Udaan News24

Latest Online Breaking News

ਅਰਵਿੰਦ ਕੇਜਰੀਵਾਲ ਪੰਜਾਬ ਵਿੱਚ ਹੀ ਕਰਨਗੇ ਨਵੇਂ ਸਾਲ ਦੀ ਸ਼ੁਰੂਆਤ

ਜਿਵੇਂ-ਜਿਵੇਂ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਆਪਣੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਪਾਰਟੀ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਪੰਜਾਬ ਵਿੱਚ ਲਗਾਤਾਰ ਸਰਗਰਮ ਰਹਿ ਰਹੇ ਹਨ। ਇਸ ਵਾਰ ਉਹ ਆਪਣੇ ਨਵੇਂ ਸਾਲ ਦੀ ਸ਼ੁਰੂਆਤ ਪੰਜਾਬ ਵਿੱਚ ਹੀ ਕਰਨਗੇ। ਕੇਜਰੀਵਾਲ ਭਲਕੇ ਪੰਜਾਬ ਵਿੱਚ ਤਿੰਨ ਦਿਨਾ ਦੌਰੇ ‘ਤੇ ਆ ਰਹੇ ਹਨ। ਹਾਲਾਂਕਿ ਪਹਿਲਾਂ ਉਨ੍ਹਾਂ ਦੇ 31 ਦਸੰਬਰ ਨੂੰ ਹੀ ਪੰਜਾਬ ਆਉਣ ਦੀ ਗੱਲ ਕਹੀ ਜਾ ਰਹੀ ਸੀ। ਪਰ ਹੁਣ ਨਵੀਂ ਮਿਲੀ ਜਾਣਕਾਰੀ ਮੁਤਾਬਕ ਉਹ 30 ਦਸੰਬਰ ਨੂੰ ਸੂਬੇ ਵਿੱਚ ਆਉਣਗੇ ਤੇ ਤਿੰਨ ਦਿਨ ਯਾਨੀ 1 ਜਨਵਰੀ ਤੱਕ ਇਥੇ ਹੀ ਰੁਕਣਗੇ। ਇਸ ਵਾਰ ਉਨ੍ਹਾਂ ਦੇ ਪੰਜਾਬ ਦੌਰੇ ਦੇ ਪ੍ਰੋਗਰਾਮ ਦੀ ਮਿਲੀ ਜਾਣਕਾਰੀ ਮੁਤਾਬਕ ਉਹ ਚੰਡੀਗੜ੍ਹ ਵਿੱਚ ‘ਵਿਕਟਰੀ ਮਾਰਚ’ ਕੱਢਣਗੇ ਤੇ 31 ਦਸੰਬਰ ਤੇ 1 ਜਨਵਰੀ ਨੂੰ ਉਨ੍ਹਾਂ ਦਾ ਪਟਿਆਲਾ ਵਿੱਚ ਪ੍ਰੋਗਰਾਮ ਤੈਅ ਹੋਇਆ ਹੈ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!