ਪੰਜਾਬ ਲੋਕ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੀ 6 ਮੈਂਬਰੀ ਤਾਲਮੇਲ ਕਮੇਟੀ ਦਾ ਐਲਾਨ
28 ਦਸੰਬਰ, 2021: ਕੇਂਦਰੀ ਮੰਤਰੀ ਤੇ ਪੰਜਾਬ ਭਾਜਪਾ ਮਾਮਲਿਆਂ ਦੇ ਇੰਚਾਰਜ ਗਜੇਂਦਰ ਸਿੰਘ ਸ਼ੇਖਾਵਤ ਨੇ ਭਾਜਪਾ, ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਤੇ ਸੁਖਦੇਵ ਸਿੰਘ ਢੀਂਡਸਾ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੀ 6 ਮੈਂਬਰੀ ਤਾਲਮੇਲ ਕਮੇਟੀ ਦਾ ਐਲਾਨ ਕਰ ਦਿੱਤਾ ਹੈ। ਕੀਤੇ ਐਲਾਨ ਮੁਤਾਬਕ ਭਾਜਪਾ ਤੋਂ ਕਮੇਟੀ ਵਿਚ ਸੁਭਾਸ਼ ਸ਼ਰਮਾ ਤੇ ਦਯਾਲ ਰਾਮ ਸੋਢੀ, ਕੈਪਟਨ ਦੀ ਪਾਰਟੀ ਤੋਂ ਰਣਇੰਦਰ ਸਿੰਘ ਟਿੱਕੂ ਤੇ ਜਨਰਲ ( (ਰਿਟਾ) ਟੀ ਐਸ ਸ਼ੇਰਗਿੱਲ ਅਤੇ ਢੀਂਡਸਾ ਧੜੇ ਤੋਂ ਜਸਟਿਸ ਨਿਰਮਲ ਸਿੰਘ ਤੇ ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਇਸਦੇ ਮੈਂਬਰ ਬਣਾਏ ਗਏ ਹਨ।