਈ ‘ਚੁਟਕੀ’

ਕਾਂਗਰਸ ਪਾਰਟੀ ਦੇ ਨੇਤਾਵਾਂ ਵੱਲੋਂ ਮੀਡੀਆ ਵਿਚ ਬਿਆਨ ਦਿੱਤੇ ਜਾ ਰਹੇ ਹਨ ਕਿ ਉਹ 24 ਕੈਰੇਟ ਦੇ ਸ਼ੁੱਧ ਕਾਂਗਰਸੀ ਹਨ। ਕਾਂਗਰਸੀ ਆਗੂਆਂ ਦੇ ਇਸ ਬਿਆਨ ’ਤੇ ‘ਚੁਟਕੀ’ ਲੈਂਦਿਆਂ ਬਸਪਾ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਇਹ ਨੇਤਾ ਦੱਸਣ ਕਿ ਜੇਕਰ ਉਹ ਸ਼ੁੱਧ ਕਾਂਗਰਸੀ ਹਨ ਤਾਂ ਫਿਰ ਪੰਜਾਬ ਦੇ ਲੋਕਾਂ ਨਾਲ ਇਨ੍ਹਾਂ ਨੇ ਵਾਅਦੇ ਕੀਤੇ ਹਨ ਉਹ ਪੂਰੇ ਕਿਉਂ ਨਹੀਂ ਕੀਤੇ ਹਨ। ਕਿਉਂ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਕੇ ਆਪਣੀ ਸਿਆਸੀ ਰੋਟੀਆਂ ਸੇਕ ਰਹੇ ਹਨ।

ਸ. ਗੜ੍ਹੀ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਮੌਜੂਦਾ ਸੂਬਾ ਪ੍ਰਧਾਨ ਸ. ਨਵਜੋਤ ਸਿੰਘ ਸਿੱਧੂ 2004 ਤੋਂ 2016 ਤੱਕ ਪੂਰੇ 13 ਸਾਲ ਭਾਜਪਾ ਵਿਚ ਰਹੇ, ਫਿਰ ਉਨ੍ਹਾਂ ਨੇ ਆਮ ਆਦਮੀ ਪਾਰਟੀ ਨਾਲ ਝੂਟੇ ਲੈਣ ਲਈ ਆਵਾਜ਼-ਏ-ਪੰਜਾਬ ਨਾਂ ਦੀ ਪੀਂਘ ਪਾਈ ਪਰ ਜਦੋਂ ਸਿੱਧੂ ਝੂਟੇ ਲੈਣ ਲਈ ਕਾਮਯਾਬ ਨਹੀਂ ਹੋਇਆ ਤਾ ਨੇ ਕਾਂਗਰਸ ਜੁਆਇਨ ਕਰ ਲਈ। ਹੁਣ ਕਾਂਗਰਸ ਦੱਸੇ ਕਿ ਸਿੱਧੂ ਕਿੰਨੇ ਕੈਰੇਟ ਦੇ ਸ਼ੁੱਧ ਕਾਂਗਰਸੀ ਹਨ। ਇਸੇ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ 2002 ਵਿਚ ਕੌਂਸਲਰ ਤੇ 2007 ਵਿਚ ਆਜ਼ਾਦ ਐਮਐਲਏ ਬਣੇ ਅਤੇ 2010 ਵਿਚ ਕੈਪਟਨ ਅਮਰਿੰਦਰ ਸਿੰਘ ਨੇ ਚਰਨਜੀਤ ਚੰਨੀ ਨੂੰ ਕਾਂਗਰਸ ਪਾਰਟੀ ਜੁਆਇਨ ਕਰਾਈ। ਮੁੱਖ ਮੰਤਰੀ ਚੰਨੀ ਜੀ ਇਹ ਦੱਸਣ ਕਿ ਉਹ ਕਿੰਨੇ ਕੈਰੇਟ ਦੇ ਕਾਂਗਰਸੀ ਹਨ। ਸ. ਗੜ੍ਹੀ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ 2017 ਵਿਚ ਕੈਪਟਨ ਦੀ ਅਗਵਾਈ ਹੇਠ ਚੋਣਾਂ ਦੌਰਾਨ ਪੰਜਾਬ ਦੇ ਲੋਕਾਂ ਨਾਲ ਲੰਬੇ ਚੌੜੇ ਵਾਅਦੇ ਕੀਤੇ ਸਨ ਕਿ 51000 ਰੁਪਏ ਸ਼ਗਨ ਸਕੀਮ, ਪੰਜਾਬ ਦੇ ਹਰ ਘਰ ਵਿਚ ਸਰਕਾਰੀ ਨੌਕਰੀ, ਨੌਜਵਾਨਾਂ ਨੂੰ ਸਮਾਰਟ ਫੋਨ, ਪੰਜਾਬ ਵਿਚੋਂ ਨਸ਼ਾ 4 ਹਫਤਿਆਂ ਵਿਚ ਖਤਮ ਕਰਨਾ ਆਦਿ ਪਰ ਕੀਤਾ ਕੁਝ ਵੀ ਨਹੀਂ। ਕਾਂਗਰਸ ਨੇ ਆਮ ਲੋਕਾਂ ਨਾਲ ਧੋਖਾ ਕੀਤਾ, ਪੰਜਾਬ ਦੀ ਨੌਜਵਾਨੀ ਅਤੇ ਗੁਰਬਾਣੀ ਦੇ ਨਾਲ ਧੋਖਾ ਕੀਤਾ ਹੈ। ਕਾਂਗਰਸੀ ਕਿਸ ਮੂੰਹ ਨਾਲ ਆਪਣੇ ਆਪ ਨੂੰ ਸ਼ੁੱਧ ਸਬਦ ਦੀ ਵਰਤੋਂ ਕਰੀ ਜਾਂਦੇ ਹਨ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!