Udaan News24

Latest Online Breaking News

ਮੌੜ ਹਲਕੇ ਦੇ  ਵੱਖ-ਵੱਖ ਵਿਕਾਸ ਕਾਰਜਾਂ ਲਈ ਕਰੀਬ 15 ਕਰੋੜ ਦੀ ਗ੍ਰਾਂਟ ਜਾਰੀ

ਬਠਿੰਡਾ, 28 ਦਸੰਬਰ : ਪੰਜਾਬ ਦੇ ਮੁੱਖ ਮੰਤਰੀ ਸ.ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਯਤਨਾ ਸਦਕਾ ਵਿਧਾਨ ਸਭਾ ਹਲਕਾ ਮੌੜ ਦੇ ਵੱਖ-ਵੱਖ ਵਿਕਾਸ ਕਾਰਜਾਂ ਲਈ ਵਿਸ਼ੇਸ ਗਰਾਂਟ ਜਾਰੀ ਕੀਤੀ ਗਈ ਹੈ। ਇਸ ਤਹਿਤ ਜ਼ਿਲ੍ਹਾਂ ਯੋਜਨਾ ਬੋਰਡ ਦੇ ਚੇਅਰਮੈਨ  ਰਾਜਨ ਗਰਗ ਵੱਲੋਂ  ਵੀਨੂੰ ਬਾਦਲ ਦੀ ਮੌਜੂਦਗੀ ਵਿਚ ਹਲਕਾ ਮੌੜ ਦੇ ਸੀਨੀਅਰ ਕਾਂਗਰਸੀ ਆਗੂ  ਮੰਜੂ ਬਾਂਸਲ ਨੂੰ ਵੱਖ-ਵੱਖ ਵਿਕਾਸ ਕਾਰਜਾਂ ਲਈ 14 ਕਰੋੜ 99 ਲੱਖ 63 ਹਜ਼ਾਰ ਦੀ ਗ੍ਰਾਂਟ ਦੇ ਚੈੱਕ ਦਿੱਤੇ ਗਏ।

ਇਸ ਮੌਕੇ ਚੇਅਰਮੈਨ ਗਰਗ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਪੇਂਡੂ ਅਤੇ ਸ਼ਹਿਰੀ ਖੇਤਰ ਲਈ ਪੰਜਾਬ ਦੇ ਵਿੱਤ ਮੰਤਰੀ  ਮਨਪ੍ਰੀਤ ਸਿੰਘ ਬਾਦਲ ਵੱਲੋਂ ਕੀਤੇ ਜਾ ਰਹੇ ਅਣਥੱਕ ਯਤਨਾਂ ਸਦਕਾ ਕਰੋੜਾਂ ਰੁਪਏ ਦੀ ਗਰਾਂਟ ਜਾਰੀ ਕੀਤੀ ਜਾ ਰਹੀ ਹੈ। ਵਿੱਤ ਮੰਤਰੀ ਦੇ ਆਦੇਸ਼ਾਂ ਤੋਂ ਬਾਅਦ ਮੌੜ ਹਲਕੇ ਸੀਨੀਅਰ ਕਾਂਗਰਸੀ ਆਗੂ  ਮੰਜੂ ਬਾਂਸਲ ਨੂੰ ਵੱਖ-ਵੱਖ ਵਿਕਾਸ ਕਾਰਜਾਂ ਲਈ 1499.63 ਲੱਖ ਦੀ ਗਰਾਂਟ ਦੇ ਚੈੱਕ ਦਿੱਤੇ ਗਏ ਹਨ।ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ  ਰਾਜਨ ਗਰਗ ਨੇ ਜਾਰੀ ਕੀਤੀ ਗਈ ਗਰਾਂਟ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨਾਂ ’ਚ ਬਲਾਕ ਮੌੜ ਦੇ ਵੱਖ-ਵੱਖ 102 ਵਿਕਾਸ ਕਾਰਜਾਂ ਲਈ 628.73 ਲੱਖ, ਬਲਾਕ ਰਾਮਪੁਰਾ ਦੇ ਵੱਖ-ਵੱਖ 127 ਵਿਕਾਸ ਕਾਰਜਾਂ ਲਈ 752.90 ਲੱਖ, ਨਗਰ ਕੌਂਸਲ ਮੌੜ ਦੇ 15 ਵਿਕਾਸ ਕਾਰਜਾਂ ਲਈ 118.00 ਲੱਖ ਦੀ ਗਰਾਂਟ ਦੇ ਚੈੱਕ ਦਿੱਤੇ ਗਏ ਹਨ।ਇਸ ਮੌਕੇ ਮੇਅਰ ਨਗਰ ਨਿਗਮ  ਰਮਨ ਗੋਇਲ, ਚੇਅਰਪ੍ਰਸਨ ਬਲਾਕ ਸੰਮਤੀ ਮੌੜ  ਸ਼ਰਨਜੀਤ ਕੌਰ, ਵਾਇਸ ਚੇਅਰਮੈਨ  ਕੁਲਜੀਤ ਕੌਰ, ਵਾਇਸ ਪ੍ਰਧਾਨ ਮੌੜ  ਦੀਪਕ ਮਿੱਤਰ, ਕਾਂਗਰਸ ਸੇਵਾ ਦਲ ਦੇ ਜਨਰਲ ਸਕੱਤਰ  ਤਰਸੇਮ ਸਿੰਘ, ਚੇਅਰਮੈਨ ਬਲਾਕ ਸੰਮਤੀ ਰਾਮਪੁਰਾ  ਸੈਂਬਰ ਸਿੰਘ, ਜਗਤਾਰ ਸਿੰਘ, ਭੋਜ ਰਾਜ, ਮਨਦੀਪ ਸਿੰਘ ਸਿੱਧੂ ਆਦਿ ਹਾਜ਼ਰ ਸਨ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!